newslineexpres

Joe Rogan Podcasts You Must Listen
Home NEWS ???? 27ਵੀਂ ਜਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 2023 ਮੁਕਾਬਲੇ ਆਯੋਜਿਤ
???? ਵੂਮੈਨ ਰਾਈਫ਼ਲ ‘ਚ ਪਟਿਆਲਾ ਦੀ ਜਪਜੀਪ੍ਰੀਤ ਕੌਰ ਨੇ ਕੀਤਾ ਵਧੀਆ ਪ੍ਰਦਰਸ਼ਨ
???? ਜੇਤੂ ਖਿਡਾਰੀ ਮੋਹਾਲੀ ਵਿਖੇ ਪੰਜਾਬ ਸਟੇਟ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਲੈਣਗੇ ਭਾਗ

???? 27ਵੀਂ ਜਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 2023 ਮੁਕਾਬਲੇ ਆਯੋਜਿਤ
???? ਵੂਮੈਨ ਰਾਈਫ਼ਲ ‘ਚ ਪਟਿਆਲਾ ਦੀ ਜਪਜੀਪ੍ਰੀਤ ਕੌਰ ਨੇ ਕੀਤਾ ਵਧੀਆ ਪ੍ਰਦਰਸ਼ਨ
???? ਜੇਤੂ ਖਿਡਾਰੀ ਮੋਹਾਲੀ ਵਿਖੇ ਪੰਜਾਬ ਸਟੇਟ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਲੈਣਗੇ ਭਾਗ

by Newslineexpres@1

ਮਾਨਸਾ/ਪਟਿਆਲਾ, 4 ਜੁਲਾਈ – ਰਵਿੰਦਰ ਕੁਮਾਰ ਬਾਲੀ –   ਰਾਈਫ਼ਲ ਐਸੋਸੀਏਸ਼ਨ ਮਾਨਸਾ ਵਲੋਂ  ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੇ ਦਿਨੀਂ 27ਵੀਂ ਜਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 2023 ਮੁਕਾਬਲੇ ਕਰਵਾਏ ਗਏ ਜਿਸਦਾ ਉਦਘਾਟਨ ਪ੍ਰਿੰਸੀਪਲ ਮਨਮੋਹਨ ਸਿੰਘ ਨੇ ਕੀਤਾ। ਮੁਕਾਬਲਿਆਂ ‘ਚ ਏਅਰ ਰਾਈਫ਼ਲ ਯੂਥ ਵੁਮੈਨ ‘ਚ ਪਟਿਆਲਾ ਦੀ ਜਪਜੀਪ੍ਰੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ।
   ਪ੍ਰਬੰਧਕਾਂ ਤੇ ਜੱਜਾਂ ਵੱਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਏਅਰ ਰਾਈਫ਼ਲ ਯੂਥ ਵੁਮੈਨ ‘ਚ ਜਪਜੀਪ੍ਰੀਤ ਕੌਰ, ਹਰਸਿਮਰਤ ਕੌਰ, ਸੁਖਮਨ ਕੌਰ ਨੇ ਪਹਿਲਾ, ਦੁੱਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਏਅਰ ਰਾਈਫ਼ਲ ਸੀਨੀਅਰ ਮੈੱਨ ‘ਚ ਯਾਦਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਏਅਰ ਰਾਈਫਲ ਜੂਨੀਅਰ ਮੈੱਨ ‘ਚ ਪਰਮਪ੍ਰੀਤ ਸਿੰਘ, ਸ਼ੁਭਪ੍ਰੀਤ ਸਿੰਘ ਸੋਢੀ, ਵੈਭਬ ਸਿੰਗਲਾ, ਏਅਰ ਰਾਈਫ਼ਲ ਯੂਥ ਮੈਂਨ ‘ਚ ਪਰਮਪ੍ਰੀਤ ਸਿੰਘ, ਐਸ਼ਦੀਪ ਸਿੰਘ, ਸੁਭਪ੍ਰੀਤ ਸੋਢੀ, ਏਅਰ ਪਿਸਟਲ ਸੀਨੀਅਰ ਮੈੱਨ ‘ਚ ਬੂਟਾ ਸਿੰਘ, ਜਸਪ੍ਰੀਤ, ਮਨਪ੍ਰੀਤ ਸਿੰਘ, ਏਅਰ ਪਿਸਟਲ ਯੂਥ ਮੈੱਨ ‘ਚ ਕਮਲ ਅਵਤਾਰ ਸ਼ਰਮਾ, ਰਹਾਨਵੀਰ ਸਿੰਘ, ਬੀਰ ਦਵਿੰਦਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲਿਆ। ਇਸੇ ਤਰ੍ਹਾਂ ਏਅਰ ਪਿਸਟਲ ਯੂਥ
ਐੱਨ ਆਈ.ਐਸ.ਐਸ.ਐਫ. ‘ਚ ਵਿਕਰਮਜੀਤ ਸਿੰਘ, ਸਹਿਬਾਜ ਕੁਮਾਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਏਅਰ ਪਿਸਟਲ ਮੈੱਨ ਮਾਸਟਰ ‘ਚ ਕੁਲਦੀਪ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।
  ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਐਨ.ਕੇ. ਮਹਿਤਾ ਅਤੇ ਜਨਰਲ ਸਕੱਤਰ ਸੁਰਿੰਦਰਪਾਲ ਨੇ ਦੱਸਿਆ ਕਿ ਇਸ ਸ਼ੂਟਿੰਗ ਚੈਂਪੀਅਨਸ਼ਿਪ ‘ਚ ਕਰੀਬ 100 ਸ਼ੁਟਰਾਂ ਨੇ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਜੇਤੂ ਰਹੇ ਖਿਡਾਰੀ ਮੋਹਾਲੀ ਵਿਖੇ 58ਵੀਂ ਪੰਜਾਬ ਸਟੇਟ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਭਾਗ ਲੈਣਗੇ।
  ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਨਿਸ਼ਾਨੇਬਾਜ਼ਾਂ ਨੂੰ ਗੁਰਜੀਤ ਸਿੰਘ ਢਿੱਲੋਂ ਸਾਬਕਾ ਤਹਿਸੀਲਦਾਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਮਦੂਰ ਸਿੰਘ ਦੋਦੜਾ, ਅਵਤਾਰ ਸਿੰਘ ਦੋਦੜਾ, ਲੈਕਚਰਾਰ ਰਾਜਿੰਦਰ ਸਿੰਘ, ਤੇਜਿੰਦਰ ਕੁਮਾਰ ਸਿੰਗਲਾ, ਜਗਜੀਤ ਸਿੰਘ, ਰਾਮ ਲਾਲ, ਬੂਟਾ ਸਿੰਘ ਫਫੜੇ ਭਾਈਕੇ ਆਦਿ ਹਾਜ਼ਰ ਸਨ। Newsline Express

Related Articles

Leave a Comment