newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Latest News ???? 30 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੇ ਸ਼ਾਨਦਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਲਈ ਹੋਈ ਰਿਹਰਸਲ ; ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਟੀਮ ਨੇ ਮਾਹੌਲ ਬਣਾਇਆ ਖੁਸ਼ਗਵਾਰ

???? 30 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੇ ਸ਼ਾਨਦਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਲਈ ਹੋਈ ਰਿਹਰਸਲ ; ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਟੀਮ ਨੇ ਮਾਹੌਲ ਬਣਾਇਆ ਖੁਸ਼ਗਵਾਰ

by Newslineexpres@1
ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਟੀਮ 30 ਜੁਲਾਈ ਨੂੰ ਹੋਣ ਵਾਲੇ ਗ੍ਰੈਂਡ ਮਿਊਜ਼ਿਕਲ ਈਵੈਂਟ ਲਈ ਰਿਹਰਸਲ ਕਰਦੇ ਹੋਏ। Newsline Express

???? 30 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੇ ਸ਼ਾਨਦਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਲਈ ਹੋਈ ਰਿਹਰਸਲ

???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਟੀਮ ਨੇ ਮਾਹੌਲ ਬਣਾਇਆ ਖੁਸ਼ਗਵਾਰ

ਪਟਿਆਲਾ, 17 ਜੁਲਾਈ – ਕ੍ਰਿਸ਼ਨ, ਰਜਨੀਸ਼, ਗਰੋਵਰ /ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਗੀਤ ਪ੍ਰੇਮੀਆਂ ਅਤੇ ਕਲਾਕਾਰਾਂ ਦੀ ਮੰਨੀ-ਪ੍ਰਮੰਨੀ ਸੰਸਥਾ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਅਤੇ ਰੋਜ਼ਾਨਾ ਪੰਜਾਬੀ ਅਖਬਾਰ “ਨਿਊਜ਼ਲਾਈਨ ਐਕਸਪ੍ਰੈਸ” ਵੱਲੋਂ ਸਾਂਝੇ ਤੌਰ ‘ਤੇ 30 ਜੁਲਾਈ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ “ਲਕਸ਼ਮੀਕਾਂਤ ਪਿਆਰੇ ਲਾਲ ਸਪੈਸ਼ਲ ਅਤੇ ਜਨਾਬ ਮੋਹੰਮਦ ਰਫੀ” ਗ੍ਰੈਂਡ ਮਿਊਜ਼ਿਕਲ ਈਵੈਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧ ਵਿੱਚ ਕੱਲ੍ਹ ਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਇੱਕ ਆਡੀਟੋਰੀਅਮ ਵਿੱਚ ਵਿਸ਼ੇਸ਼ ਰਿਹਰਸਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਈ ਕਲਾਕਾਰਾਂ ਨੇ ਬੜੇ ਉਤਸ਼ਾਹ ਨਾਲ ਫਿਲਮੀ ਸੰਗੀਤ ਦੀਆਂ ਧੁਨਾਂ ’ਤੇ ਆਪਣੇ ਵੱਲੋਂ ਪੇਸ਼ ਕੀਤੇ ਜਾਣ ਵਾਲੇ ਗੀਤਾਂ ਦੀ ਰਿਹਰਸਲ ਕੀਤੀ। ਇਸ ਦੌਰਾਨ ਪੂਰਾ ਮਾਹੌਲ ਕਾਫੀ ਖੁਸ਼ਗਵਾਰ ਬਣਿਆ ਰਿਹਾ।
”ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਅਤੇ ਜਨਰਲ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਪਟਿਆਲਾ ਦੀ ਨਾਭਾ ਰੋਡ ‘ਤੇ ਸਥਿਤ ਪ੍ਰਸਿੱਧ ਹਰਪਾਲ ਟਿਵਾਣਾ ਸੈਂਟਰ ਫਾਰ ਪਰਫਾਰਮਿੰਗ ਆਰਟ ਵਿਖੇ 30 ਜੁਲਾਈ ਨੂੰ ਕਰਾਓਕੇ ਸੰਗੀਤ ਦਾ ਇਕ ਵਿਸ਼ਾਲ ਅਤੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦਾ ਨਾਮ ਪ੍ਰਸਿੱਧ ਸੰਗੀਤਕਾਰ ਲਕਸ਼ਮੀਕਾਂਤ ਪਿਆਰੇ ਲਾਲ ਵਿਸ਼ੇਸ਼ ਦੇ ਨਾਂ ‘ਤੇ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਪ੍ਰਸਿੱਧ ਗਾਇਕ ਜਨਾਬ ਮੁਹੰਮਦ ਰਫੀ ਸਹਿਬ ਨੂੰ ਉਨ੍ਹਾਂ ਦੇ ਫਿਲਮੀ ਗੀਤ ਗਾ ਕੇ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਮਈ ਨੂੰ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਇਸੇ ਆਡੀਟੋਰੀਅਮ ਵਿੱਚ ਇੱਕ ਵਿਸ਼ਾਲ ਸੰਗੀਤ ਪ੍ਰੋਗਰਾਮ “ਆਰ.ਡੀ. ਬਰਮਨ ਸਪੈਸ਼ਲ” ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਚੈਨਲ ‘ਤੇ ਲਾਈਵ ਵੀ ਦਿਖਾਇਆ ਗਿਆ ਅਤੇ ਉਸ ਪ੍ਰੋਗਰਾਮ ਦੀ ਪਟਿਆਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਹੋਰ ਸੱਦੇ ਗਏ ਮਹਿਮਾਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਸੀ। ਇਸ ਵਾਰ ਵੀ 30 ਜੁਲਾਈ ਨੂੰ ਨਿਊਜ਼ਲਾਈਨ ਐਕਸਪ੍ਰੈਸ ਅਤੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਪਹਿਲਾਂ ਨਾਲੋਂ ਵੀ ਵਧੀਆ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਕੱਲ੍ਹ 16 ਜੁਲਾਈ ਨੂੰ ਸਥਾਨਕ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿੱਚ ਰਿਹਰਸਲ ਕਾਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਲੱਬ ਵਿੱਚ ਬਹੁਤ ਹੀ ਵਧੀਆ ਲੋਕ ਸ਼ਾਮਿਲ ਹਨ ਅਤੇ ਕੋਈ ਵੀ ਪ੍ਰੋਫੈਸ਼ਨਲ ਕਲਾਕਾਰ ਨਾ ਹੋਣ ਦੇ ਬਾਵਜੂਦ ਬਹੁਤ ਵਧੀਆ ਗਾਉਂਦੇ ਹਨ।
ਇਸ ਰਿਹਰਸਲ ਵਿੱਚ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਮੀਤ ਪ੍ਰਧਾਨ ਕੇ.ਐਸ. ਸੇਖੋਂ, ਜਨਰਲ ਸਕੱਤਰ ਰਾਜ ਕੁਮਾਰ, ਪਵਨ ਕਾਲੀਆ, ਗੁਲਸ਼ਨ ਸ਼ਰਮਾ, ਡੀ.ਐਸ. ਪੁਰੀ, ਅਸ਼ੋਕ ਕੁਮਾਰ, ਰਸ਼ਦੀਪ ਸਿੰਘ, ਕੈਲਾਸ਼ ਅਟਵਾਲ, ਸੁਮਨ ਖੱਤਰੀ, ਬੱਬਲ ਅਰੋੜਾ, ਅਸ਼ੋਕ ਅਰੋੜਾ, ਕੁਲਦੀਪ ਗਰੋਵਰ, ਪ੍ਰਿੰ. ਪ੍ਰੀਤੀ ਗੁਪਤਾ, ਰਮਨਦੀਪ ਕੌਰ, ਨਰਿੰਦਰ ਅਰੋੜਾ, ਗੌਤਮ ਬੱਗਾ, ਰਮਿੰਦਰ ਕੌਰ, ਦੇਸਰਾਜ, ਪਰਮਜੀਤ ਸਿੰਘ, ਹਰਮੀਤ ਸਿੰਘ, ਪ੍ਰਮੋਦ ਸ਼ਰਮਾ, ਮਹੇਸ਼ ਕੁਮਾਰ, ਰਣਦੀਪ ਕੌਰ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਦੇ ਸੰਪਾਦਕ ਅਸ਼ੋਕ ਵਰਮਾ ਵੀ ਹਾਜ਼ਰ ਸਨ। ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਸੰਕੇਤ ਦਿੱਤਾ ਕਿ 30 ਜੁਲਾਈ ਨੂੰ ਕੁਝ ਮਸ਼ਹੂਰ ਚਿਹਰੇ ਵੀ ਪ੍ਰੋਗਰਾਮ ਦਾ ਹਿੱਸਾ ਹੋਣਗੇ।
Newsline Express

Related Articles

Leave a Comment