newslineexpres

Home ਪੰਜਾਬ ‘ਆਪ’ ਵੱਲੋਂ ਨਵ-ਨਿਯੁਕਤ ਸਿਵਲ ਸਰਜਨ ਦਾ ਸਨਮਾਨ

‘ਆਪ’ ਵੱਲੋਂ ਨਵ-ਨਿਯੁਕਤ ਸਿਵਲ ਸਰਜਨ ਦਾ ਸਨਮਾਨ

by Newslineexpres@1

ਪਟਿਆਲਾ, 8 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਆਮ ਆਦਮੀ ਪਾਰਟੀ ਸ਼ਹਿਰੀ ਪਟਿਆਲਾ ਵੱਲੋਂ ਨਵ ਨਿਯੁਕਤ ਸਿਵਲ ਸਰਜਨ ਡਾ. ਪਿ੍ਰਸ ਸੋਢੀ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਆਪ ਦੇ ਸੀਨੀਅਰ ਆਗੂ ਪਟਿਆਲਾ ਸ਼ਹਿਰੀ ਕੁੰਦਨ ਗੋਗੀਆ ਨੇ ਕਿਹਾ ਕਿ ਡਾ. ਸੋਢੀ ਨੇ ਸ਼ੁਰੂ ਤੋਂ ਹੀ ਸਾਫ-ਸੁਥਰੀ ਪ੍ਰੈਕਟਿਸ ਕੀਤੀ ਹੈ ਅਤੇ ਇਹ ਇਕ ਬੇਦਾਗ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ। ਇਸ ਲਈ ਇਨਾ ਦੇ ਤਜਰਬੇ ਅਤੇ ਲੋਕ ਸੇਵਾ ਕਾਰਨ ਹੀ ਇਨਾ ਨੂੰ ਇਹ ਕੁਰਸੀ ਨਸੀਬ ਹੋਈ ਹੈ। ਉਨਾ ਕਿਹਾ ਕਿ ਡਾ. ਸੋਢੀ ਪਹਿਲਾ ਵਾਂਗ ਹੀ ਗਰੀਬਾਂ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਸੁਸ਼ੀਲ ਮਿੱਡਾ, ਰਾਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ,ਰਾਜਬੀਰ ਸਿੰਘ (ਚਾਰੋਂ ਬਲਾਕ ਪ੍ਰਧਾਨ) ਜਗਤਾਰ ਸਿੰਘ ਤਾਰੀ ਸੀਨੀਅਰ ਆਗੂ, ਅਨਿਲ ਮਹਿਰਾ, ਰਾਜੇਸ਼ ਮਿੰਟੂ, ਸਾਗਰ ਧਾਲੀਵਾਲ ਯੂਥ ਆਗੂ , ਹਰਨੀਤ ਸਿੰਘ, ਅਦਿੱਤਿਆ ਕੁਮਾਰ, ਗਗਨ ਧਾਲੀਵਾਲ, ਨੀਲਕੰਠ ਲੱਕੀ, ਵਿਨੈ ਕੁਮਾਰ, ਕਨ੍ਹਈਆ ਲਾਲ ਮੁਲਤਾਨੀ ਵੀ ਮੌਜੂਦ ਰਹੇ।

Related Articles

Leave a Comment