newslineexpres

Home EMPLOYEES ???? ਜੇਕਰ 10 ਤਾਰੀਖ ਤੱਕ ਮੰਗਾਂ ਨਾ ਮੰਨੀਆਂ ਤਾਂ ਡੀਸੀ ਦਫ਼ਤਰਾਂ ਦੇ ਕਰਮਚਾਰੀ 11, 12, 13 ਸਤੰਬਰ ਨੂੰ……..

???? ਜੇਕਰ 10 ਤਾਰੀਖ ਤੱਕ ਮੰਗਾਂ ਨਾ ਮੰਨੀਆਂ ਤਾਂ ਡੀਸੀ ਦਫ਼ਤਰਾਂ ਦੇ ਕਰਮਚਾਰੀ 11, 12, 13 ਸਤੰਬਰ ਨੂੰ……..

by Newslineexpres@1

???? ਜੇਕਰ 10 ਤਾਰੀਖ ਤੱਕ ਮੰਗਾਂ ਨਾ ਮੰਨੀਆਂ ਤਾਂ ਡੀਸੀ ਦਫ਼ਤਰਾਂ ਦੇ ਕਰਮਚਾਰੀ 11, 12, 13 ਨੂੰ……..

???? ਕਿਹਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਫ਼ਤਰੀ ਕੰਮ ਚਲਾਉਣ ਲਈ 11 ਤੋਂ ਪ੍ਰਬੰਧ ਕਰ ਲੈਣ

ਪਟਿਆਲਾ, 3 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਅਤੇ ਡੀਸੀ ਦਫਤਰਾਂ ਦੇ ਕਰਮਚਾਰੀਆਂ ਦਰਮਿਆਨ ਤਣਾਅ ਵੱਧਦਾ ਜਾ ਰਿਹਾ ਹੈ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਲਮਛੋੜ ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੀ ਚੇਤਾਵਨੀ ਦਾ ਲੱਗਦਾ ਹੈ ਕੋਈ ਅਸਰ ਨਹੀਂ ਹੋਇਆ ਹੈ।
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਖੁੱਲ੍ਹ ਕੇ ਘੋਸ਼ਣਾ ਕੀਤੀ ਗਈ ਹੈ ਕਿ ਜੇਕਰ 10 ਸਤੰਬਰ ਤੱਕ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਪਹਿਲਾਂ ਐਲਾਨੇ ਗਏ ਫੈਸਲੇ ਮੁਤਾਬਕ 11, 12, 13 ਸਤੰਬਰ ਨੂੰ ਕਲਮਛੋੜ ਹੜਤਾਲ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਯੂਨੀਅਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 11 ਸਤੰਬਰ ਤੋਂ ਦਫ਼ਤਰੀ ਕੰਮ ਚਲਾਉਣ ਲਈ ਪ੍ਰਬੰਧ ਕਰ ਲੈਣ।
ਹੁਣ ਦੇਖਣਾ ਹੈ ਕਿ ਉਂਠ ਕਿਸ ਕਰਵਟ ਬੈਠਦਾ ਹੈ ਤੇ ਇਹ ਮਾਮਲਾ ਕਿੱਥੇ ਜਾ ਕੇ ਮੁੱਕਦਾ ਹੈ।
Newsline Express

Related Articles

Leave a Comment