newslineexpres

Home Elections ???? ਰਾਜਪੁਰਾ ਅੰਦਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ 15 ਫਰਵਰੀ ਨੂੰ ਹੋਣ ਜਾ ਰਹੀ ਕਾਂਗਰਸ ਦੀ ਵਿਸ਼ਾਲ ਰੈਲੀ ਲਗਾਵੇਗੀ ਜਿੱਤ ‘ਤੇ ਮੋਹਰ  

???? ਰਾਜਪੁਰਾ ਅੰਦਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ 15 ਫਰਵਰੀ ਨੂੰ ਹੋਣ ਜਾ ਰਹੀ ਕਾਂਗਰਸ ਦੀ ਵਿਸ਼ਾਲ ਰੈਲੀ ਲਗਾਵੇਗੀ ਜਿੱਤ ‘ਤੇ ਮੋਹਰ  

by Newslineexpres@1

???? ਰਾਜਪੁਰਾ ਅੰਦਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ 15 ਫਰਵਰੀ ਨੂੰ ਹੋਣ ਜਾ ਰਹੀ ਕਾਂਗਰਸ ਦੀ ਵਿਸ਼ਾਲ ਰੈਲੀ ਲਗਾਵੇਗੀ ਜਿੱਤ ‘ਤੇ ਮੋਹਰ  

– ਕਾਂਗਰਸ ਪੱਲੜਾ ਸਭ ਤੋਂ ਭਾਰੀ, ਵਿਕਾਸ ਦੇ ਦਮ ‘ਤੇ ਹੋਵੇਗੀ ਜਿੱਤ : ਹਰਦਿਆਲ ਕੰਬੋਜ 

ਰਾਜਪੁਰਾ/ਪਟਿਆਲਾ, 14 ਫਰਵਰੀ : ਰਾਜੇਸ਼ ਡਾਹਰਾ / ਨਿਊਜ਼ਲਾਈਨ ਐਕਸਪ੍ਰੈਸ –  ਵਿਧਾਨ ਸਭਾ ਹਲਕਾ ਰਾਜਪੁਰਾ ਅਤੇ ਜ਼ਿਲੇ ਦੇ ਹੋਰ ਹਲਕਿਆਂ ਤੋਂ ਕਾਂਗਰਸ ਨੂੰ ਵੱਡੀ ਜਿੱਤ ਦਿਵਾਉਣ ਲਈ ਅੱਜ 15 ਫਰਵਰੀ ਨੂੰ ਸਵੇਰੇ 10 ਵਜੇ ਅਨਾਜ ਮੰਡੀ ਰਾਜਪੁਰਾ  ਵਿਖੇ ਕਾਂਗਰਸ ਦੀ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ, ਜਿਸ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਹੁੰਚ ਰਹੇ ਹਨ। ਕਾਂਗਰਸ ਦੀ ਇਹ ਰੈਲੀ ਜਿੱਥੇ ਰਾਜਪੁਰਾ ਤੋਂ ਕਾਂਗਰਸ ਦੀ ਹੁੰਝਾਫੇਰ ਜਿੱਤ ‘ਤੇ ਮੋਹਰ ਲਗਾ ਦੇਵੇਗੀ, ਉੱਥੇ ਪੂਰੇ ਜਿਲੇ ਅੰਦਰ ਬਾਕੀ ਪਾਰਟੀਆਂ ਦਾ ਵੀ ਸੁਪੜਾ ਸਾਫ ਕਰ ਦੇਵੇਗੀ।

ਰੈਲੀ ਦੀ ਤਿਆਰੀਆਂ ਲਈ ਅੱਜ ਕਾਂਗਰਸ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਨੇ ਰੱਖੀ ਭਰਵੀਂ ਮੀਟਿੰਗ ਮੌਕੇ ਆਖਿਆ ਕਿ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪੱਲੜਾ ਇਸ ਸਮੇਂ ਸਭ ਤੋਂ ਭਾਰੀ ਹੈ, ਇਸ ਲਈ ਇਸ ਵਾਰ ਫਿਰ ਕਾਂਗਰਸ ਵਿਕਾਸ ਦੇ ਦਮ ‘ਤੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ।

ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਜਿੱਥੇ ਵੀ ਉਹ ਜਾਂਦੇ ਹਨ ਤਾਂ ਲੋਕਾਂ ਦਾ ਭਰਭੂਰ ਪਿਆਰ ਤੇ ਸਹਿਯੋਗ ਉਨ੍ਹਾਂ ਨੂੰ ਮਿਲਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਹਲਕੇ ਅੰਦਰ ਰਿਕਾਰਡਤੋੜ ਵਿਕਾਸ ਕਰਵਾਇਆ ਗਿਆ ਹੈ ਅਤੇ ਅੱਜ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਵਿਕਾਸ ਦੇ ਦਮ ‘ਤੇ ਹੀ ਪੰਜਾਬ ਅੰਦਰ ਫਿਰ ਤੋਂ ਸਰਕਾਰ ਬਣਾਵੇਗੀ ਅਤੇ ਆਪਣੇ ਵਿਕਾਸ ਕਾਰਜਾਂ ਨੂੰ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਆਪ ਅਤੇ ਅਕਾਲੀ ਦਲ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਪੰਜਾਬ ਅੰਦਰੋਂ ਜਮਾਨਤਾਂ ਵੀ ਜਬਤ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਕੰਮ ਚੰਨੀ ਨੇ 111 ਦਿਨਾਂ ਵਿੱਚ ਕੀਤੇ ਹਨ, ਉਨ੍ਹਾਂ ਬਾਰੇ ਲੋਕ ਭਲੀਭਾਂਤ ਜਾਣੂ ਹਨ। ਇਸ ਲਈ ਕਾਂਗਰਸ ਫਿਰ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਅਮਰ ਸਿੰਘ ਪਾਸੀ ਐਮਸੀ, ਨਛਤਰ ਛਤਾ ਬਲਾਕ ਸੰਮਤੀ ਮੈਂਬਰ, ਦੇਸ ਰਾਜ, ਜਸਵਿੰਦਰ ਜੱਸੀ, ਮਨੀਸ਼ ਕੁਮਾਰ ਐਮਸੀ, ਹਰਪ੍ਰੀਤ ਸਿੰਘ ਭਪਲ, ਭਾਗ ਸਿੰਘ ਅਤੇ ਹੋਰ ਵੀ ਨੇਤਾ ਹਾਜਰ ਸਨ।

ਵਿਧਾਇਕ ਹਰਦਿਆਲ ਸਿੰਘ ਕੰਬੋਜ ਰੈਲੀ ਦੀ ਤਿਆਰੀਆਂ ਲਈ ਕੀਤੀ ਗਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। *Newsline Express*

Related Articles

Leave a Comment