newslineexpres

Breaking News
🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 🚩 ED ਵਲੋਂ ਸਾਬਕਾ IAS ਦੇ ਘਰ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ
Home EMPLOYEES ???? ਮਨਿਸਟੀਰੀਅਲ ਸਟਾਫ ਯੂਨੀਅਨ ਪੰਜਾਬ (ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਜਥੇਬੰਦੀ ਦਾ ਕੀਤਾ ਗਠਨ

???? ਮਨਿਸਟੀਰੀਅਲ ਸਟਾਫ ਯੂਨੀਅਨ ਪੰਜਾਬ (ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਜਥੇਬੰਦੀ ਦਾ ਕੀਤਾ ਗਠਨ

by Newslineexpres@1

???? ਮਨਿਸਟੀਰੀਅਲ ਸਟਾਫ ਯੂਨੀਅਨ ਪੰਜਾਬ (ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਜਥੇਬੰਦੀ ਦਾ ਕੀਤਾ ਗਠਨ

ਪਟਿਆਲਾ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਹੱਕ, ਸੱਚ ਦੀ ਪਹਿਰੇਦਾਰ ਜਥੇਬੰਦੀ “ਮਨਿਸਟੀਰੀਅਲ ਸਟਾਫ ਯੂਨੀਅਨ ਪੰਜਾਬ” (ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੰਜਾਬ) ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ਹੋਈ ਜਿਸ ਵਿੱਚ ਪਟਿਆਲਾ ਅਤੇ ਫੀਲਡ ਦਫਤਰਾਂ (ਹਲਕਾ/ਮੰਡਲ ਦਫਤਰ) ਅਧੀਨ ਕੰਮ ਕਰਦੇ ਕਲੈਰੀਕਲ ਸਟਾਫ ਦੀ ਰਾਜ ਪੱਧਰੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ, ਜ਼ਿਲ੍ਹਾ ਦਫ਼ਤਰ, ਮੰਡਲ ਦਫ਼ਤਰ ਅਤੇ ਸਬ-ਡਵੀਜ਼ਨ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹੇ ਭਰ ਦੇ ਸਹਿਯੋਗੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਸਮੂਹ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਹੇਠ ਲਿਖੇ ਅਨੁਸਾਰ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਗੱਠਜੋੜ ਦਾ ਗਠਨ ਕੀਤਾ ਗਿਆ।
ਇਸ ਜਥੇਬੰਦੀ ਵਿੱਚ ਸਤਨਾਮ ਸਿੰਘ ਕੰਬੋਜ ਨੂੰ ਸਰਪ੍ਰਸਤ, ਮੁੱਖ ਦਫਤਰ ਪਟਿਆਲਾ, ਜਸਵਿੰਦਰ ਸਿੰਘ ਨੂੰ ਸਟੇਟ ਚੇਅਰਮੈਨ, ਮੁੱਖ ਦਫਤਰ ਪਟਿਆਲਾ, ਨਵਵਿੰਦਰ ਸਿੰਘ ਨਵੀ, ਸੂਬਾ ਪ੍ਰਧਾਨ, ਸਤਨਾਮ ਸਿੰਘ ਲੁਬਾਣਾ ਸੂਬਾ ਜਨਰਲ ਸਕੱਤਰ ਜ਼ਿਲ੍ਹਾ ਪਟਿਆਲਾ, ਰਾਜਵੀਰ ਸ਼ਰਮਾ ਬਡਰੁੱਖਾਂ ਸੂਬਾ ਜਨਰਲ ਸਕੱਤਰ ਜ਼ਿਲ੍ਹਾ ਸੰਗਰੂਰ, ਸੰਜੀਵ ਬਾਂਸਲ, ਸੂਬਾ ਵਿੱਤ ਸਕੱਤਰ, ਮੁੱਖ ਦਫਤਰ ਪਟਿਆਲਾ, ਲਖਵੀਰ ਸਿੰਘ ਭੱਟੀ ਸੂਬਾ ਪ੍ਰੈਸ ਸਕੱਤਰ ਜਿਲ੍ਹਾ ਫਤਿਹਗੜ੍ਹ ਸਾਹਿਬ, ਜਗਜੀਤ ਕੌਰ, ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਬਠਿੰਡਾ, ਮੋਨਿਕਾ ਸ਼ਰਮਾ, ਸੀਨੀਅਰ ਮੀਤ ਪ੍ਰਧਾਨ, ਰਾਜਪੁਰਾ, ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਫਿਰੋਜ਼ਪੁਰ, ਜਸਵਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਰੋਪੜ, ਜਸਮੀਤ ਸਿੰਘ (ਪ੍ਰਿੰਸ) ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਫਰੀਦਕੋਟ, ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਜਲੰਧਰ, ਅਰਵਿੰਦ ਸ਼ਰਮਾ, ਸੀਨੀਅਰ ਮੀਟ ਪ੍ਰਧਾਨ ਜਿਲ੍ਹਾ ਗੁਰਦਾਸਪੁਰ, ਵਿਸ਼ਾਲ ਸ਼ਰਮਾ, ਕਮੇਟੀ ਪ੍ਰਧਾਨ, ਜ਼ਿਲ੍ਹਾ ਗੁਰਦਾਸਪੁਰ, ਜਗਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਸੰਜੀਵ ਸ਼ਰਮਾ ਸੀਨੀਅਰ ਕਮੇਟੀ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ, ਰਵਨੀਤ ਸਿੰਘ, ਰਾਜ ਕਾਨੂੰਨੀ ਸਲਾਹਕਾਰ, ਚੰਡੀਗੜ੍ਹ ਹਲਕਾ, ਸੰਜੀਵ ਕੁਮਾਰ, ਸੂਬਾ ਸਲਾਹਕਾਰ, ਜ਼ਿਲ੍ਹਾ ਪਟਿਆਲਾ, ਹਿਮਾਂਸੂ ਸ਼ਰਮਾ, ਸੂਬਾ ਸਲਾਹਕਾਰ, ਜ਼ਿਲ੍ਹਾ ਪਟਿਆਲਾ, ਗੁਰਮੀਤ ਸਿੰਘ ਸੂਬਾ ਸਲਾਹਕਾਰ ਰਾਜਪੁਰਾ, ਵਿਨੋਦ ਕੰਗ, ਰਾਜ ਸਲਾਹਕਾਰ, ਰਾਜਪੁਰਾ, ਪ੍ਰਿੰਸ ਕੁਮਾਰ, ਸਟੇਟ ਸਲਾਹਕਾਰ, ਪਟਿਆਲਾ, ਤਰੁਣ, ਸੂਬਾ ਸਲਾਹਕਾਰ ਸਰਕਲ ਪਟਿਆਲਾ, ਮੰਗਤ ਸਿੰਘ, ਪਟਿਆਲਾ ਹਲਕੇ ਦੇ ਸਲਾਹਕਾਰ, ਹਰਜੀਤ ਸਿੰਘ, ਸਟੇਟ ਸਲਾਹਕਾਰ, ਜਿਲ੍ਹਾ ਫਤਹਿਗੜ੍ਹ ਸਾਹਿਬ, ਵਿਜੇ ਕੁਮਾਰ, ਮੈਂਬਰ, ਜਿਲ੍ਹਾ ਜਲੰਧਰ, ਦਵਿੰਦਰ ਸਿੰਘ, ਮੈਂਬਰ, ਜਿਲ੍ਹਾ ਚੰਡੀਗੜ੍ਹ, ਹਰਜੀਤ ਸਿੰਘ, ਮੈਂਬਰ, ਮੁੱਖ ਦਫਤਰ, ਪਟਿਆਲਾ, ਸੁਨੀਲ ਕੁਮਾਰ, ਮੈਂਬਰ, ਮੁੱਖ ਦਫਤਰ, ਪਟਿਆਲਾ, ਦੀਪਕ ਸਿੰਘ, ਮੈਂਬਰ, ਮੁੱਖ ਦਫਤਰ, ਪਟਿਆਲਾ, ਸ਼੍ਰੀਵੀਰ ਸੁੱਖ ਸਿੰਘ, ਮੈਂਬਰ, ਮੁੱਖ ਦਫਤਰ, ਪਟਿਆਲਾ, ਸੁਰੇਸ਼ ਕੁਮਾਰ, ਮੈਂਬਰ, ਮੁੱਖ ਦਫਤਰ, ਪਟਿਆਲਾ, ਜਗਰੂਪ ਸਿੰਘ ਮੈਂਬਰ ਜਿਲ੍ਹਾ ਪਟਿਆਲਾ ਅਤੇ ਇੰਦਰਜੀਤ ਮਹਿਤਾ ਨੂੰ ਜ਼ਿਲ੍ਹਾ ਪਟਿਆਲਾ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਮੀਟਿੰਗ ਦੇ ਅੰਤ ਵਿੱਚ ਜਿੱਥੇ ਸਮੂਹ ਕਰਮਚਾਰੀਆਂ ਨੇ ਜਥੇਬੰਦੀ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕੀਤੀ, ਉਥੇ ਹੀ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਰਮਚਾਰੀਆਂ ਦੀ ਭਲਾਈ ਤੇ ਖੁਸ਼ਹਾਲੀ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ।
Newsline Express

Related Articles

Leave a Comment