???? ਭਗਵਾਨ ਸ੍ਰੀ ਭੂਤਨਾਥ ਮੰਦਰ ਵਿਖੇ ਸ਼ਿਵਰਾਤਰੀ ਮੌਕੇ ਵੰਦੇ ਮਾਤਰਮ ਦਲ ਵਲੋਂ ਲਗਾਇਆ ਖ਼ੂਨਦਾਨ ਕੈਂਪ
*???? ਰਾਮੇਸ਼ਵਰ ਦਾਸ ਸਮਾਰਕ ਸਮਿਤੀ ਨੇ ਦਿੱਤਾ ਖੂਨਦਾਨ ਕੈਂਪ ਵਿੱਚ ਸਹਿਯੋਗ
ਪਟਿਆਲਾ, 18 ਫਰਵਰੀ – ਗਰੋਵਰ, ਰਜਨੀਸ਼, ਰਾਕੇਸ਼ /ਨਿਊਜ਼ਲਾਈਨ ਐਕਸਪ੍ਰੈਸ – ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਸਮੂਹ ਮੈਂਬਰਾਂ ਵਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਬਲੱਡ ਬੈਂਕਾਂ ਵਲੋਂ ਆ ਕੇ ਬਲੱਡ ਇਕੱਤਰ ਕੀਤਾ ਗਿਆ। ਸ਼ਿਵਰਾਤਰੀ ਮੌਕੇ ਮੰਦਰ ਵਿਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਹਿਰਵਾਸੀ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਆਉਣ ਵਾਲੇ ਭਗਤਾਂ, ਔਰਤਾਂ ਅਤੇ ਪੁਲਿਸ ਮੁਲਾਜ਼ਮਾਂ ਅਤੇ ਪੱਤਰਕਾਰਾਂ ਵੱਲੋਂ ਵੀ ਖ਼ੂਨਦਾਨ ਕੈਂਪ ਵਿਚ ਭਾਗ ਲੈ ਕੇ ਖ਼ੂਨਦਾਨ ਕੀਤਾ ਗਿਆ। ਕੈਂਪ ਦੇ ਸੰਯੋਜਨਕ ਅਤੇ ਸਮਾਜ ਸੇਵਕ ਸੁਸ਼ੀਲ ਨਈਅਰ ਨੇ ਨਿਊਜ਼ਲਾਈਨ ਐਕਸਪ੍ਰੈਸ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਵੰਦੇ ਮਾਤਰਮ ਦਲ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿਚ ਲਗਭਗ ਸੌ ਤੋਂ ਵੱਧ ਭਗਤਾਂ ਵਲੋਂ ਖ਼ੂਨਦਾਨ ਕਰਕੇ ਇਸ ਸ਼ੁੱਭ ਦਿਹਾੜੇ ਮੌਕੇ ਆਪਣਾ ਯੋਗਦਾਨ ਦਿਤਾ ਜਾਂਦਾ ਹੈ। ਨਈਅਰ ਨੇ ਕਿਹਾ ਕਿ ਉਨ੍ਹਾਂ ਦਾ ਨਾਅਰਾ ਹੈ ਕਿ ‘ਜਦੋਂ ਕਿਸੀ ਦੁਸਰੇ ਦੇ ਖ਼ੂਨ ਨਾਲ ਬਚਦੀ ਹੈ ਕਿਸੇ ਆਪਣੇ ਦੀ ਜਾਨ, ਉਦੋਂ ਪਤਾ ਚਲਦਾ ਹੈ ਕੀ ਹੁੰਦਾ ਹੈ ਖ਼ੂਨਦਾਨ”। ਖ਼ੂਨਦਾਨ, ਜਿਸ ਨੂੰ ਪੂਰ ਚੜ੍ਹਦਿਆਂ ਸ਼ਹਿਰ ਵਾਸੀਆਂ ਵੱਲੋਂ ਵੱਡਾ ਸਹਿਯੋਗ ਦਿਤਾ ਗਿਆ ਅਤੇ ਖ਼ੂਨਦਾਨ ਕਰਕੇ ਇਸ ਦਿਨ ਆਪਣੇ ਆਪ ਨੂੰ ਇਕ ਮਹਾਨ ਦਾਨ ਦਾ ਹਿੱਸਾ ਬਣਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਪਵਨ ਕੁਮਾਰ ਯੋਧਾ, ਬਲੇਸ਼ਵਰ ਗੌਰਵ, ਜਤਿੰਦਰ ਕੁਮਾਰ, ਵਰੁਣ ਕੌਸ਼ਲ, ਵਰੁਣ ਜਿੰਦਲ, ਦਿਨੇਸ਼ ਸ਼ਰਮਾ, ਦੀਪਕ ਸਿੰਘ, ਅਜੇ ਸ਼ਰਮਾ, ਮਾਧਵ, ਦਕਸ਼ ਰਾਜ ਗੋਇਲ ਅਤੇ ਹੋਰਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਉਨ੍ਹਾਂ ਦੇ ਨਾਲ ਪਟਿਆਲਾ ਦੇ ਇਲੈਕਟ੍ਰੋਨਿਕ ਮੀਡੀਆ ਸਮੂਹ ਦੇ ਪੱਤਰਕਾਰ ਮੈਂਬਰਾਂ ਵੀ ਹਾਜ਼ਰ ਰਹੇ।
Newsline Express