???? ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਕਾਇਆ ਕਲਪ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਵਰਚੁਲ ਉਦਘਾਟਨ
???? ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਨੇ ਫੇਰ ਮਾਰੀ ਬਾਜ਼ੀ
???? ਰੇਲਵੇ ਵਿਭਾਗ ਵੱਲੋਂ ਲਏ ਲੇਖ ਮੁਕਾਬਲੇ ਵਿੱਚ ਈਸ਼ਾ ਵਰਮਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਦੇਸ਼ ਭਰ ‘ਚ ਅੱਜ 508 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰਸਿੰਗ ਜ਼ਰੀਏ ਇੱਕੋ ਸਮੇਂ ਕੀਤੀ ਗਈ। ਇਸ ਯੋਜਨਾ ‘ਚ ਪਟਿਆਲਾ ਸ਼ਹਿਰ ਦਾ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ। ਪਟਿਆਲਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ 47 ਕਰੋੜ ਤੋਂ ਵੱਧ ਦੇ ਬਜਟ ਨਾਲ ਕੀਤਾ ਜਾਣਾ ਹੈ। ਇਸ ਦੇ ਉਦਘਾਟਨੀ ਸਮਾਗਮ ਮੌਕੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।
ਇਸ ਮੌਕੇ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਪਦਮਸ਼੍ਰੀ ਲਾਜਵੰਤੀ ਅਤੇ ਪਦਮਸ਼੍ਰੀ ਡਾ. ਐੱਨ.ਕੇ. ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਵੱਡੀ ਗਿਣਤੀ ‘ਚ ਰੇਲਵੇ ਦੇ ਉਚ ਅਧਿਕਾਰੀ ਅਤੇ ਭਾਰਤੀ ਜਨਤਾ ਪਾਰਟੀ ਪਟਿਆਲਾ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਅਗਵਾਈ ਵਿੱਚ ਹੋਰ ਆਗੂ ਤੇ ਵਰਕਰ ਵੀ ਮੌਜੂਦ ਰਹੇ।
ਇਸ ਦੌਰਾਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਪਦਮਸ਼੍ਰੀ ਲਾਜਵੰਤੀ ਅਤੇ ਪਦਮਸ਼੍ਰੀ ਡਾ. ਐੱਨ.ਕੇ. ਮਿੱਤਲ ਨੇ ਰੇਲਵੇ ਵਿਭਾਗ ਵੱਲੋਂ ਕਰਵਾਏ ਪੇਂਟਿੰਗ ਅਤੇ ਲੇਖ ਲਿਖਣ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਪਟਿਆਲਾ ਦੇ ਪ੍ਰਸਿੱਧ ਸਕੂਲ ਵੀਰ ਹਕੀਕਤ ਰਾਏ ਸਕੂਲ ਦੀ ਅੱਠਵੀਂ ਕਲਾਸ ਦੀ ਈਸ਼ਾ ਵਰਮਾ ਨੂੰ ਪਹਿਲਾ ਅਤੇ ਸੁਖਮਨਪ੍ਰੀਤ ਕੌਰ ਨੂੰ ਦੁੱਜਾ ਸਥਾਨ ਹਾਸਿਲ ਕਰਨ ਉਤੇ ਇਨਾਮ ਵੱਜੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਤੋਂ ਇਲਾਵਾ ਰਿਤਵਿਕ, ਸ਼ਿਵਮ, ਰਜਪ੍ਰੀਤੀ, ਦ੍ਰਿਸ਼ਟੀ, ਤਰਨਜੀਤ ਸਿੰਘ ਤੇ ਮਾਣ ਚੌਹਾਨ ਨੂੰ ਵੀ ਸਨਮਨਿਤ ਕੀਤਾ ਗਿਆ। ਸਕੂਲ ਪਹੁੰਚਣ ਉੱਤੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਸਮੂਹ ਸਟਾਫ ਨੇ ਵਧਾਈ ਤੇ ਸ਼ਾਬਾਸ਼ੀ ਦੇ ਕੇ ਹੌਂਸਲਾ ਅਫਜ਼ਾਈ ਕੀਤੀ। Newsline Express