newslineexpres

Home Uncategorized ਨਿੱਜੀ ਪੁਲਾੜ ਜਹਾਜ਼ ਰਾਹੀਂ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਬਿਜ਼ਨੇਸਮੈਨ ਰਿਚਰਡ ਬੈ੍ਰਨਸਨ

ਨਿੱਜੀ ਪੁਲਾੜ ਜਹਾਜ਼ ਰਾਹੀਂ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਬਿਜ਼ਨੇਸਮੈਨ ਰਿਚਰਡ ਬੈ੍ਰਨਸਨ

by Newslineexpres@1

ਨਿਊ ਮੈਕਸੀਕੋ, 12 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਐਤਵਾਰ ਸ਼ਾਮ ਰਿਚਰਡ ਬੈ੍ਰਨਸਨ ਨਿੱਜੀ ਪੁਲਾੜ ਜਹਾਜ਼ ਰਾਹੀਂ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਬਿਜ਼ਨੇਸਮੈਨ ਬਣ ਗਏ। ਉਨ੍ਹਾਂ ਨਾਲ ਇਸ ਪੁਲਾੜ ਜਹਾਜ਼ ਵਿੱਚ ਭਾਰਤੀ ਮੂਲ ਦੀ ਸ਼ਿਰੀਸ਼ਾ ਬਾਂਦਲਾ ਤੋਂ ਇਲਾਵਾ ਚਾਰ ਹੋਰ ਲੋਕ ਵੀ ਹਨ। ਰਿਚਰਡ ਬ੍ਰੈਨਸਨ ਨੇ ਐਤਵਾਰ ਨੂੰ ਪੁਲਾੜ ਵਿੱਚ ਪੁੱਜਣ ਉੱਤੇ ਆਪਣਾ ਤਜਰਬਾ ਪੂਰੀ ਦੁਨੀਆ ਨਾਲ ਸ਼ੇਅਰ ਕੀਤਾ ਤੇ ਇਸ ਨੂੰ ਪੂਰੀ ਉਮਰ ਨਾ ਭੁੱਲਣ ਵਾਲੀ ਘਟਨਾ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਰਜਿਨ ਗੈਲੇਕਟਿਕ ਟੀਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਇਸ ਟੀਮ ਦੀ 17 ਸਾਲਾ ਮਿਹਨਤ ਦਾ ਨਤੀਜਾ ਹੈ। ਪੁਲਾੜ ਜਹਾਜ਼ ਦੀ ਉਡਾਣ ਸ਼ੁਰੂ ਹੋਣ ਤੋਂ ਪਰਤਣ ਤੱਕ ਕਰੀਬ ਇੱਕ ਘੰਟੇ ਦਾ ਸਮਾਂ ਲੱਗਾ ਅਤੇ ਬ੍ਰੈਨਸਨ ਤੇ ਉਨ੍ਹਾਂ ਦੇ ਸਾਥੀਆਂ ਨੇ ਕਰੀਬ ਪੰਜ ਮਿੰਟ ਪੁਲਾੜ ਵਿੱਚ ਰੁੱਕ ਕੇ ਭਾਰਹੀਣਤਾ ਦਾ ਤਜਰਬਾ ਕੀਤਾ। ਇਸ ਤੋਂ ਬਾਅਦ ਇਹ ਪੁਲਾੜ ਜਹਾਜ਼ ਵਾਪਸ ਆਪਣੇ ਬੇਸ ਉੱਤੇ ਪਰਤ ਆਇਆ ਅਤੇ ਇਸ ਦੇ ਨਾਲ ਇੱਕ ਇਤਹਾਸ ਸਫਲਤਾ ਨਾਲ ਰਚਿਆ ਗਿਆ।
ਬ੍ਰਿਟੇਨ ਦੇ ਵਰਜਿਨ ਗਰੁੱਪ ਦੇ ਮੋਢੀ ਰਿਚਰਡ ਬ੍ਰੈਨਸਨ ਇਸ ਹਫ਼ਤੇ 71 ਸਾਲਾਂ ਦੇ ਹੋ ਜਾਣਗੇ। ਇਸ ਗਰਮੀ ਦੇ ਅੰਤ ਤੱਕ ਉਨ੍ਹਾਂ ਦੀ ਉਡਾਣਦੀ ਸੰਭਾਵਨਾ ਨਹੀਂ ਸੀ, ਪਰ ਬਲੂ ਆਰੀਜਿਨ ਦੇ ਜੈਫ ਬੇਜੋਸ ਵੱਲੋਂ 20 ਜੁਲਾਈ ਨੂੰ ਵੈਸਟ ਟੈਕਸਾਸ ਤੋਂ ਆਪਣੇ ਰਾਕੇਟ ਨਾਲ ਪੁਲਾੜ ਵਿੱਚ ਜਾਣ ਦੇ ਐਲਾਨ ਪਿੱਛੋਂ ਬ੍ਰੈਨਸਨ ਨੇ ਉਸ ਤੋਂ ਪਹਿਲਾਂ ਪੁਲਾੜ ਵਿੱਚ ਜਾਣ ਦਾ ਫੈਸਲਾ ਕਰ ਲਿਆ। ਪੁਲਾੜ ਜਹਾਜ਼ ਨੇ ਨਿਊ ਮੈਕਸੀਕੋ ਦੇ ਦੱਖਣੀ ਰੇਗਿਸਤਾਨ ਤੋਂ ਪੁਲਾੜ ਲਈ ਉਡਾਣ ਭਰੀ। ਇਸ ਮੌਕੇ ਓਥੇ ਕਰੀਬ ਪੰਜ ਸੌ ਲੋਕ ਦਰਸ਼ਕ ਵਜੋਂ ਮੌਜੂਦ ਸਨ, ਜਿਨ੍ਹਾਂ ਵਿੱਚਬੈ੍ਰਨਸਨ ਦੀ ਪਤਨੀ, ਪੁੱਤਰ, ਧੀ ਤੇ ਪੋਤਾ-ਪੋਤੀ ਵੀ ਸਨ।ਪੁਲਾੜ ਜਹਾਜ਼ ਵਿੱਚ ਬ੍ਰੈਨਸਨ ਦੇ ਨਾਲ ਕੰਪਨੀ ਦੇ ਪੰਜ ਕਰਮਚਾਰੀ ਸਵਾਰ ਸਨ।
ਇਹ ਪੁਲਾੜ ਜਹਾਜ਼ ਕਰੀਬ ਸਾਢੇ ਅੱਠ ਮੀਲ (13 ਕਿਲੋਮੀਟਰ) ਉੱਚਾਈ ਉੱਤੇ ਪੁੱਜ ਕੇ ਆਪਣੇ ਮੂਲ ਜਹਾਜ਼ ਤੋਂ ਵੱਖ ਹੋ ਗਿਆ ਤੇ ਕਰੀਬ 88 ਕਿਲੋਮੀਟਰ ਉੱਚਾਈ ਉੱਤੇ ਜਾ ਕੇ ਪੁਲਾੜ ਦੇ ਨੋਕ ਉੱਤੇ ਪਹੁੰਚ ਗਿਆ। ਏਥੇ ਪੁੱਜਣ ਉੱਤੇ ਚਾਲਕ ਦਲ ਦੇ ਮੈਂਬਰਾਂ ਨੂੰ ਕੁਝ ਮਿੰਟ ਭਾਰਹੀਣਤਾ ਦੀ ਹਾਲਤ ਮਹਿਸੂਸ ਹੋਈ।

Related Articles

Leave a Comment