???? ਆਸ਼ੀਸ਼ ਕਪੂਰ ਬਣੇ ਰਾਸ਼ਟਰੀ ਬਜਰੰਗ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ
???? ‘ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਿਲਾਫ ਖੋਲ੍ਹਿਆ ਮੋਰਚਾ
???? ਖਾਲਿਸਤਾਨ ਦੀ ਹਮਾਇਤ ਕਰਨ ਵਾਲੀ ਹਰ ਸੰਸਥਾ ਅਤੇ ਵਿਅਕਤੀ ਦਾ ਹੋਵੇਗਾ ਸਖ਼ਤ ਵਿਰੋਧ : ਆਸ਼ੀਸ਼ ਕਪੂਰ
ਪਟਿਆਲਾ, 18 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦੇ ਸੰਸਥਾਪਕ ਡਾ. ਪ੍ਰਵੀਨ ਭਾਈ ਤੋਗੜੀਆ ਦੀ ਪਟਿਆਲਾ ਫੇਰੀ ਦੌਰਾਨ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਵਿਚ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਵਿੱਚ ਸਭ ਤੋਂ ਅਹਿਮ ਨਿਯੁਕਤੀ ਰਾਸ਼ਟਰੀ ਬਜਰੰਗ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੀ ਹੈ। ਪਟਿਆਲਾ ਦੇ ਆਸ਼ੀਸ਼ ਕਪੂਰ ਨੂੰ ਰਾਸ਼ਟਰੀ ਬਜਰੰਗ ਦਲ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।
ਅਸ਼ੀਸ਼ ਕਪੂਰ ਨੇ ਡਾ. ਪ੍ਰਵੀਨ ਭਾਈ ਤੋਗੜੀਆ ਅਤੇ ਰਾਸ਼ਟਰੀ ਬਜਰੰਗ ਦਲ ਦੇ ਕੌਮੀ ਪ੍ਰਧਾਨ ਮਨੋਜ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿਨ ਰਾਤ ਮਹਿਨਤ ਕਰਕੇ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਬਜਰੰਗੀਆਂ ਦੀ ਇੱਕ ਅਜਿਹੀ ਫੌਜ ਬਨਾਉਣਗੇ ਜੋ ਸੂਬੇ ਵਿੱਚ ਧਰਮ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਅਸੀਂ ਸੂਬੇ ਦੇ ਹਰ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਨਿਯੁਕਤੀਆਂ ਕਰਾਂਗੇ। ਰਾਸ਼ਟਰੀ ਬਜਰੰਗ ਦਲ ਦੇ ਮੈਂਬਰ ਪੰਜਾਬ ‘ਚ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਛੇੜਨਗੇ ਜਿਸ ਨਾਲ ਹਜ਼ਾਰਾਂ ਪਰਿਵਾਰ ਸਿਹਤਮੰਦ ਜੀਵਨ ਲਈ ਪ੍ਰੇਰਿਤ ਹੋਣਗੇ। ਇਸਦੇ ਨਾਲ ਹੀ ਹਿੰਦੂ ਦਿਲਾਂ ਦੇ ਸਮਰਾਟ ਡਾ: ਪ੍ਰਵੀਨ ਭਾਈ ਤੋਗੜੀਆ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਨੂੰ ਅੱਗੇ ਤੋਰਿਆ ਜਾਵੇਗਾ।
ਇਸ ਤੋਂ ਇਲਾਵਾ ਕਪੂਰ ਨੇ ‘ਵਾਰਿਸ ਪੰਜਾਬ ਦੇ ‘ ਨਾਂ ਦੀ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ‘ਤੇ ਤੰਜ ਕਸਦਿਆਂ ਕਿਹਾ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਿਸ਼ਨ ‘ਤੇ ਹਨ ਅਤੇ ਸਰਕਾਰ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ ਕਿਸ ਦੇ ਕਹਿਣ ‘ਤੇ ਪੰਜਾਬ ‘ਚ ਖੁੱਲ੍ਹੇਆਮ ਨਫਰਤ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅੰਮ੍ਰਿਤਪਾਲ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਵਾਂਗ ਪੰਜਾਬ ਦੀ ਹਰ ਗਲੀ ਤੇ ਬਜ਼ਾਰ ਵਿੱਚ ਹਥਿਆਰ ਮਿਲਣਗੇ। ਸਰਕਾਰ ਨੂੰ ਇਸ ਵਿਸ਼ੇ ‘ਤੇ ਚਿੰਤਾ ਕਰਨ ਦੀ ਲੋੜ ਹੈ ਅਤੇ ਵਾਰਿਸ ਪੰਜਾਬ ਦੇ ਸੰਸਥਾ ‘ਤੇ ਪਾਬੰਦੀ ਲਗਾਈ ਜਾਵੇ। ਆਸ਼ੀਸ਼ ਕਪੂਰ ਨੇ ਕਿਹਾ ਕਿ ਖਾਲਿਸਤਾਨ ਦੀ ਹਮਾਇਤ ਕਰਨ ਵਾਲੀ ਹਰ ਸੰਸਥਾ ਅਤੇ ਵਿਅਕਤੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਆਸ਼ੀਸ਼ ਕਪੂਰ ਨੂੰ ਰਾਸ਼ਟਰੀ ਬਜਰੰਗ ਦਲ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਨ ‘ਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪਟਿਆਲਾ ਸ਼ਹਿਰੀ ਪ੍ਰਧਾਨ ਅਸ਼ੀਸ਼ ਗੋਇਲ ਵੱਲੋਂ ਅਸ਼ੀਸ਼ ਕਪੂਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੀਰ ਕਟਾਰੀਆ, ਅਸ਼ੀਸ਼ ਵਰਮਾ, ਸਾਹਿਲ ਖੰਨਾ, ਸੰਜੀਵ ਮਿੰਟੂ, ਨਿਰਭੈ ਅਰੋੜਾ, ਭੁਪਿੰਦਰ ਧੀਮਾਨ ਆਦਿ ਹਾਜ਼ਰ ਸਨ।
Newsline Express