???? ਭਾਰਤ ਨੇ ਕਈ ਰਿਕਾਰਡ ਤੋੜੇ ਤੇ ਨਵੇਂ ਬਣਾਏ
ਦਿੱਲੀ – ਨਿਊਜ਼ਲਾਈਨ ਐਕਸਪ੍ਰੈਸ – ਵਿਸ਼ਵ ਕੱਪ ਕ੍ਰਿਕੇਟ ਦੇ ਆਪਣੇ ਦੂੱਜੇ ਮੈਚ ਵਿੱਚ ਭਾਰਤ ਨੇ ਅੱਜ ਅਫ਼ਗ਼ਾਨਿਸਤਾਨ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਹ ਭਾਰਤ ਦੀ ਲਗਾਤਾਰ ਦੁੱਜੀ ਜਿੱਤ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫ਼ਗ਼ਾਨਿਸਤਾਨ ਨੇ 272 ਰਨ ਬਣਾਏ ਜਿਸਦੇ ਮੁਕਾਬਲੇ ਬਹੁਤ ਵਧੀਆ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਸਿਰਫ਼ 35 ਓਵਰਾਂ ਵਿੱਚ ਹੀ ਸਿਰਫ 2 ਵਿਕਟਾਂ ਗੁਆ ਕੇ 273 ਰਨ ਬਣਾ ਕੇ ਮੈਚ ਜਿੱਤ ਲਿਆ।
ਇਸ ਮੈਚ ਵਿੱਚ ਰੋਹਿਤ ਸ਼ਰਮਾ ਨੇ ਸ਼ਤਕ ਅਤੇ ਵਿਰਾਟ ਕੋਹਲੀ ਨੇ ਬਿਨਾ ਆਊਟ ਹੋਏ ਆਪਣਾ ਅਰਧ ਸ਼ਤਕ ਬਣਾਇਆ।
ਰੋਹਿਤ ਸ਼ਰਮਾ ਵਿਸ਼ਵ ਕੱਪ ਕ੍ਰਿਕੇਟ ਵਿਚ 7 ਸ਼ਤਕ ਪੂਰੇ ਕਰਕੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੋਂ ਅੱਗੇ ਨਿਕਲ ਗਏ ਅਤੇ ਸਭ ਤੋਂ ਵੱਧ ਸ਼ਤਕ ਬਣਾਉਣ ਵਾਲੇ ਖਿਡਾਰੀ ਬਣ ਗਏ। ਇਸਦੇ ਨਾਲ ਹੀ ਸਭ ਤੋਂ ਤੇਜ਼ ਸ਼ਤਕ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ।
ਰੋਹਿਤ ਸ਼ਰਮਾ ਨੇ 84 ਗੇਂਦਾਂ ਵਿੱਚ 131 ਰਨ ਬਣਾਏ, ਵਿਰਾਟ ਕੋਹਲੀ ਨੇ 56 ਗੇਂਦਾਂ ਵਿਚ 55, ਇਸ਼ਾਨ ਕਿਸ਼ਨ ਨੇ 47 ਗੇਂਦਾਂ ਵਿਚ 47 ਅਤੇ ਸ਼ਰੇਅਸ ਅਈਅਰ ਨੇ 23 ਗੇਂਦਾਂ ਵਿਚ 25 ਰਨ ਬਣਾਏ।
ਹੁਣ ਭਾਰਤ ਦਾ ਤੀਜਾ ਮੈਚ ਐਤਵਾਰ ਨੂੰ ਪਾਕਿਸਤਾਨ ਦੀ ਟੀਮ ਨਾਲ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ ਜੋਕਿ ਬਹੁਤ ਹੀ ਰੋਮਾਂਚਕ ਹੋਵੇਗਾ।