ਚੰਡੀਗੜ੍ਹ, 21 ਮਾਰਚ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿਚ ਮੋਬਾਈਲ ਇੰਟਰਨੈਟ ਸੇਵਾ ਅੱਜ 21 ਮਾਰਚ ਦੁਪਹਿਰ 12.00 ਵਜੇ ਅੰਸ਼ਕ ਰੂਪ ਵਿੱਚ ਤੋਂ ਬਹਾਲ ਹੋ ਜਾਵੇਗੀ। ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅੰਮ੍ਰਿਤਸਰ ਦੇ ਸਬ ਡਵੀਜ਼ਨ ਅਜਨਾਲਾ, ਮੁਹਾਲੀ ਵਿਚ YPS ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਕੁਝ ਇਲਾਕਿਆਂ ਵਿਚ 21 ਤੋਂ 23 ਮਾਰਚ ਦੁਪਹਿਰ 12.00 ਵਜੇ ਤੱਕ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਜਾਰੀ ਰਹੇਗੀ ਜਦੋਂ ਕਿ ਬਾਕੀ ਪੰਜਾਬ ਵਿਚ ਮੋਬਾਈਲ ਇੰਟਰਨੈਟ ਸ਼ੁਰੂ ਹੋ ਜਾਵੇਗਾ।
previous post