newslineexpres

Home ਪੰਜਾਬ ???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰਾਈਸ ਸ਼ੈਲਰ ਆਰਗੇਨਾਈਜੇਸ਼ਨ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ

???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰਾਈਸ ਸ਼ੈਲਰ ਆਰਗੇਨਾਈਜੇਸ਼ਨ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰਾਈਸ ਸ਼ੈਲਰ ਆਰਗੇਨਾਈਜੇਸ਼ਨ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ

???? ਪੰਜਾਬ ਤੇ ਕੇਂਦਰ ਸਰਕਾਰ ਤੁਰੰਤ ਸ਼ੈਲਰ ਉਦਯੋਗ ਦੀਆਂ ਮੰਗਾਂ ਮੰਨਣ : ਪਵਨ ਗੁਪਤਾ

???? ਸ਼ੈਲਰ ਮਾਲਕ, ਕਿਸਾਨ ਤੇ ਆੜ੍ਹਤੀ ਇੱਕ ਧਾਗੇ ਦੇ ਮੋਤੀ : ਪਵਨ ਗੁਪਤਾ

ਪਟਿਆਲਾ / ਰਾਜਵੰਤ ਕੌਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਅੰਦਰ ਚਾਵਲ ਮਿਲ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਦੂਰ ਕਰਨ ਲਈ ਉਨ੍ਹਾਂ ਦੀਆਂ ਮੰਗਾਂ ਫੌਰੀ ਤੌਰ ਉੱਤੇ ਮੰਗ ਲੈਣੀਆਂ ਚਾਹੀਦੀਆਂ ਹਨ। ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਪੰਜਾਬ ਦੇ ਰਾਈਸ ਮਿੱਲਰਜ਼, ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸੇ ਕਾਰਨ ਰਾਈਸ ਸ਼ੈਲਰ ਆਰਗੇਨਾਈਜੇਸ਼ਨ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕੀਤਾ ਹੈ।
ਸ੍ਰੀ ਪਵਨ ਗੁਪਤਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਰਾਈਸ ਸ਼ੈਲਰ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਕਿਸਾਨ ਲਗਾਤਾਰ ਜੀਰੀ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ, ਪ੍ਰੰਤੂ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰਾਈਸ ਸ਼ੈਲਰ ਜਥੇਬੰਦੀ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਸਮੱਸਿਆ ਦਾ ਫੌਰੀ ਹੱਲ ਕਰੇ। ਉਨ੍ਹਾਂ ਸੁਝਾਅ ਦਿੱਤਾ ਕਿ ਸ਼ੈਲਰ ਸੰਗਠਨ ਤੋਂ ਜ਼ੋਰ ਨਾਲ ਕੰਮ ਨਹੀਂ ਲੈਣਾ ਚਾਹੀਦਾ ਕਿਉਂਕਿ ਕਿਸਾਨ, ਆੜ੍ਹਤੀ ਅਤੇ ਰਾਈਸ ਸ਼ੈਲਰ ਮਾਲਕ ਸਾਰੇ ਆਪਸ ‘ਚ ਇੱਕੋ ਧਾਗੇ ਵਿਚ ਪਿਰੋਏ ਹੋਏ ਹਨ, ਇੱਕ ਦੂੱਜੇ ਨਾਲ ਜੁੜੇ ਹੋਏ ਹਨ। ਇਸ ਲਈ ਜੇਕਰ ਇਨ੍ਹਾਂ ‘ਚੋਂ ਇੱਕ ਨੂੰ ਵੀ ਟੁੱਟਣਾ ਪੈ ਗਿਆ ਤਾਂ ਸਮੁੱਚੇ ਖੇਤੀ ਸੈਕਟਰ ਦਾ ਤਾਣਾ-ਬਾਣਾ ਉਲਝ ਜਾਵੇਗਾ।
ਸ਼ਿਵ ਸੈਨਾ ਸੁਪਰੀਮੋ ਪਵਨ ਗੁਪਤਾ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਅਤੇ ਪੰਜਾਬ ਦੀ ਅਨਾਜ ਭੰਡਾਰਨ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਇਸ ਮੁੱਦੇ ਨੂੰ ਤੁਰੰਤ ਕੇਂਦਰ ਸਰਕਾਰ ਨਾਲ ਵਿਚਾਰ ਕਰੇ ਅਤੇ ਪੰਜਾਬ ਦੀ ਰਾਈਸ ਸ਼ੈਲਰ ਆਰਗੇਨਾਈਜੇਸ਼ਨ ਦੀਆਂ ਮੰਗਾਂ ਦਾ ਫੌਰੀ ਹੱਲ ਕੱਢੇ। ਉਨ੍ਹਾਂ ਨੇ ਸਮੂਹ ਪਾਰਟੀ ਵੱਲੋਂ ਵਿਸ਼ਵਾਸ ਦੁਆਉਂਦੇ ਹੋਏ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਰਾਈਸ ਸ਼ੈਲਰ ਜਥੇਬੰਦੀ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕਰਦੀ ਹੈ।
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਅੱਜ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਸ਼ੈਲਰ ਮਾਲਕਾਂ ਜਾਂ ਉਨ੍ਹਾਂ ਦੀ ਜਥੇਬੰਦੀ ਦੀ ਕੌਮੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਇਸ ਗਤੀਰੋਧ ਨੂੰ ਖਤਮ ਕਰੇ ਤਾਂ ਜੋ ਕਿਸਾਨਾਂ ਨੂੰ ਦਾਣਾ ਮੰਡੀਆਂ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
Newsline Express

Related Articles

Leave a Comment