newslineexpres

Home Information ???? ਹਰੀ ਟਰੇਡਿੰਗ ਕੰਪਨੀ ਦੀ ਨਿਰਾਲੀ ਸੋਚ …..

???? ਹਰੀ ਟਰੇਡਿੰਗ ਕੰਪਨੀ ਦੀ ਨਿਰਾਲੀ ਸੋਚ …..

???? ਕਿਸਾਨਾਂ ਦੀ ਸੁਵਿਧਾ ਲਈ ਮੰਡੀ ਵਿੱਚ ਤੰਬੂ ਦੀ ਥਾਂ ਖੋਲ੍ਹਿਆ ਚਲਦਾ ਫਿਰਦਾ ਦਫਤਰ

???? ਮੰਡੋਰ ਮੰਡੀ ‘ਚ ਕੀਤਾ ਸੀਜ਼ਨਲ ਦਫਤਰ ਦਾ ਉਦਘਾਟਨ

ਪਿੰਡ ਮੰਡੋਰ (ਪਟਿਆਲਾ) – ਬਿੰਦਰ ਬਾਤਿਸ਼ / ਨਿਊਜ਼ਲਾਈਨ ਐਕਸਪ੍ਰੈਸ –  ਜ਼ਿਮੀਂਦਾਰ ਭਰਾਵਾਂ ਦੇ ਹੱਕ ਵਿੱਚ ਹਮੇਸ਼ਾ ਖੜੀ “ਹਰੀ ਟਰੇਡਿੰਗ ਕੰਪਨੀ” ਨੇ ਆਪਣੀ ਨਿਰਾਲੀ ਸੋਚ ਨਾਲ ਇੱਕ ਅਜਿਹਾ ਕੰਮ ਕੀਤਾ ਹੈ ਜਿਸਦੀ ਹਰ ਵਿਅਕਤੀ ਵਲੋਂ ਤਾਰੀਫ਼ ਕੀਤੀ ਜਾ ਰਹੀ ਹੈ। 

ਮਾਰਕੀਟ ਕਮੇਟੀ ਨਾਭਾ ਦੇ ਅਧੀਨ ਪੈਂਦੀ ਅਨਾਜ ਮੰਡੀ ਮੰਡੌਰ ਵਿਚ ਜ਼ਿਮੀਂਦਾਰ ਨੇਤਰ ਸਿੰਘ ਹਰੀ ਨੇ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਆਪਣੇ ਜ਼ਿਮੀਂਦਾਰ ਭਰਾਵਾਂ ਲਈ ਹਰੀ ਟਰੇਡਿੰਗ ਕੰਪਨੀ ਦੇ ਨਾਂਅ ਉੱਤੇ ਆੜਤ ਦੀ ਇੱਕ ਦੁਕਾਨ ਖੋਲ੍ਹੀ ਸੀ। ਉਸ ਸੀਜ਼ਨ ਦੌਰਾਨ ਕਿਸਾਨਾਂ ਤੇ ਹੋਰਾਂ ਨੂੰ ਪੇਸ਼ ਆਈਆਂ ਪ੍ਰੇਸ਼ਾਨੀਆਂ ਦੇ ਹੱਲ ਲਈ ਉਨ੍ਹਾਂ ਨੇ ਇਸ ਵਾਰ ਵੱਖਰੀ ਸੋਚ ਦੀ ਉਦਾਹਰਨ ਦਿੰਦਿਆਂ ਪਟਿਆਲਾ ਨਾਭਾ ਰੋਡ ਉਤੇ ਸਥਿਤ ਪਿੰਡ ਮੰਡੋਰ ਮੰਡੀ ਵਿੱਚ ਤੰਬੂਆਂ ਦੀ ਜਗ੍ਹਾ ਝੋਂਪੜੀਨੁਮਾ ਇੱਕ ਅਜਿਹਾ ਦਫਤਰ ਬਣਾਇਆ ਜਿਹੜਾ ਕਿ ਸੀਜ਼ਨ ਦੇ ਦੌਰਾਨ ਮੰਡੀ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਸੀਜ਼ਨ ਤੋਂ ਬਾਅਦ ਵਾਪਸ ਵੀ ਲਿਜਾਇਆ ਜਾ ਸਕਦਾ ਹੈ।

  ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਨਵੀਂ ਸੋਚ ਨਾਲ ਇਹ ਨਿਰਾਲੀ ਕਾਢ “ਹਰੀ ਟਰੇਡਿੰਗ ਕੰਪਨੀ” ਨੇ ਆਪਣੇ ਜ਼ਿਮੀਂਦਾਰ ਭਰਾਵਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਕੱਢੀ ਹੈ, ਜਿਸ ਵਿਚ ਕਿਸਾਨ ਭਰਾਵਾਂ ਲਈ ਸਾਰੀਆਂ ਸੁਵਿਧਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਮੰਡੀ ਵਿੱਚ ਕਿਸਾਨ ਭਰਾਵਾਂ ਦੇ ਲਈ ਪਾਣੀ ਦਾ ਟੈਂਕਰ ਵੀ ਖੜਾ ਕੀਤਾ ਗਿਆ ਹੈ। 

  ਹਰੀ ਟਰੇਡਿੰਗ ਕੰਪਨੀ ਆਪਣੇ ਜ਼ਿਮੀਂਦਾਰ ਭਰਾਵਾਂ ਦੇ ਹੱਕ ਵਿੱਚ ਹਮੇਸ਼ਾ ਵਚਨਬੱਧ ਹੈ। ਉਹਨਾਂ ਨੇ ਆਪਣੇ ਪਹਿਲੇ ਸੀਜ਼ਨ ਦੌਰਾਨ ਹੀ ਵਧੀਆ ਕੰਮ ਕਰਕੇ ਮੰਡੀ ਵਿੱਚ ਇੱਕ ਵਧੀਆ ਪਹਿਚਾਣ ਬਣਾਈ ਹੈ।    ਨੇਤਰ ਸਿੰਘ ਹਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਜ਼ਿਮੀਂਦਾਰ ਭਰਾ ਨੂੰ ਸੀਜ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਹਰੀ ਟਰੇਡਿੰਗ ਕੰਪਨੀ (ਅਨਾਜ ਮੰਡੀ ਮੰਡੌਰ) ਨੂੰ 99151-11899 ਨੰਬਰ ਉਤੇ ਫੋਨ ਕਰਕੇ ਮਿਲ ਸਕਦਾ ਹੈ।  

ਅੱਜ ਮੰਡੋਰ ਮੰਡੀ ਵਿੱਚ ਇਸ ਨਵੇਕਲੇ ਦਫਤਰ ਦਾ ਉਦਘਾਟਨ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਬਲਾਕ ਸੰਮਤੀ ਮੈਂਬਰ ਹਰਜਸਪਾਲ ਸਿੰਘ, ਮਾਰਕੀਟ ਕਮੇਟੀ ਇੰਚਾਰਜ ਦਲਵੀਰ ਸਿੰਘ ਖੱਟੜਾ, ਪਨਗਰੇਨ ਇੰਸਪੈਕਟਰ ਸੁਮਿਤ ਅਤੇ ਜਗਜੀਤ ਸਿੰਘ ਨੇ ਕੀਤਾ। ਉਨ੍ਹਾਂ ਦੇ ਨਾਲ ਗ੍ਰਾਮ ਪੰਚਾਇਤ ਮੰਡੌਰ, ਨੇਤਰ ਸਿੰਘ ਹਰੀ  (ਹਰੀ ਟਰੇਡਿੰਗ ਕੰਪਨੀ), ਹਰਵਿੰਦਰ ਸਿੰਘ ਹਰੀ, ਨਿਰਭੈ ਸਿੰਘ, ਮੁਨੀਮ ਹਿਤੇਸ਼ ਕੁਮਾਰ ਲਵੀ, ਗੁਰਮੀਤ ਸਿੰਘ ਹਰੀ, ਬਿੱਕਰ ਸਿੰਘ, ਜਰਨੈਲ ਸਿੰਘ (ਸੈਕਟਰੀ ਕੋ-ਆਪਰੇਟਿਵ ਸੁਸਾਇਟੀ), ਜੀਤ ਸ਼ਰਮਾ, ਸਤਵਿੰਦਰ ਸਿੰਘ ਸਿੰਮੀ,  ਆੜਤੀਏ ਭਾਈਚਾਰੇ ਦੇ ਰਾਕੇਸ਼ ਕੁਮਾਰ, ਟੀਟੂ, ਨਰੇਸ਼ ਕੁਮਾਰ, ਰਿੰਕਾ, ਤਰਸੇਮ ਲਾਲ, ਕਿਸਾਨ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ, ਸ਼ਿੰਦਰ ਸਿੰਘ ਗਿਆਨੀ, ਹਰਵਿੰਦਰ ਸਿੰਘ ਭੋਲਾ, ਭਗਵਾਨ ਸਿੰਘ, ਪਿੰਡ ਵਾਸੀ ਅਤੇ ਹੋਰ ਮੌਜੂਦ ਸਨ। Newsline Express

Related Articles

Leave a Comment