???? ਭਾਜਪਾ ਦੇ ਸਾਬਕਾ ਪ੍ਰਧਾਨ ਪਟਿਆਲਾ ਹਰਿੰਦਰ ਕੋਹਲੀ ਅੱਜ ਹੋਣਗੇ ਆਮ ਆਦਮੀ ਪਾਰਟੀ ‘ ਸ਼ਾਮਲ
????ਫੈਕਟਰੀ ਏਰੀਆ ਦੇ ਇੱਕ ਪੈਲੇਸ ਵਿੱਚ ਰੱਖਿਆ ਸਮਾਗਮ
ਪਟਿਆਲਾ, 8 ਜੁਲਾਈ – ਰਜਨੀਸ਼, ਰਾਕੇਸ਼, ਗਰੋਵਰ/ ਨਿਊਜ਼ਲਾਈਨ ਐਕਸਪ੍ਰੈਸ – ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਪਟਿਆਲਾ ਦੇ ਸਾਬਕਾ ਪ੍ਰਧਾਨ ਹਰਿੰਦਰ ਕੋਹਲੀ ਅੱਜ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ।
ਇਹ ਜਾਣਕਾਰੀ ਹਰਿੰਦਰ ਕੋਹਲੀ ਨੇ ਖ਼ੁਦ ਮੀਡੀਆ ਨੂੰ ਭੇਜੇ ਸੱਦੇ ਵਿੱਚ ਦਿੱਤੀ ਹੈ। ਮੀਡੀਆ ਨੂੰ ਭੇਜੇ ਸੱਦੇ ਵਿੱਚ ਉਨ੍ਹਾਂ ਲਿਖਿਆ ਹੈ ਕਿ ਅੱਜ, 9 ਜੁਲਾਈ ਦਿਨ ਐਤਵਾਰ ਨੂੰ ਹਰਿੰਦਰ ਕੋਹਲੀ (ਸਾਬਕਾ ਜ਼ਿਲ੍ਹਾ ਭਾਜਪਾ ਸ਼ਹਿਰੀ ਪ੍ਰਧਾਨ, ਸਾਬਕਾ ਡਿਪਟੀ ਮੇਅਰ ਪਟਿਆਲਾ ਅਤੇ ਮੌਜੂਦਾ ਲੋਕ ਸਭਾ ਇੰਚਾਰਜ (ਲੁਧਿਆਣਾ ਜ਼ਿਲ੍ਹਾ ਭਾਜਪਾ) ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਹ ਪ੍ਰੋਗਰਾਮ ਫੈਕਟਰੀ ਏਰੀਆ ਵਿੱਖੇ ਸੁਸ਼ੀਲ ਪੈਲੇਸ (ਸੈਟ ਏ) ਵਿੱਚ ਸਵੇਰੇ 9:15 ਵਜੇ ਰੱਖਿਆ ਗਿਆ ਹੈ, ਇਸ ਲਈ ਸਾਰੇ ਪੱਤਰਕਾਰ ਭਰਾਵਾਂ ਨੂੰ ਸਮੇਂ ਸਿਰ ਪਹੁੰਚਣ ਅਤੇ ਸਮਾਗਮ ਨੂੰ ਕਵਰ ਕਰਨ ਲਈ ਬੇਨਤੀ ਕਰਦਾ ਹਾਂ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਭਾਰੀ ਗਿਣਤੀ ਸੀਨੀਅਰ ਕਾਂਗਰਸੀ ਆਗੂਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਦੇ ਕਾਂਗਰਸੀ ਪ੍ਰਧਾਨ ਕੇ.ਕੇ. ਮਲਹੋਤਰਾ ਨੂੰ ਭਾਰਤੀ ਜਨਤਾ ਪਾਰਟੀ ਨੇ ਪਟਿਆਲਾ ਦਾ ਪ੍ਰਧਾਨ ਬਣਾ ਦਿੱਤਾ ਹੈ। ਸ਼ਾਇਦ ਇਸ ਕਾਰਨ ਤੋਂ ਹੁਣ ਹਰਿੰਦਰ ਕੋਹਲੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਅੱਜ ਇੱਕ ਪੈਲੇਸ ਵਿੱਚ ਰੱਖੇ ਸਮਾਗਮ ਦੌਰਾਨ ਹਰਿੰਦਰ ਕੋਹਲੀ ਦੇ ਨਾਲ ਉਨ੍ਹਾਂ ਦੇ ਸੈਂਕੜੇ ਸਾਥੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। Newsline Express