newslineexpres

Home Latest News ???? ਸਵਰਨਕਾਰ ਸੰਘ ਸਮਾਣਾ ਦੇ ਪ੍ਰਧਾਨ ਦੀ ਚੋਣ ; ਰਾਜੀਵ ਕੁਮਾਰ ਵਰਮਾ ਸਰਬਸੰਮਤੀ ਨਾਲ ਬਣੇ ਪ੍ਰਧਾਨ

???? ਸਵਰਨਕਾਰ ਸੰਘ ਸਮਾਣਾ ਦੇ ਪ੍ਰਧਾਨ ਦੀ ਚੋਣ ; ਰਾਜੀਵ ਕੁਮਾਰ ਵਰਮਾ ਸਰਬਸੰਮਤੀ ਨਾਲ ਬਣੇ ਪ੍ਰਧਾਨ

by Newslineexpres@1
ਸਮਾਣਾ ਸਵਰਨਕਾਰ ਸੰਘ ਦੇ ਪ੍ਰਧਾਨ ਦੀ ਚੋਣ ਦੌਰਾਨ ਨਵ ਨਿਯੁਕਤ ਪ੍ਰਧਾਨ ਰਾਜੀਵ ਕੁਮਾਰ ਵਰਮਾ (ਹੈਪੀ ਵਰਮਾ) ਨੂੰ ਸਨਮਾਨਿਤ ਕਰਦੇ ਸਵਰਨਕਾਰ ਸੰਘ ਦੇ ਮੈਂਬਰ ਰਵੀ ਕੁਮਾਰ ਮਹਿਤਾ “ਬਿੱਟੂ”। ਉਨ੍ਹਾਂ ਦੇ ਨਾਲ ਹਨ ਪਟਿਆਲਾ ਸਵਰਨਕਾਰ ਸੰਘ ਦੇ ਪ੍ਰਧਾਨ ਭੀਮ ਸੈਨ ਵਰਮਾ, ਅਧੀਨ ਵਰਮਾ, ਪ੍ਰਦੀਪ ਵਰਮਾ ਅਤੇ ਹੋਰ। *Newsline Express*

*???? ਸਵਰਨਕਾਰ ਸੰਘ ਸਮਾਣਾ ਦੇ ਪ੍ਰਧਾਨ ਦੀ ਚੋਣ*

*???? ਰਾਜੀਵ ਕੁਮਾਰ ਵਰਮਾ ਸਰਬਸੰਮਤੀ ਨਾਲ ਬਣੇ ਪ੍ਰਧਾਨ

ਸਮਾਣਾ, 31 ਮਈ – ਸ਼ੰਟੀ ਵਰਮਾ, ਰਵੀ ਕੁਮਾਰ ਮਹਿਤਾ / ਨਿਊਜ਼ਲਾਈਨ ਐਕਸਪ੍ਰੈਸ –  ਸਵਰਨਕਾਰ ਸੰਘ ਪਟਿਆਲਾ ਦੇ ਪ੍ਰਧਾਨ ਭੀਮ ਸੈਨ ਵਰਮਾ ਦੀ ਅਗਵਾਈ ਵਿੱਚ ਬੀਤੇ ਦਿਨ ਸਮਾਣਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਵਰਨਕਾਰ ਭਰਾਵਾਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਸਵਰਨਕਾਰ ਸੰਘ ਪਟਿਆਲਾ ਨੇ ਸਮਾਣਾ ਵਿਖੇ ਆਪਣੀ ਇਕਾਈ ਦੇ ਗਠਨ ਦਾ ਐਲਾਨ ਕਰਦਿਆਂ ਸਮਾਣਾ ਦੇ ਸਵਰਨਕਾਰ ਭਰਾਵਾਂ ਨੂੰ ਆਪਣੇ ਸਵਰਨਕਾਰ ਸੰਘ 898 ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਰਬਸੰਮਤੀ ਨਾਲ ਰਾਜੀਵ ਕੁਮਾਰ ਵਰਮਾ (ਹੈਪੀ ਵਰਮਾ) ਨੂੰ ਪ੍ਰਧਾਨ ਅਤੇ ਪ੍ਰਦੀਪ ਕੁਮਾਰ ਲੱਭੀ ਨੂੰ ਜਰਨਲ ਸਕੱਤਰ ਚੁਣ ਲਿਆ ਗਿਆ। 

  ਇਸ ਮੌਕੇ ਰਾਜੀਵ ਕੁਮਾਰ ਵਰਮਾ ਨੇ ਸਾਰੇ ਸਵਰਨਕਾਰ ਭਰਾਂਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ, ਲਗਨ ਅਤੇ ਨਿਸ਼ਕਾਮ ਭਾਵਨਾ ਨਾਲ ਨਿਭਾਉਣਗੇ।

ਇਸ ਦੌਰਾਨ ਸਵਰਨਕਾਰ ਸੰਘ 898 ਪਟਿਆਲਾ ਦੇ ਪਟਿਆਲਾ ਤੋਂ ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਲੱਕੀ, ਅਸ਼ੋਕ ਵਰਮਾ ਭੱਪ, ਕ੍ਰਿਸ਼ਨ ਦੇਵ ਬਿੱਲਾ, ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਗੁਰਦੇਵ ਸਿੰਘ ਟਿਵਾਣਾ, ਦੀਵਾਨ ਬੀਰੇਜਾ, ਰਵਿੰਦਰ ਬੱਲੀ, ਰਵੀ ਰੰਧਾਵਾ, ਦੀਪਕ ਵਧਵਾ, ਜਸਕਰਨ ਲਹੌਰੀਆ, ਅਮਿਤ ਧਾਲੀਵਾਲ, ਲਾਡੀ ਚੀਮਾ, ਕੁਲਦੀਪ ਵਰਮਾ, ਅਸ਼ੋਕ ਕੁਮਾਰ ਵਰਮਾ, ਸੈਂਟੀ ਸਤੀਸ਼ ਵਰਮਾ, ਰਵੀ ਮਹਿਤਾ,  ਸੰਜੀਵ ਵਰਮਾ, ਪ੍ਰਦੀਪ ਵਰਮਾ, ਤਰਲੋਚਨ ਸਿੰਘ, ਕ੍ਰਿਸ਼ਨ ਲਾਲ, ਸ਼ਾਮ ਲਾਲ, ਬੀਰ ਚੰਦ ਖੁਰਮੀ, ਜਸਪਾਲ ਸਿੰਘ, ਪਵਨ ਕੁਮਾਰ, ਭੂਸ਼ਨ ਕੁਮਾਰ, ਸਚਿਨ ਵਰਮਾ, ਮਨਪ੍ਰੀਤ ਸਿੰਘ, ਵਰਿੰਦਰ ਡਿੰਪੀ, ਪਦਮ ਵਰਮਾ, ਵਿਕਾਸ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਸਵਰਨਕਾਰ ਭਾਈਚਾਰੇ ਦੇ ਪਤਵੰਤੇ ਮੈਂਬਰ ਹਾਜ਼ਰ ਰਹੇ।

 ਇਸ ਮੌਕੇ ਸਾਰੇ ਸਵਰਨਕਾਰ ਭਰਾਂਵਾਂ ਨੇ ਇਕਜੁੱਟ ਹੋ ਕੇ ਰਹਿਣ ਦੀ ਗੱਲ ਕੀਤੀ ਜਦਕਿ ਪਟਿਆਲਾ ਤੋਂ ਵਿਸ਼ੇਸ਼ ਤੌਰ ਉੱਤੇ ਪਹੁੰਚੇ ਪ੍ਰਧਾਨ ਭੀਮ ਸੈਨ ਵਰਮਾ ਨੇ ਨਵੇਂ ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਸਮਾਣਾ ਦੇ ਸਮੂਹ ਸਵਰਨਕਾਰ ਭਾਈਚਾਰੇ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। Newsline Express

Related Articles

Leave a Comment