ਨਵੇ ਡੇਲਟਾ ਪਲੱਸ ਵੈਰੀਐਟ ਨੇ ਚਿੰਤਾ ਵਧਾਈ
ਨਵੀਂ ਦਿੱਲੀ, 25 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਭਾਰਤ ਵਿੱਚ ਕੋਰੋਨਾ ਦੇ ਕੇਸ ਭਾਵੇ ਘੱਟ ਹੋ ਰਹੇ ਹਨ, ਪਰ ਨਵੇਂ ਵੈਰੀਐਂਟ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਹੋਰ ਵੱਧ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡਾਕਟਰ ਐੱਸ.ਕੇ. ਸਿੰਘ ਨੇ ਕਿਹਾ ਕਿ ਦੇਸ਼ ਦੇ 8 ਜ਼ਿਲ੍ਹਿਆ ਵਿੱਚ 48 ਕੋਰੋਨਾ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ।