newslineexpres

Breaking News
Home Information ????ਅੱਜ ਸ਼ਾਮ ਗੁਜਰਾਤ ਦੇ ਤੱਟ ਨਾਲ ਟਕਰਾਏਗਾ ਚੱਕਰਵਾਤ ‘ਬਿਪਰਜੋਏ’

????ਅੱਜ ਸ਼ਾਮ ਗੁਜਰਾਤ ਦੇ ਤੱਟ ਨਾਲ ਟਕਰਾਏਗਾ ਚੱਕਰਵਾਤ ‘ਬਿਪਰਜੋਏ’

by Newslineexpres@1

ਗੁਜਰਾਤ, 15 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਚੱਕਰਵਾਤ ‘ਬਿਪਰਜੋਏ’ ਗੁਜਰਾਤ ਦੇ ਤੱਟੀ ਖ਼ੇਤਰ ਵੱਲ ਲਗਾਤਾਰ ਵੱਧ ਰਿਹਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਦੇਵਭੂਮੀ ਦਵਾਰਕਾ ਸਥਿਤ ਦਵਾਰਕਾਧੀਸ਼ ਮੰਦਿਰ ਨੂੰ ਅੱਜ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। ਦਵਾਰਕਾਧੀਸ਼ ਮੰਦਰ ਦੇ ਨਾਲ-ਨਾਲ ਦਵਾਰਕਾ ਬਾਜ਼ਾਰ ਵੀ ਬੰਦ ਰਹੇਗਾ।

ਚੱਕਰਵਾਤ ਬਿਪਰਜੋਏ ਅੱਜ ਸ਼ਾਮ ਗੁਜਰਾਤ ਦੇ ਤੱਟ ਨਾਲ ਟਕਰਾਏਗਾ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਵਲੋਂ ਸਾਂਝੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸੌਰਾਸ਼ਟਰ ਅਤੇ ਕੱਛ ਵਿਚ ਰੈੱਡ ਅਲਰਟ ਜਾਰੀ ਕੀਤਾ ਹੈ। ਅਨੁਮਾਨ ਹੈ ਕਿ ਵੀਰਵਾਰ ਸ਼ਾਮ ਨੂੰ ਜਦੋਂ ਇਹ ਤੂਫਾਨ ਤੱਟ ਨਾਲ ਟਕਰਾਏਗਾ ਤਾਂ ਇਸ ਦੀ ਰਫ਼ਤਾਰ 125 ਤੋਂ 150 ਕਿਲੋਮੀਟਰ ਤੱਕ ਹੋਵੇਗੀ।

ਤੇਜ਼ ਹਵਾਵਾਂ ਅਤੇ ਤੂਫ਼ਾਨ ਕਾਰਨ ਰੇਲਗੱਡੀਆਂ ਦੇ ਚੱਲਣ ’ਤੇ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਅਨੁਸਾਰ ਹੁਣ ਤੱਕ 76 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ।

Related Articles

Leave a Comment