newslineexpres

Breaking News
🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 🚩 ED ਵਲੋਂ ਸਾਬਕਾ IAS ਦੇ ਘਰ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ
Home International ???? ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਐਵਾਰਡ ਸਮਾਰੋਹ ਆਯੋਜਿਤ

???? ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਐਵਾਰਡ ਸਮਾਰੋਹ ਆਯੋਜਿਤ

by Newslineexpres@1
ਭਗਵਾਨ ਦਾਸ ਗੁਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ, ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਟੌਲ, ਡੀਜੀਐਨਡੀ ਭੁਪੇਸ਼ ਮਹਿਤਾ ਅਤੇ  ਵਿਕਾਸ ਕਦਵਾਸਰਾ ਦੀਪ ਜਗਾਉਂਦੇ ਹੋਏ।  Newsline Express
ਪ੍ਰੋਗਰਾਮ ਵਿੱਚ ਸ਼ਾਮਲ ਰੋਟੇਰੀਅਨ ਆਪਣੇ ਪਰਿਵਾਰਾਂ ਨਾਲ ਸੰਗੀਤ ਦਾ ਆਨੰਦ ਲੈਂਦੇ ਹੋਏ। Newsline Express

???? ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਐਵਾਰਡ ਸਮਾਰੋਹ ਆਯੋਜਿਤ

????  ਰੋਟਰੀ ਕਲੱਬ ਪਟਿਆਲਾ ਨੇ ਸ਼ਲਾਘਾਯੋਗ ਸਮਾਜਿਕ ਗਤੀਵਿਧੀਆਂ ਰਾਹੀਂ ਰੋਟਰੀ ਕਲੱਬ ਦਾ ਨਾਂਅ ਰੌਸ਼ਨ ਕੀਤਾ : ਐਡਵੋਕੇਟ ਗੁਲਬਹਾਰ ਰਟੌਲ

ਪਟਿਆਲਾ, 2 ਜੁਲਾਈ – ਸੁਰਜੀਤ ਗਰੋਵਰ, ਰਜਨੀਸ਼ ਸਕਸੈਨਾ / ਨਿਊਜ਼ਲਾਈਨ ਐਕਸਪ੍ਰੈਸ – ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਨੇ ਰੋਟਰੀ ਭਵਨ ਪਟਿਆਲਾ ਵਿਖੇ ਸਾਲ 2022-23 ਦਾ ਸਮਾਪਤੀ ਸਮਾਰੋਹ ਅਤੇ ਅਵਾਰਡ ਫੰਕਸ਼ਨ ਦਾ ਆਯੋਜਨ ਕੀਤਾ। ਇਸ ਮੌਕੇ ਮੁੱਖ ਮਹਿਮਾਨ  ਰੋਟੇਰੀਅਨ ਐਡਵੋਕੇਟ ਗੁਲਬਹਾਰ ਰਟੋਲ ਡਿਸਟ੍ਰਿਕਟ ਗਵਰਨਰ ਆਰ.ਆਈ.ਡੀ. 3090, ਸਨ। ਭੁਪੇਸ਼ ਮਹਿਤਾ ਡੀ.ਜੀ.ਐਨ.ਡੀ, ਪ੍ਰੋ.ਆਰ.ਕੇ. ਕੌਸ਼ਿਕ ਮੁੱਖ ਸੰਪਾਦਕ, ਰਾਜੇਸ਼ ਸ਼ਰਮਾ ਪੰਜੋਲਾ, ਪ੍ਰੋ. ਵਿਕਰਮ ਗੁਪਤਾ ਸਹਾਇਕ ਡਿਸਟ੍ਰਿਕਟ ਗਵਰਨਰ ਅਤੇ ਡਿਸਟ੍ਰਿਕਟ ਸੈਕਟਰੀ ਵਿਕਾਸ ਕੱੜਵਾਸਰਾ ਵਿਸ਼ੇਸ਼ ਮਹਿਮਾਨ ਸਨ।

ਸ਼ੌਕੀਆ ਕਲਾਕਾਰਾਂ ਵੱਲੋਂ ਕਰੀਓਕੇ ਆਧਾਰਿਤ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਰੋਟਰੀ ਕਲੱਬ ਨੇ ਸਾਇੰਟਿਸਟ ਪ੍ਰੋ.ਹੇਮ ਗੋਇਲ, ਸਮਾਜ ਸੇਵਿਕਾ ਸਤਿੰਦਰ ਵਾਲੀਆ, ਅਧਿਆਪਕਾ ਨਿਸ਼ੂ ਗੁਪਤਾ, ਅਰਸਜੋਤ ਕੌਰ ਨਾਗਪਾਲ ਅਤੇ ਹਰਭਜਨ ਕੈਟਰਿੰਗ ਸਰਵਿਸਿਜ਼ ਅਤੇ ਵਾਤਾਵਰਨ ਪ੍ਰੇਮੀ ਏਕਮਜੋਤ ਕੌਰ ਨੂੰ  ਚੰਗੀਆਂ  ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਐਡਵੋਕੇਟ ਗੁਲਬਹਾਰ ਰਟੌਲ ਨੇ ਕਲੱਬ ਦੀਆਂ ਸਮਾਜਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਨੇ ਮੈਂਬਰਸ਼ਿਪ ਵਿੱਚ ਚੰਗਾ ਵਾਧਾ ਕੀਤਾ ਤੇ ਆਪਣੀ ਪਹਿਚਾਣ ਰੋਟਰੀ ਇੰਟਰਨੈਸਨਲ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬਣਾਈ ਹੈ ਜਿਸ ਨਾਲ ਰੋਟਰੀ ਇੰਟਰਨੈਸ਼ਨਲ ਦੀ ਜਨਤਕ ਤਸਵੀਰ ਹੋਰ ਵੀ ਹਰਮਨ ਪਿਆਰੀ ਹੋਈ ਹੈ। 

ਰਮੇਸ਼ ਸਿੰਗਲਾ ਸਕੱਤਰ ਨੇ ਦੱਸਿਆ ਕਿ ਰੋਟਰੀ ਸਾਲ ਵਿੱਚ ਕਲੱਬ ਵੱਲੋਂ ਆਪਣੇ ਤੌਰ ‘ਤੇ ਰਿਕਾਰਡ  82 ਵੱਖ ਵੱਖ ਸਮਾਜਿਕ ਪ੍ਰੋਜੈਕਟ ਕੀਤੇ ਗਏ ਅਤੇ 13 ਨਵੇਂ ਮੈਂਬਰ ਸ਼ਾਮਲ ਕੀਤੇ ਗਏ। ਇਸ ਤੋਂ ਇਲਾਵਾ ਕਲੱਬ ਦੇ ਸਤਿਕਾਰਤ ਮੈਂਬਰਾਂ ਮਹਾਂਦਾਨੀ ਰਾਜੀਵ ਗੋਇਲ, ਉੱਘੇ ਸਮਾਜ ਸੇਵੀ ਡਾ.ਨਵੀਨ ਸਾਰੋਂਵਾਲ ਇੰਟਰੈਕਟ ਚੇਅਰ ਮਾਣਕ ਰਾਜ ਸਿੰਗਲਾ, ਸਮਾਜ ਸੇਵੀ ਸੌਰਵ ਜੈਨ, ਸਮਾਜ ਸੇਵਿਕਾ ਸੁਮਨ ਸਾਗਰ ਗੁਪਤਾ, ਪ੍ਰੋ.ਐਨ.ਐਸ. ਢੀਂਡਸਾ ਅਤੇ ਚੇਅਰਮੈਨ ਨੈਨਸੀ ਗਰੁੱਪ ਡਾ. ਸ਼ਾਮ ਲਾਲ ਜਿੰਦਲ ਨੇ ਆਪਣੇ ਤੌਰ ‘ਤੇ 100 ਤੋਂ ਵੀ ਵੱਧ ਪ੍ਰੋਜੈਕਟ ਕਰਕੇ ਇੱਕ ਮਿਸਾਲ ਕਾਇਮ ਕੀਤੀ।

ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਸਾਰੇ ਪਤਵੰਤਿਆਂ ਨੂੰ ਹਾਰਾਂ, ਫੁੱਲਾਂ ਦੇ ਬੁੱਕੇ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ।  ਮੁੱਖ ਮਹਿਮਾਨ, ਪਤਵੰਤਿਆਂ, ਸਨਮਾਨਯੋਗ ਸ਼ਖ਼ਸੀਅਤਾਂ ਅਤੇ ਸਮੂੰਹ ਮੈਂਬਰਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਮਾਣ ਵਿੱਚ ਰਾਤਰੀ ਭੋਜ ਦਾ ਪ੍ਰਬੰਧ ਵੀ ਕੀਤਾ ਗਿਆ।  ਮੈਂਬਰਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਕੇਕ ਦੀ ਰਸਮ ਨਾਲ ਮਨਾਈ ਗਈ।

     ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਸਕੱਤਰ ਰਮੇਸ਼ ਸਿੰਗਲਾ, ਕਲੱਬ ਦੀ ਪਹਿਲੀ ਮਹਿਲਾ ਸ਼੍ਰੀਮਤੀ ਪ੍ਰੇਮ ਲਤਾ ਗੁਪਤਾ, ਪੀਡੀਜੀ ਸਵਤੰਤਰ ਰਾਜ ਪਾਸੀ ਜ਼ਿਲ੍ਹਾ ਰੋਟਰੀ ਫਾਉਂਡੇਸ਼ਨ ਚੇਅਰ ਡੀਆਰਐਫਸੀ, ਤਰਸੇਮ ਬਾਂਸਲ, ਲੈਫਟੀਨੈਂਟ ਕਰਨਲ ਜਰਨੈਲ ਥਿੰਦ ਸੇਵਾ ਮੁਕਤ, ਡਾ. ਨਵੀਨ ਸਾਰੋਂਵਾਲਾ, ਐਨ.ਕੇ.ਜੈਨ, ਸੀ.ਏ ਰਾਜੀਵ ਗੋਇਲ, ਨਵਦੀਪ ਗੁਪਤਾ, ਰਮਨਜੀਤ ਢਿੱਲੋਂ ਸਹਾਇਕ ਗਵਰਨਰ ਇਲੈਕਟ., ਕੌਸ਼ਲ ਰਾਓ ਸਿੰਗਲਾ, ਡਾ.ਸ਼ਾਮ ਲਾਲ ਜਿੰਦਲ, ਆਰ.ਐਸ.ਔਲਖ, ਅਮਰਜੀਤ ਔਲਖ, ਆਦੀਸ਼ ਬਜਾਜ, ਮਾਨਿਕ ਰਾਜ ਸਿੰਗਲਾ, ਅਸ਼ੀਸ਼ ਅਗਰਵਾਲ, ਮਹਿੰਦਰ ਗੁਪਤਾ, ਰੁਪਿੰਦਰ ਸਿੰਘ, ਅਮਿਤ ਜਿੰਦਲ, ਰੋਹਿਤ ਗੁਪਤਾ, ਭੀਮ ਸੈਨ ਗੇਰਾ,  ਗੁਰਤੇਜ ਭੁੱਲਰ, ਇੰਦਰਜੀਤ ਗਿੱਲ, ਡਾ. ਆਕਾਸ਼ ਬਾਂਸਲ, ਮਾਲਵਿੰਦਰ ਸਿੰਘ ਭੀਖੀ ਏ.ਆਈ.ਜੀ ਪੰਜਾਬ ਪੁਲਿਸ, ਐਡਵੋਕੇਟ ਕੁਲਜੀਤ ਔਲਖ, ਇੰਜ. ਗੁਰਤੇਜ ਸਿੰਘ ਚਾਹਲ, ਰੋਹਿਤ ਗੁਪਤਾ, ਅਸ਼ੋਕ ਰੌਣੀ ਪ੍ਰਧਾਨ 2023-24 ਪ੍ਰੋ.ਐਨ.ਐਸ.ਢੀਂਡਸਾ, ਐਡਵੋਕੇਟ ਟੀ.ਕੇ.ਠੁਕਰਾਲ, ਡਾ. ਨਿਰਵੰਤ ਸਿੰਘ, ਹਨੀਸ਼ ਗੋਇਲ, ਜੀਵਨ ਗਰਗ, ਲਕਸ਼ਮੀ ਗੁਪਤਾ, ਹਰਬੰਸ ਕੁਲਾਰ, ਪ੍ਰਧਾਨ ਨਾਮਜ਼ਦ ਸ਼ੀਸ਼ ਪਾਲ ਮਿੱਤਲ, ਸ੍ਰੀਮਤੀ ਸੁਮਨ ਸਾਗਰ ਗੁਪਤਾ, ਦਲਜੀਤ ਕੌਰ ਚੀਮਾ ਰੋਟਰੀ ਕਲੱਬ ਪਟਿਆਲਾ ਰਾਇਲ, ਨਿਤਿਨ ਜੈਨ ਪ੍ਰਧਾਨ ਰੋਟਰੀ ਕਲੱਬ ਨਾਭਾ, ਮਨੋਜ ਬਾਂਸਲ ਪ੍ਰਧਾਨ ਸਮਾਣਾ ਕਲੱਬ, ਡਾ.ਗੁਲਸ਼ਨ ਮਦਾਨ ਫਤਿਹਾਬਾਦ ਮਿਡ ਟਾਊਨ ਆਦਿ ਵੀ ਹਾਜ਼ਰ ਸਨ।   Newsline Express

Related Articles

Leave a Comment