newslineexpres

Home Information ???? ਅਵਾਰਾ ਪਸ਼ੂਆਂ ਕਾਰਨ ਸ਼ਹਿਰ ਵਾਸੀ ਦਹਿਸ਼ਤ ਵਿੱਚ! ਪ੍ਰਸ਼ਾਸਨ ਬੇਖ਼ਬਰ ਕਿਉੰ ?

???? ਅਵਾਰਾ ਪਸ਼ੂਆਂ ਕਾਰਨ ਸ਼ਹਿਰ ਵਾਸੀ ਦਹਿਸ਼ਤ ਵਿੱਚ! ਪ੍ਰਸ਼ਾਸਨ ਬੇਖ਼ਬਰ ਕਿਉੰ ?

by Newslineexpres@1

???? ਅਵਾਰਾ ਪਸ਼ੂਆਂ ਕਾਰਨ ਸ਼ਹਿਰ ਵਾਸੀ ਦਹਿਸ਼ਤ ਵਿੱਚ! ਪ੍ਰਸ਼ਾਸਨ ਬੇਖ਼ਬਰ ਕਿਉੰ ?

???? ਚਾਰ ਗਊਸ਼ਾਲਾ ਅਤੇ ਲੱਖਾਂ ਰੁਪਏ ਕਾਓਸੈਸ ਹੋਣ ਦੇ ਬਾਵਜੂਦ ਲੋਕ ਪਰੇਸ਼ਾਨ – ਐਡਵੋਕੇਟ ਪ੍ਰਭਜੀਤਪਾਲ ਸਿੰਘ

ਪਟਿਆਲਾ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਪੂਰੇ ਸ਼ਹਿਰ ਦਾ ਮੰਜ਼ਰ ਇਹ ਹੋ ਗਿਆ ਹੈ ਕਿ ਜਦੋਂ ਵੀ ਕੋਈ ਆਪਣੇ ਘਰੋਂ ਨਿਕਲਦਾ ਹੈ ਤਾਂ ਘਰੋਂ ਨਿਕਲਦੇ ਹੀ ਅਵਾਰਾ ਕੁੱਤੇ ਗੇਟ ਉੱਪਰ ਹੀ ਤੁਹਾਡਾ ਸਵਾਗਤ ਕਰਨ ਲਈ ਤਿਆਰ ਬੈਠੇ ਹੁੰਦੇ ਹਨ। ਪੂਰੇ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦਾ ਮੰਜ਼ਰ ਵੀ ਖਾਸ ਕਰ ਸ਼ਾਮ ਵੇਲੇ ਹਰ ਸੜਕ, ਮੁਹੱਲੇ, ਚੋਂਕ, ਖਾਲੀ ਪਲਾਟਾਂ ਵਿੱਚ ਸ਼ਹਿਰ ਦੇ ਹਾਤਿਆਂ ਵਾਂਗ ਦਿਖਾਈ ਦੇ ਰਿਹਾ ਹੁੰਦਾ ਹੈ।

ਹਰ ਚੌਂਕ ਵਿੱਚ ਅਵਾਰਾ ਪਸ਼ੂਆਂ ਦੀ ਹਾਦਸਿਆਂ ਲਈ ਮਹਫ਼ਿਲ ਲੱਗੀ ਹੁੰਦੀ ਹੈ। ਲੋਕ ਘਰਾਂ ਵਿੱਚੋ ਖਾਸ ਕਰ ਸ਼ਾਮ ਵੇਲੇ ਨਿਕਲਣ ਲੱਗੇ ਵੀ ਡਰਨ ਲੱਗ ਪਏ ਹਨ। ਪੂਰੇ ਸ਼ਹਿਰ ਵਾਸੀਆਂ ਵਿੱਚ ਅਵਾਰਾ ਪਸ਼ੂਆਂ ਅਤੇ ਕੁੱਤਿਆ ਕਾਰਨ ਦਹਿਸ਼ਤ ਦਾ ਮਹੌਲ ਹੈ। ਸ਼ਹਿਰਾਂ ਵਿੱਚ ਇਹ ਆਵਾਰਾ ਪਸ਼ੂ ਟਰੈਫਿਕ ਦੀ ਵੱਡੀ ਸਮੱਸਿਆ ਨੂੰ ਹੋਰ ਵਧਾ ਰਹੇ ਹਨ। ਜਦ ਇਹ ਪਸ਼ੂ ਲੜਦੇ-ਲੜਦੇ ਅਚਾਨਕ ਸੜਕਾਂ ਦੇ ਵਿਚਾਲੇ ਆ ਜਾਂਦੇ ਹਨ ਤਾਂ ਉਸ ਸਮੇਂ ਕਿਸੇ ਦੁਰਘਟਨਾ ਨੂੰ ਅੰਜਾਮ ਦੇਣਾ ਸੁਭਾਵਿਕ ਹੀ ਹੁੰਦਾ ਹੈ ਜਿਸ ਕਾਰਨ ਅਨੇਕਾਂ ਮਨੁੱਖੀ ਕੀਮਤੀ ਜਾਨਾਂ ਨੂੰ ਰੋਜਾਨਾ ਆਪਣੀ ਜਾਨ ਤੋ ਹੱਥ ਧੋਣਾ ਪੈਂਦਾ ਹੈ।

ਅਵਾਰਾ ਪਸ਼ੂ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਤੇ ਇਹਨਾਂ ਅਵਾਰਾ ਢੱਠਿਆਂ, ਕੁੱਤਿਆਂ, ਗਊਆਂ ਦੇ ਸ਼ਹਿਰ ਦੀਆਂ ਸੜਕਾਂ, ਗਲੀਆਂ ਵਿਚ ਹਰਲ-ਹਰਲ ਘੁੰਮਣ ਨਾਲ ਜਿੱਥੇ ਹਰ ਕੋਈ ਭੈਅਭੀਤ ਜਿਹਾ ਰਹਿੰਦਾ ਹੈ, ਉੱਥੇ ਛੋਟੇ ਬੱਚੇ ਤੇ ਬਜ਼ੁਰਗ ਜ਼ਿਆਦਾ ਖੌਫਜਦਾ ਹੋ ਰਹੇ ਹਨ। ਮੁਹੱਲੇ ਦੇ ਮੰਦਰ, ਗੁਰਦੁਵਾਰਾ ਸਾਹਿਬ ਅਤੇ ਬੱਚਿਆਂ ਦਾ ਸ਼ਾਮ ਵੇਲੇ ਖੇਡਣਾ ਤੱਕ ਮੁਸ਼ਕਲ ਹੋਇਆ ਪਿਆ ਹੈ। ਅਵਾਰਾ ਪਸ਼ੂਆਂ ਦੀ ਭਰਮਾਰ ਦਿਨੋਂ-ਦਿਨ ਵਧ ਰਹੀ ਹੈ। ਟੂ ਵਿਲ੍ਹਰ ਚਲਾਉਣਾ ਤਾਂ ਹੁਣ ਖ਼ਤਰੇ ਤੋ ਖਾਲੀ ਹੀ ਨਹੀ ਰਿਹਾ। ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਲੋਕਾਂ ਨੂੰ ਖੁਦ ਕੋਈ ਹੱਲ ਨਹੀ ਮਿੱਲ ਰਿਹਾ ਕਿ ਉਹ ਕੀ ਕਰ ਸਕਦੇ ਹਨ। ਇਹ ਕੰਮ ਲੋਕਾਂ ਦੇ ਵੱਸ ਦਾ ਵੀ ਨਹੀਂ। ਹਰ ਰੋਜ਼ ਦੀਆਂ ਖ਼ਬਰਾਂ ਅਖ਼ਬਾਰਾਂ, ਸੋਸ਼ਲ ਮੀਡੀਆ ਉੱਪਰ ਆਉਦੀਆਂ ਹਨ ਕਿ ਕਿਸੇ ਦੁਕਾਨ ਅੰਦਰ ਪਸ਼ੂ ਵੜ ਜਾਂਦੇ ਹਨ।

ਕਦੇ ਕਿਸੇ ਦੇ ਘਰ ਅੰਦਰ ਲੋਕਾਂ ਦੀ ਜਾਨ ਮਾਲ ਦਾ ਵੱਡਾ ਨੁਕਸਾਨ ਹੋ ਗਿਆ। ਹਰ ਰੋਜ਼ ਲੋਕਾਂ ਨਾਲ ਹਾਦਸੇ ਵਾਪਰ ਰਹੇ ਹਨ, ਕੀਮਤੀ ਜਾਨਾਂ ਜਾ ਰਹੀਆਂ ਹਨ। ਇਹ ਸਭ ਕਿਓਂ ? ਕੀ ਇਸ ਸਭ ਤੋਂ ਪ੍ਰਸ਼ਾਸਨ ਬੇਖ਼ਬਰ ਹੈ ? ਸ਼ਹਿਰ ਵਿੱਚ ਚਾਰ ਗਾਉਸ਼ਾਲਾ-ਗਾਜੀਪੂਰ ਗਊਸ਼ਾਲਾ, ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ, ਗੋਪਾਲ ਗਊ ਸਦਨ ਗਊਸ਼ਾਲਾ, ਸ਼ੇਰੇ ਪੰਜਾਬ ਗਊਸ਼ਾਲਾ ਹੋਣ ਦੇ ਬਾਵਜੂਦ ਅਤੇ ਲੋਕਾਂ ਵੱਲੋ ਲੱਖਾਂ ਰੁਪਏ ਕਾਓਸੈਸ ਦੇਣ ਦੇ ਬਾਵਜੂਦ ਲੋਕ ਪਰੇਸ਼ਾਨ ਹੋ ਰਹੇ ਹਨ। ਵੱਡਾ ਸਵਾਲ ਹੈ ? ਕੀ ਆਖਿਰਕਾਰ ਇੱਕ ਦਮ ਇੰਨੇ ਜਾਨਵਰ ਸ਼ਹਿਰ ਵਿੱਚ ਕਿਵੇਂ ਵੱਧ ਗਏ ? ਕੀ ਫ਼ਸਲ ਖ਼ਰਾਬ ਕਰਨ ਕਾਰਨ ਪਿੰਡਾਂ ਵਿੱਚੋ ਸ਼ਹਿਰ ਵੱਲ ਛੱਡੇ ਜਾਂ ਰਹੇ ਹਨ ? ਪਰੰਤੂ ਕੁਝ ਵੀ ਕਾਰਨ ਹੋਵੇ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ। ਪੁਲਿਸ ਪ੍ਰਸ਼ਾਸਨ ਅਤੇ ਸੰਸਥਾਵਾਂ ਮਿਲ ਕੇ ਇਸ ਮਸਲੇ ਤੇ ਜਨਹਿਤ ਲਈ ਗੰਭੀਰਤਾ ਨਾਲ ਵਿਚਾਰ ਕਰ ਮਸਲਾ ਹੱਲ ਕਰਨ ਤਾਂ ਜੋ ਇਸ ਦਹਿਸ਼ਤ ਤੋਂ ਜਨਤਾ ਨੂੰ ਨਿਜਾਤ ਮਿਲ ਸਕੇ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ।

Related Articles

Leave a Comment