ਪਟਿਆਲਾ, 30 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ. ਸਤਨਾਮ ਸਿੰਘ ਲੁਬਾਣਾ ਪ੍ਰਧਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਮਨੀਸਟਰੀਅਲ ਸਟਾਫ਼ ਐਸੋਸੀਏਸ਼ਨ ਹਲਕਾ ਪਟਿਆਲ਼ਾ ਦੀ ਅਗਵਾਈ ਵਿੱਚ ਸਮੂਹ ਕਲੈਰੀਕਲ ਕਾਮਿਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਸਤਨਾਮ ਸਿੰਘ ਲੁਬਾਣਾ ਵੱਲੋਂ ਸਾਥੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਜਥੇਬੰਦੀ ਹਰ ਦੁੱਖ-ਸੁੱਖ ਵਿੱਚ ਉਹਨਾਂ ਦੇ ਨਾਲ ਖੜੀ ਹੈ ਅਤੇ ਜੱਥੇਬੰਦੀ ਮੁਲਾਜ਼ਮ ਵਿਰੋਧੀ ਹਰ ਫੈਸਲੇ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਉਨ੍ਹਾਂ ਨੇ ਮੁਲਾਜ਼ਮ ਕਾਮਿਆਂ ਨੂੰ ਇੱਕ ਜੁੱਟ ਰਹਿਣ ਦੀ ਅਪੀਲ ਕੀਤੀ ਗਈ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਕਿਹਾ ਗਿਆ।
ਉਨਾਂ ਨੇ ਇਸ ਮੌਕੇ ਯੂਨੀਅਨ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਪ੍ਰਿੰਸ ਕੁਮਾਰ, ਕੈਸ਼ੀਅਰ ਸੰਜੀਵ ਕੁਮਾਰ, ਸਤਵੰਤ ਸਿੰਘ ਢੀਡਸਾ, ਹਿੰਮਾਸ਼ੂ ਸ਼ਰਮਾ, ਧਰਮਿੰਦਰ ਸਿੰਘ, ਦੇਸ ਰਾਜ, ਜਤਿੰਦਰ ਜਿੰਦਲ, ਵਿਨੋਦ ਕੰਗ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜਰ ਹੋਏ।