Skip to main content

newslineexpres

Breaking News
Joe Rogan Podcasts You Must Listen
Home Education ???? ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਰੇਡ! ਛੱਤ ਤੋਂ ਛਾਲ ਮਾਰ ਹੋਇਆ ਫਰਾਰ

???? ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਰੇਡ! ਛੱਤ ਤੋਂ ਛਾਲ ਮਾਰ ਹੋਇਆ ਫਰਾਰ

by Newslineexpres@1

???? ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਰੇਡ! ਛੱਤ ਤੋਂ ਛਾਲ ਮਾਰ ਹੋਇਆ ਫਰਾਰ

ਸਮਾਣਾ, 3 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –  ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਪੁਲਿਸ ਵੱਲੋਂ ਰੇਡ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮਿਆਲਾ ਵਿਚ ਪੁਲਿਸ ਨੇ ਤੜਕਸਾਰ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਉਮੀਦਵਾਰ ਗੁਰਭੇਜ ਸਿੰਘ ਦੇ ਘਰ ਛਾਪੇਮਾਰੀ ਕੀਤੀ। ਪੁਲਿਸ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਪੁਲਿਸ ਮੁਤਾਬਕ ਗੁਰਭੇਜ ਸਿੰਘ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਗੁਰਭੇਜ ਸਿੰਘ ਉਰਫ ਭੇਜਾ ‘ਤੇ 20 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਗੁਰਭੇਜ ਸਿੰਘ ‘ਤੇ ਦੋ ਦਿਨ ਪਹਿਲਾਂ ਇੱਕ ਨਵਾਂ ਫਿਰੌਤੀ ਦਾ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਅੱਜ ਤੜਕਸਾਰ ਉਸ ਦੇ ਘਰ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਗੁਰਭੇਜ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।

ਹਾਲਾਂਕਿ ਗੁਰਭੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਇਲਜਾਮ ਲਾਏ ਕਿ ਪੁਲਿਸ ਨੇ ਗੁਰਭੇਜ ਸਿੰਘ ਨੂੰ ਛੱਤ ਤੋਂ ਧੱਕਾ ਦਿੱਤਾ ਹੈ, ਦੂਜੇ ਪਾਸੇ ਪੁਲਿਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਹੀ ਗੁਰਭੇਜ ਸਿੰਘ ਨੂੰ ਭਜਾਉਣ ਵਿਚ ਮਦਦ ਕੀਤੀ ਗਈ।

Related Articles

Leave a Comment