???? ਸਰਕਾਰੀ ਹੁਕਮਾਂ ਦਾ ਸਰਕਾਰੀ ਅਧਿਕਾਰੀਆਂ ਵੱਲੋਂ ਹੀ ਵਿਰੋਧ
???? ਸ਼ਨੀਵਾਰ ਤੇ ਐਤਵਾਰ ਨੂੰ ਸਭ ਰਗਿਸਟਰਾਰ ਦਫਤਰ ਖੋਲ੍ਹਣ ਦੇ ਸਰਕਾਰੀ ਹੁਕਮ ਗੈਰ ਵਿਹਾਰੀ : ਪੰਜਾਬ ਰੈਵੀਨਿਊ ਆਫਿਸਰਜ਼ ਐਸੋਸੀਏਸ਼ਨ
???? ਦਫਤਰ ਨਾ ਖੋਲ੍ਹਣ ਅਤੇ ਕੰਮ ਨਾ ਕਰਨ ਦਾ ਫੈਸਲਾ
ਪਟਿਆਲਾ, 13 ਮਈ – ਨਿਊਜ਼ਲਾਈਨ ਐਕਸਪ੍ਰੈਸ –
ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੇਨੈਜਮੈਂਟ ਵਿਭਾਗ (ਅਸ਼ਟਾਮ ਤੇ ਰਜਿਸਟਰੀ ਸ਼ਾਖਾ) ਦੇ ਮੀਮੋ ਨੰ: 24/08/2023/ਐਸ.ਟੀ.-1/5732 ਚੰਡੀਗੜ੍ਹ ਮਿਤੀ 12-05-2023 ਦੇ ਸਬੰਧ ਵਿੱਚ ਪੰਜਾਬ ਰੈਵੀਨਿਊ ਆਫਿਸਰਜ਼ ਐਸੋਸ਼ੀਏਸ਼ਨ ਵੱਲੋਂ ਇੱਕ ਹੰਗਾਮੀ virtual ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਕਾਰ ਵੱਲੋਂ ਰਜਿਸਟਰੇਸ਼ਨ ਦੇ ਕੰਮ ਲਈ ਗਜਟਿਡ ਛੁੱਟੀਆਂ ਵਾਲੇ ਦਿਨਾਂ ਸ਼ਨਿਚਰਵਾਰ / ਐਤਵਾਰ ਨੂੰ ਸਬ ਰਜਿਸਟਰਾਰ / ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਕੰਮ ਕਰਨ ਦੇ ਜਾਰੀ ਕੀਤੇ ਜਾ ਰਹੇ ਹੁਕਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪੰਜਾਬ ਰੈਵੀਨਿਊ ਆਫਿਸਰਜ਼ ਐਸੋਸ਼ੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਇਨ੍ਹਾਂ ਸਰਕਾਰੀ ਹੁਕਮਾਂ ਨੂੰ ਗੈਰ ਵਿਹਾਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਮਿਤੀ 13-05-2023 ਅਤੇ 14-05-2023 ਨੂੰ ਬੈਂਕਾਂ ਵਿੱਚ ਵੀ ਛੁੱਟੀ ਹੋਣ ਕਾਰਨ ਜਨਤਾ ਨੂੰ ਸਟੈਂਪ ਪੇਪਰ ਉਪਲਬੱਧ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਪੰਜਾਬ ਵਿੱਚ ਬਹੁਤੇ ਸਟੇਸ਼ਨਾਂ ‘ਤੇ ਮਿਤੀ 12-05-2023 ਨੂੰ ਸਲਾਟ ਵੀ ਪੂਰੇ ਨਹੀਂ ਭਰੇ ਗਏ ਸਨ। ਇਸ ਲਈ ਪੰਜਾਬ ਵਿੱਚ ਸਮੂਹ ਸਰਕਲ ਰੈਵੀਨਿਊ ਆਫਿਸਰਜ਼ ਵੱਲੋਂ ਦਫਤਰ ਨਾ ਖੋਲ੍ਹਣ ਅਤੇ ਕੰਮ ਨਾ ਕਰਨ ਦਾ ਫੈਸਲਾ ਲਿਆ ਗਿਆ।
ਇਸ ਦੇ ਨਾਲ ਹੀ ਸਮੁੱਚਾ ਜ਼ਿਲ੍ਹਾ ਮੋਹਾਲੀ ਅਤੇ ਹੋਰ ਉਹਨਾਂ ਕੁਝ ਸਟੇਸ਼ਨਾਂ, ਜਿੱਥੇ ਕਿ ਵੱਖਰੇ ਤੌਰ ‘ਤੇ ਸਬ ਰਜਿਸਟਰਾਰ ਦਫਤਰ ਰਜਿਸਟਰੇਸ਼ਨ ਦਾ ਕੰਮ ਕਰਦੇ ਹਨ, ਵਿਖੇ ਸ਼ੁਕਰਵਾਰ ਨੂੰ ਸਲਾਟ ਫੁੱਲ ਰਹੇ ਹਨ ਅਤੇ ਜਨਤਾ ਵਸੀਕੇ ਤਹਿਰੀਰ ਕਰਵਾ ਕੇ ਰਜਿਸਟਰ ਕਰਵਾਉਣ ਦੀ ਲੋੜ ਮਹਿਸੂਸ ਕਰ ਰਹੀ ਹੈ, ਉਹਨਾਂ ਸਟੇਸ਼ਨਾਂ ਤੇ ਕੇਵਲ ਮਿਤੀ 13-05-23 (ਸ਼ਨਿਚਰਵਾਰ) ਨੂੰ ਰਜਿਸਟਰੇਸ਼ਨ ਦਾ ਕੰਮ ਕਰਨ ਦੇ ਵਿਚਾਰ ਨੂੰ ਹੁੰਗਾਰਾ ਮਿਲਿਆ ਹੈ। ਇਸ ਲਈ ਸਮੁੱਚੇ ਜ਼ਿਲ੍ਹਾ ਮੋਹਾਲੀ ਅਤੇ ਹੋਰ ਅਜਿਹੇ ਸਟੇਸ਼ਨ ਜਿੱਥੇ exclusively ਸਬ ਰਜਿਸਟਰਾਰ ਦਫਤਰ ਕੰਮ ਕਰ ਰਹੇ ਹਨ, ਵਿਖੇ ਕੇਵਲ ਮਿਤੀ 13-05-2023 (ਸ਼ਨਿਚਰਵਾਰ) ਨੂੰ ਰਜਿਸਟਰੇਸ਼ਨ ਦਾ ਕੰਮ ਕਰਨ ਦਾ ਫੈਸਲਾ ਲਿਆ ਗਿਆ ਹੈ। ਮਿਤੀ 14-05-2023 ਨੂੰ ਇਹਨਾਂ ਸਟੇਸ਼ਨਾਂ ਤੇ ਕੰਮ ਕਰਨ ਬਾਰੇ ਫੈਸਲਾ ਮਿਤੀ 13-05-2023 ਨੂੰ ਲਿਆ ਜਾਵੇਗਾ।
Newsline Express