newslineexpres

Home Chandigarh ???? ਮਾਮਲਾ ਢਾਈ ਮਹੀਨੇ ਪਹਿਲਾਂ ਲੱਖਾਂ ਦੇ ਸੋਨੇ ਦੀ ਠੱਗੀ ਸਮੇਤ ਕਥਿਤ ਕਰੋੜਾਂ ਦੀ ਧੋਖਾਧੜੀ ਦਾ …….

???? ਮਾਮਲਾ ਢਾਈ ਮਹੀਨੇ ਪਹਿਲਾਂ ਲੱਖਾਂ ਦੇ ਸੋਨੇ ਦੀ ਠੱਗੀ ਸਮੇਤ ਕਥਿਤ ਕਰੋੜਾਂ ਦੀ ਧੋਖਾਧੜੀ ਦਾ …….

by Newslineexpres@1

???? ਮਾਮਲਾ ਢਾਈ ਮਹੀਨੇ ਪਹਿਲਾਂ ਲੱਖਾਂ ਦੇ ਸੋਨੇ ਦੀ ਠੱਗੀ ਸਮੇਤ ਕਥਿਤ ਕਰੋੜਾਂ ਦੀ ਧੋਖਾਧੜੀ ਦਾ …….

???? ਪਟਿਆਲਾ ਦੇ ਸਵਰਨਕਾਰਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਮਰਾਠੀ ਕਾਰੀਗਰ ਸੁਸ਼ਾਂਤ ਵਿਸ਼ਨੂੰ ਸ਼ਿੰਦੇ ਤੇ ਉਸਦੇ ਮਾਮੇ ਦੇ ਲੜਕੇ ਗਣੇਸ਼ ਵਿਰੁੱਧ ਕੋਤਵਾਲੀ ਥਾਣੇ ਵਿਚ ਠੱਗੀ ਦੇ ਕੇਸ ’ਚ ਐਫ.ਆਈ.ਆਰ. ਦਰਜ਼

???? 13 ਅਕਤੂਬਰ 2024 ਤੋਂ ਫ਼ਰਾਰ ਕਥਿਤ ਦੋਸ਼ੀ ਢਾਈ ਮਹੀਨੇ ਬਾਅਦ ਵੀ ਲਾਪਤਾ

???? ਉਕਤ ਦੋਸ਼ੀਆਂ ਸੁਸ਼ਾਂਤ ਸ਼ਿੰਦੇ ਤੇ ਗਣੇਸ਼ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਵਿਰੁੱਧ ਠੱਗੀ ਤੇ ਚੋਰੀ ਦੀਆਂ ਹੋਰ ਸ਼ਿਕਾਇਤਾਂ ਵੀ ਹਨ ਪੈਂਡੰਗ

???? ਦੋਸ਼ੀਆਂ ਦੀ ਗਿਰਫ਼ਤਾਰੀ ਤੋਂ ਬਾਅਦ ਹੋਣਗੇ ਲੱਖਾਂ ਦੇ ਹੋਰ ਅਹਿਮ ਖੁਲਾਸੇ

  ਪਟਿਆਲਾ, 30 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –  ਢਾਈ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਕਰੋੜਾਂ ਰੁਪਏ ਤੇ ਸੋਨੇ ਦੀ ਠੱਗੀ ਮਾਰ ਕੇ ਭੱਜੇ ਮਰਾਠੀ ਕਾਰੀਗਰ ਸੁਸ਼ਾਂਤ ਵਿਸ਼ਨੂੰ ਸ਼ਿੰਦੇ ਪੁੱਤਰ ਵਿਸ਼ਨੂੰ ਦਾਮੂ ਸ਼ਿੰਦੇ ਤੇ ਉਸਦੇ ਮਾਮੇ ਦੇ ਲੜਕੇ ਗਣੇਸ਼ ਦੇ ਵਿਰੁੱਧ ਆਖ਼ਿਰ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਪਰਚਾ ਦਰਜ਼ ਹੀ ਕਰ ਹੀ ਲਿਆ। ਦੇਰ ਨਾਲ ਹੀ ਸਹੀ, ਪਰ ਇਸ ਕੇਸ ਦਰਜ਼ ਹੋਣ ਨਾਲ ਹੁਣ ਕਈ ਹੋਰ ਲੋਕਾਂ ਨੂੰ ਵੀ ਇਨਸਾਫ ਮਿਲਣ ਦੀ ਆਸ ਹੋ ਗਈ ਹੈ। ਨਾ ਸਿਰਫ਼ ਇਸ ਕੇਸ ਦੀ ਠੱਗੀ ਨਾਲ ਸਬੰਧਤ ਸੋਨੇ ਦੀ ਠੱਗੀ ਦਾ ਖੁਲਾਸਾ ਹੋਵੇਗਾ, ਬਲਕਿ ਉਕਤ ਦੋਸ਼ੀ ਵੱਲੋਂ ਹੋਰ ਲੋਕਾਂ ਨਾਲ ਕੀਤੀ ਗਈ ਧੋਖਾਧੜੀ ਦਾ ਵੀ ਪਰਦਾਫਾਸ਼ ਹੋਵੇਗਾ। ਕਿਹਾ ਜਾਂਦਾ ਹੈ ਜੇਕਰ ਪੁਲਿਸ ਵੱਲੋਂ ਚੰਗੀ ਤਰ੍ਹਾਂ ਕੇਸ ਘੋਖ ਕੀਤੀ ਜਾਵੇ ਤਾਂ ਨਾ ਸਿਰਫ਼ ਠੱਗੀਆਂ ਬਲਕਿ ਹੋਰ ਸਾਜਿਸ਼ਾਂ ਤੇ ਚੋਰੀਆਂ ਵੀ ਸਾਹਮਣੇ ਆ ਸਕਦੀਆਂ ਹਨ।  ਫਿਲਹਾਲ ਇਸ ਮਾਮਲੇ ਵਿਚ ਥਾਣਾ ਕੋਤਵਾਲੀ ਵਿਖੇ ਵੱਖ ਵੱਖ ਧਾਰਾਵਾਂ ਅਧੀਨ ਸੁਸ਼ਾਂਤ ਸ਼ਿੰਦੇ ਪੁੱਤਰ ਵਿਸ਼ਨੂੰ ਸ਼ਿੰਦੇ ਅਤੇ ਉਸਦੇ ਮਾਮੇ ਦੇ ਲੜਕੇ ਗਣੇਸ਼ ਪੁੱਤਰ ਨਾ-ਮਾਲੂਮ ਵਿਰੁੱਧ ਐਫ.ਆਈ.ਆਰ. ਨੰਬਰ 278 ਦਰਜ਼ ਕਰ ਲਿਆ ਹੈ। ਦੋਵੇਂ ਦੋਸ਼ੀਆਂ ਦੀ ਗਿਰਫ਼ਤਾਰੀ ਨਹੀਂ ਹੋ ਸਕੀ ਹੈ। ਸੂਤਰਾਂ ਮੁਤਾਬਕ ਪੁਲਿਸ ਕਿਸੇ ਵੀ ਸਮੇਂ ਦੋਸ਼ੀਆਂ ਨੂੰ ਕਾਬੂ ਕਰ ਸਕਦੀ ਹੈ।

   ਪਟਿਆਲਾ ਨਿਵਾਸੀ ਪ੍ਰਵੀਨ ਕੁਮਾਰ ਅਤੇ ਉਸਦੇ ਭਰਾ ਵਿਕਾਸ ਕੁਮਾਰ ਪੁੱਤਰਾਨ ਸ੍ਰੀ ਦਰਸ਼ਨ ਲਾਲ ਵਾਸੀ ਮਕਾਨ ਨੰਬਰ 13-14, ਗੁਰਦੇਵ ਇਨਕਲੇਵ, ਬੈਕਸਾਇਡ ਜੱਟਾਂ ਵਾਲਾ ਚੌਂਤਰਾ ਪਟਿਆਲਾ ਨੇ ਐਸ.ਐਸ.ਪੀ. ਪਟਿਆਲਾ ਨੂੰ ਮਿਤੀ 23.10.2024 ਨੂੰ ਇੱਕ ਦਰਖਾਸਤ ਬਰਖਿਲਾਫ ਸੁਸ਼ਾਂਤ ਵਿਸ਼ਨੂੰ ਸਿੰਦੇ ਪੁੱਤਰ ਵਿਸਨੂੰ ਦਾਮੂ ਸ਼ਿੰਦੇ ਵਾਸੀ ਦਰਸ਼ਨੀ ਗੇਟ ਪਟਿਆਲਾ ਜਿਸ ਦੀ ਦੁਕਾਨ ਮੋਰੀਆ ਹੋਲਮਾਰਕਿੰਗ ਅਤੇ ਗੋਲਡ ਟੈਸਟਿੰਗ ਸੈਂਟਰ, ਕ੍ਰਿਸ਼ਨਾ ਗਲੀ, ਨੇੜੇ ਕਿਲਾ ਚੌਂਕ ਪਟਿਆਲਾ (ਫੋਨ ਨੰ: 98768-81112), ਗਣੇਸ਼ (ਫੋਨ ਨੰ:91721-38436) ਅਤੇ ਦਿਨੇਸ਼ ਬਾਵਾ ਅਤੇ ਅਮਿਤ ਪੁਜਾਰੀ ਜੋਕਿ ਧੋਖਾਧੜੀ ਨਾਲ 106 ਗ੍ਰਾਮ 300 ਮਿਲੀਗ੍ਰਾਮ ਸੋਨਾ, ਜਿਸਦੀ ਕੀਮਤ 8,61,000/- ਰੁਪਏ ਬਣਦੀ ਹੈ, ਲੈਕੇ ਫਰਾਰ ਹੋ ਗਏ ਹਨ, ਸਭਨਾਂ ਵਿਰੁੱਧ ਕੇਸ ਦਰਜ ਕਰਕੇ ਮੁਨਾਸਿਬ ਕਾਰਵਾਈ ਕਰਨ ਸਬੰਧੀ ਬਣਦੀ ਕਾਰਵਾਈ ਕਰਨ ਦੀ ਸ਼ਿਕਾਇਤ ਕੀਤੀ ਸੀ।

  ਇਸ ਦੌਰਾਨ ਇਹ ਕਥਿਤ ਦੋਸ਼ੀ ਸ਼ਿਕਾਇਤ ਕਰਤਾ ਪਰਵੀਨ ਕੁਮਾਰ ਦੀ ਦੁਕਾਨ ’ਤੇ ਆਉਂਦੇ ਜਾਂਦੇ ਰਹੇ। ਸੁਸ਼ਾਂਤ ਸ਼ਿੰਦੇ, ਗਣੇਸ਼, ਦਿਨੇਸ਼ ਅਤੇ ਅਮਿਤ ਵੀ ਮਿਲਦੇ ਰਹੇ ਅਤੇ ਫੋਨ ਤੋਂ ਵੀ ਗੱਲਾਂ ਹੁੰਦੀਆਂ ਰਹੀਆਂ। ਦੋਸ਼ੀਆਂ ਨੇ ਕਿਹਾ ਕਿ ਉਕਤ ਸੋਨੇ ਦੇ ਜੇਵਰਾਤ ਤੁਸੀਂ ਦੁਕਾਨ ਤੋਂ ਲੈ ਜਾਣਾ, ਪਰ ਜਦੋਂ ਮੇਰਾ ਭਰਾ ਵਿਕਾਸ ਕੁਮਾਰ ਗਿਆ ਤਾਂ ਇਹਨਾਂ ਨੇ ਕਿਹਾ ਕਿ ਉਕਤ ਜੇਵਰਾਤ ਦੋ ਦਿਨਾਂ ਬਾਅਦ ਤੁਹਾਡੀ ਦੁਕਾਨ ’ਤੇ ਭੇਜ ਦਿੱਤੇ ਜਾਣਗੇ। ਜਦੋਂ ਦੋ ਦਿਨਾਂ ਬਾਅਦ ਉਕਤ ਜੇਵਰਾਤ ਸਾਡੀ ਦੁਕਾਨ ’ਤੇ ਨਹੀਂ ਆਏ ਤਾਂ ਮੈਂ ਮਿਤੀ 14.10.2024 ਨੂੰ ਸੁਸ਼ਾਂਤ ਸ਼ਿੰਦੇ ਨੂੰ ਫੋਨ ਕੀਤਾ, ਜਿਸ ਨੇ ਕਿਹਾ ਕਿ ਅੱਧੇ ਘੰਟੇ ਬਾਅਦ ਉਕਤ ਜੇਵਰਾਤ ਤੁਹਾਡੀ ਦੁਕਾਨ ਤੇ ਭੇਜ ਰਿਹਾ ਹਾਂ। ਪਰ ਜਦੋਂ ਕਾਫੀ ਸਮੇਂ ਤੱਕ ਸਾਡੇ ਜੇਵਰਾਤ ਨਹੀਂ ਪਹੁੰਚੇ ਤਾਂ ਮੇਰਾ ਭਰਾ ਵਿਕਾਸ ਇਹਨਾਂ ਕੋਲ ਗਿਆ, ਪਰ ਮੇਰੇ ਭਰਾ ਨੇ ਦੇਖਿਆ ਤੇ ਪਤਾ ਕੀਤਾ ਕਿ ਉਕਤ ਸਾਰੇ ਵਿਅਕਤੀ ਇੱਕ ਦਿਨ ਪਹਿਲਾਂ ਮਿਤੀ 13.10.2024 ਨੂੰ ਦੁਕਾਨ ਬੰਦ ਕਰਕੇ ਫਰਾਰ ਹੋ ਗਏ ਹਨ। ਇਹ ਵੀ ਪਤਾ ਲੱਗਾ ਕਿ ਸੋਨੇ ਦੇ ਹੋਰ ਕਾਰੋਬਾਰੀ ਤੇ ਕਈ ਵਪਾਰੀਆਂ ਨਾਲ ਵੀ ਇਹਨਾਂ ਨੇ ਠੱਗੀ ਮਾਰੀ ਹੈ ਅਤੇ ਫਰਾਰ ਹੋ ਗਏ ਹਨ।

    ਐਸ.ਐਸ.ਪੀ. ਪਟਿਆਲਾ ਨੂੰ ਦਿੱਤੀ ਵਿਚ ਦਰਖਾਸਤ ਕਰਤਾਵਾਂ ਨੇ ਬੇਨਤੀ ਕੀਤੀ ਸੀ ਕਿ ਮੈਂ ਪਰਵੀਨ ਕੁਮਾਰ ਅਤੇ ਵਿਕਾਸ ਕੁਮਾਰ ਸਰਹੰਦੀ ਬਾਜ਼ਾਰ ਵਿਖੇ ਮੈਸਰਜ਼ ‘‘ਦਰਸ਼ਨ ਜਿਊਲਰਜ਼’’ ਦੇ ਨਾਮ ਪਰ ਸੋਨੇ ਦਾ ਕਾਰੋਬਾਰ ਕਰਦੇ ਹਾਂ। ਉਕਤ ਸੁਸ਼ਾਂਤ ਵਿਸ਼ਨੂੰ ਸ਼ਿੰਦੇ ਦਾ ਸਾਡੀ ਦੁਕਾਨ ’ਤੇ ਆਉਣਾ ਜਾਣਾ ਸੀ, ਕਿਉਂਕਿ ਅਸੀਂ ਸੋਨੇ ਚਾਂਦੀ ਦਾ ਕਾਰੋਰਾਰ ਕਰਦੇ ਹਾਂ। ਸ਼ਿੰਦੇ ਨੇ ਜਾਣਕਾਰੀ ਦਿੰਦੇ ਹੋਏ ਸਾਨੂੰ ਦੱਸਿਆ ਸੀ ਕਿ ਇਹ ਕਿਲਾ ਚੋਂਕ ਪਟਿਆਲਾ ਵਿਖੇ ਸਿਮਰਨ ਜਿਊਲਰਜ਼ ਦੇ ਨਾਮ ’ਤੇ ਮਸ਼ੀਨਰੀ ਲਗਾ ਕੇ ਸੋਨੇ ਦੀ ਟੈਸਟਿੰਗ ਅਤੇ ਹੋਲਮਾਰਕਿੰਗ ਦਾ ਕੰਮ ਕਰਦਾ ਹੈ ਅਤੇ ਇਸਨੇ ਦੱਸਿਆ ਕਿ ਇਸਦੇ ਨਾਲ ਇਸਦੇ ਪਾਰਟਨਰ ਗਣੇਸ਼, ਦਿਨੇਸ਼ ਸਿੰਘ ਬਾਵਾ ਅਤੇ ਅਮਿਤ ਵਗੈਰਾ ਹਨ ਅਤੇ ਇਹ ਸਾਰੇ ਹੀ ਸਾਨੂੰ ਆਪਣੇ ਕਾਰੋਬਾਰ ਦੀ ਜਗਾ੍ਹ ਲਈ ਮਿਲਦੇ ਰਹਿੰਦੇ ਸੀ। ਇਸ ਤਰ੍ਹਾਂ ਵਿਸਵਾਸ਼ ਬਣਾ ਕੇ ਇਹ ਸਾਡੇ ਪਾਸੋਂ ਮਿਤੀ 23.9.2024 ਨੂੰ 18 ਗ੍ਰਾਮ 900 ਮਿਲੀਗ੍ਰਾਮ ਸੋਨੇ ਦੇ ਜੇਵਰਾਤ ਅਪਰੂਵਲ ਲਈ ਲੈ ਕੇ ਗਏ, ਜੋ ਕਿ ਸੁਸ਼ਾਂਤ ਨੇ ਗਣੇਸ਼ ਨੂੰ ਭੇਜ ਕੇ ਮੰਗਵਾਏ ਸਨ। ਇਸ ਤੋਂ ਬਾਅਦ ਅਪੂਰਵਲ ਲਈ ਹੀ ਮਿਤੀ 07.10.2024 ਨੂੰ 87 ਗ੍ਰਾਮ 400 ਮਿਲੀਗ੍ਰਾਮ ਸੋਨੇ ਦੇ ਜੇਵਰਾਤ ਸੁਸ਼ਾਂਤ ਸ਼ਿੰਦੇ ਖੁਦ ਲੈ ਕੇ ਗਿਆ। (ਉਸ ਸਮੇਂ ਸਾਡੇ ਪਾਸ ਕੁਲਵੰਤ ਸਿੰਘ ਉਰਫ ਬਬਲੂ ਵੀ ਮੌਜੂਦ ਸੀ, ਜੋ ਕਿ ਗੁਰਬਖਸ਼ ਕਲੋਨੀ ਪਟਿਆਲਾ ਵਿਖੇ ਬੀ.ਐਸ. ਜਿਊਲਰਜ਼ ਦੇ ਨਾਮ ’ਤੇ ਸੋਨੇ ਚਾਂਦੀ ਦਾ ਕਾਰੋਬਾਰ ਕਰਦਾ ਹੈ, ਇਹ ਵੀ ਸਾਡੇ ਪਾਸ ਸੋਨੇ ਦੀ ਖਰੀਦ ਫਰੋਖਤ ਕਰਨ ਲਈ ਆਇਆ ਹੋਇਆ ਸੀ।)

   ਇਥੇ ਜਿਕਰਯੋਗ ਹੈ ਕਿ ਇਸ ਵੱਡੇ ਪੱਧਰ ’ਤੇ ਉਕਤ ਠੱਗ ਜੋ ਮਸ਼ੀਨਰੀ ਸਾਨੂੰ ਦਿਖਾ ਰਹੇ ਸਨ, ਉਹ ਕਾਰੋਬਾਰੀ ਹਰਮਿੰਦਰ ਸਿੰਘ ਉਰਫ ਵਿੱਕੀ ਪੁੱਤਰ ਤਰਲੋਚਨ ਸਿੰਘ ਦੀ ਹੈ, ਜਿਸ ਤੋਂ ਇਹਨਾਂ ਨੇ ਇਹ ਮਸ਼ੀਨਰੀ ਕਿਰਾਏ ’ਤੇ ਲਈ ਹੋਈ ਸੀ ਅਤੇ ਜਿਥੇ ਮਸ਼ੀਨਰੀ ਲੱਗੀ ਹੋਈ ਹੈ, ਉਸ ਦੁਕਾਨ ਦਾ ਮਾਲਕ ਕੋਈ ਡਾਕਟਰ ਹੈ।

   ਦਰਖ਼ਾਸਤ ਕਰਤਾ ਪਰਵੀਨ ਕੁਮਾਰ ਨੇ ਪੁਲਿਸ ਨੂੰ ਕਿਹਾ ਕਿ ਅਸੀਂ ਲਗਾਤਾਰ ਉਕਤਾਨ ਠੱਗਾਂ ਦੀ ਭਾਲ ਕਰ ਰਹੇ ਹਾਂ, ਪਰ ਸਾਨੂੰ ਲੱਭ ਨਹੀਂ ਰਹੇ। ਇਸ ਲਈ ਅਸੀਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਲਿਹਾਜਾ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਕਤਾਨ ਵਿਸ਼ੇ ਅੰਕਿਤ ਸਭਨਾਂ ਵਿਰੁੱਧ ਸਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਕੇਸ ਦਰਜ ਕਰਕੇ ਸਾਡੇ ਜੇਵਰਾਤ ਬ੍ਰਾਮਦ ਕੀਤੇ ਜਾਣ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਦਰਖਾਸਤਕਰਤਾ ਨੇ ਸੁਸ਼ਾਂਤ ਸ਼ਿੰਦੇ ਦੀਆਂ ਫੋਟੋਆਂ ਵੀ ਸ਼ਿਕਾਇਤ ਦੇ ਨਾਲ ਨੱਥੀ ਕੀਤੀਆਂ।

   ਐਸ.ਐਸ.ਪੀ. ਪਟਿਆਲਾ ਨੂੰ ਦਿੱਤੀ ਦਰਖਾਸਤ ਤੋਂ ਬਾਅਦ ਉਕਤ ਕਥਿਤ ਦੋਸ਼ੀਆਂ ਵਿਰੁੱਧ ਹੋਰ ਵੀ ਸ਼ਿਕਾਇਤਾਂ ਸਾਹਮਣੇ ਆਈਆਂ, ਜੋਕਿ ਉੱਚ ਅਧਿਕਾਰੀਆਂ ਦੇ ਦਫਤਰਾਂ ਵਿਚ ਅਜੇ ਵਿਚਾਰ ਅਧੀਨ ਪੈਂਡਿੰਗ ਹਨ। ਲਗਭਗ ਢਾਈ ਮਹੀਨੇ ਸਰਾਫ਼ਾ ਬਾਜ਼ਾਰ ਵਿਚ ਕਈ ਕਈ ਤਰ੍ਹਾਂ ਦੀਆਂ ਗੱਲਾਂ ਦੀਆਂ ਹੁੰਦੀਆਂ ਰਹੀਆਂ।    ਲਗਭਗ ਢਾਈ ਮਹੀਨਾ ਬਾਅਦ ਪੁਲਿਸ ਵੱਲੋਂ ਕੀਤੀ ਪੜਤਾਲ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ਾਂਤ ਵਿਸ਼ਨੂ ਸ਼ਿੰਦੇ, ਗਣੇਸ਼ ਅਤੇ ਉਹਨਾਂ ਦੀ ਦੁਕਾਨ ਪਰ ਕੰਮ ਕਰਦੇ ਅਮਿਤ ਪੁਜਾਰੀ ਅਤੇ ਦਿਨੇਸ਼ ਸਿੰਘ ਉਰਫ ਬਾਵਾ ਦੇ ਖਿਲਾਫ ਉਹਨਾਂ ਦਾ ਸੋਨਾ ਲੈ ਕੇ ਫਰਾਰ ਹੋਣ ਦਾ ਇਲਜ਼ਾਮ ਲਗਾਇਆ ਹੈ। ਅਮਿਤ ਪੁਜਾਰੀ ਅਤੇ ਦਿਨੇਸ਼ ਸਿੰਘ ਉਰਫ ਬਾਵਾ ਦੇ ਬਿਆਨਾਤ ’ਤੇ ਅਤੇ ਹੋਲਦਾਰ ਅਮਰਦੀਪ ਸਪਾਲ ਵੱਲੋਂ ਮੌਕਾ ਪਰ ਜਾ ਕਰ ਕੀਤੀ ਪੜਤਾਲ ਅਤੇ ਸੁਸਾਂਤ ਵਿਸ਼ਨੂੰ ਦੀ ਦੁਕਾਨ ਪਰ ਨੌਕਰ ਵਜੋਂ ਕੰਮ ਕਰਦੀ ਸੁੱਲਰ ਨਿਵਾਸੀ ਇੱਕ ਲੜਕੀ ਦੇ ਬਿਆਨ ’ਤੇ ਇਹ ਗੱਲ ਸਾਹਮਣੇ ਆਈ ਕਿ ਅਮਿਤ ਪੁਜਾਰੀ ਅਤੇ ਦਿਨੇਸ਼ ਸਿੰਘ ਉਰਫ ਬਾਵਾ ਨੌਕਰ ਦੇ ਤੌਰ ਪਰ ਸੁਸਾਂਤ ਵਿਸ਼ਨੂੰ ਦੀ ਦੁਕਾਨ ਪਰ ਸੋਨਾ ਟੈਸਟਿੰਗ ਮਸ਼ੀਨਾਂ ਨੂੰ ਓਪਰੇਟ ਕਰਨ ਦਾ ਅਤੇ ਦੁਕਾਨ ਦੇ ਹੋਰ ਨਿੱਕੇ ਮੋਟੇ ਕੰਮ ਹੀ ਕਰਦੇ ਸਨ। ਇਸ ਤੋਂ ਇਲਾਵਾ ਸੁਸ਼ਾਂਤ ਵਿਸ਼ਨੂੰ ਅਤੇ ਉਸਦੇ ਮਾਮੇ ਦਾ ਲੜਕਾ ਗਣੇਸ਼ ਹੀ ਸਾਰੇ ਸੋਨੇ ਦਾ ਹਿਸਾਬ ਕਿਤਾਬ ਅਤੇ ਲੈਣ ਦੇਣ ਰੱਖਦੇ ਸਨ। ਸੁਸ਼ਾਂਤ ਵਿਸ਼ਨੂੰ ਸ਼ਿੰਦੇ ਨੇ ਆਪਣੀ ਦੁਕਾਨ ਕਿਰਾਏ ਪਰ ਲਈ ਹੋਈ ਗਈ ਸੀ। ਸੁਸ਼ਾਂਤ ਵਿਸਨੂੰ ਦੇ ਮੋਬਾਇਲ ਫੋਨ 98768-81112 ਅਤੇ ਗਣੇਸ਼ ਦਾ ਮੋਬਾਇਲ ਨੰਬਰ 91721-38436 ਪਰ ਹੌਲਦਾਰ ਅਮਰਦੀਪ ਸਪਾਲ ਵੱਲੋਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਦੋਨਾਂ ਦੇ ਮੋਬਾਇਲ ਨੰਬਰ ਬੰਦ ਪਾਏ ਗਏ ਹਨ, ਜਿਸ ਤੋਂ ਬਾਅਦ ਹੌਲਦਾਰ ਅਮਰਦੀਪ ਸਪਾਲ ਵੱਲੋਂ ਸੁਸਾਂਤ ਵਿਸ਼ਨੂੰ ਸ਼ਿੰਦੇ ਦੇ ਵਟਸਐਪ ਰਾਹੀਂ ਗੱਲ ਕੀਤੀ ਅਤੇ ਪ੍ਰਵਾਨਿਆਂ ਰਾਹੀਂ ਸ਼ਾਮਲ ਪੜਤਾਲ ਦਰਖਾਸਤ ਹੋਣ ਲਈ ਵਟਸਐਪ ਪਰ ਜਾਣੂ ਕਰਾਇਆ ਗਿਆ, ਪ੍ਰੰਤੂ ਦੋਨਾਂ ਵਿੱਚੋ ਕੋਈ ਵੀ ਸ਼ਾਮਲ ਪੜਤਾਲ ਦਰਖਾਸਤ ਨਹੀਂ ਹੋਇਆ। ਖੁਫਿਆ ਤੌਰ ਪਰ ਪਤਾ ਲੱਗਾ ਹੈ ਕਿ ਸੁਸ਼ਾਂਤ ਵਿਸ਼ਨੂੰ ਅਤੇ ਉਸਦਾ ਭਰਾ ਗਣੇਸ਼ ਆਪਣੇ ਜੱਦੀ ਪਿੰਡ ਮਹਾਰਾਸਟਰਾ ਸਾਇਡ ਫਰਾਰ ਹਨ। ਹੁਣ ਤੱਕ ਦੀ ਤਸਦੀਕ ਪੜਤਾਲ ਤੋਂ ਇਹ ਸਿੱਟਾ ਸਾਹਮਣੇ ਆਇਆ ਹੈ ਕਿ ਵਿਰੋਧੀ ਧਿਰ ਸੁਸ਼ਾਂਤ ਵਿਸ਼ਨੂੰ ਸ਼ਿੰਦੇ ਅਤੇ ਉਸਦਾ ਮਾਮੇ ਦਾ ਲੜਕਾ ਗਣੇਸ ਵੱਲੋ ਦਰਖਾਸਤ ਕਰਤਾ ਧਿਰ ਪਾਸੋ ਵੱਖ ਵੱਖ ਮਿਤੀਆਂ ਨੂੰ ਕੁੱਲ 106 ਗ੍ਰਾਮ 300 ਮਿਲੀਗ੍ਰਾਮ ਸੋਨਾ ਟੈਸਟਿੰਗ ਅਪਰੂਵਲ ਲਈ ਲਿਆ ਗਿਆ ਸੀ, ਪਰੰਤੂ ਵਾਪਸ ਨਹੀਂ ਕੀਤਾ ਗਿਆ ਅਤੇ ਦਰਖਾਸਤ ਕਰਤਾ ਧਿਰ ਦਾ ਸੋਨਾ ਲੈ ਕੇ ਫਰਾਰ ਹੋ ਗਏ ਹਨ। ਅਮਿਤ ਕੁਮਾਰ ਅਤੇ ਦਿਨੇਸ਼ ਸਿੰਘ ਉਰਫ ਬਾਵਾ ਨੌਕਰ ਵੱਜੋਂ ਸੁਸ਼ਾਂਤ ਵਿਸ਼ਨੂੰ ਦੀ ਦੁਕਾਨ ਪਰ ਕੰਮ ਕਰਦੇ ਸਨ, ਜਿਨ੍ਹਾਂ ਦਾ ਦਰਖਾਸਤ ਕਰਤਾ ਧਿਰ ਪਾਸੇ ਸੋਨਾ ਹਾਸਲ ਕਰਨ ਅਤੇ ਸੋਨਾ ਲੈ ਕੇ ਫਰਾਰ ਹੋਣ ਸਬੰਧੀ ਕੋਈ ਵੀ ਰੋਲ ਸਾਹਮਣੇ ਨਹੀ ਆਇਆ ਹੈ।

   ਲਗਭਗ ਢਾਈ ਮਹੀਨਾ ਬਾਅਦ ਪੁਲਿਸ ਵੱਲੋਂ ਕੀਤੀ ਪੜਤਾਲ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ਾਂਤ ਵਿਸ਼ਨੂ ਸ਼ਿੰਦੇ, ਗਣੇਸ਼ ਅਤੇ ਉਹਨਾਂ ਦੀ ਦੁਕਾਨ ਪਰ ਕੰਮ ਕਰਦੇ ਅਮਿਤ ਪੁਜਾਰੀ ਅਤੇ ਦਿਨੇਸ਼ ਸਿੰਘ ਉਰਫ ਬਾਵਾ ਦੇ ਖਿਲਾਫ ਉਹਨਾਂ ਦਾ ਸੋਨਾ ਲੈ ਕੇ ਫਰਾਰ ਹੋਣ ਦਾ ਇਲਜ਼ਾਮ ਲਗਾਇਆ ਹੈ। ਅਮਿਤ ਪੁਜਾਰੀ ਅਤੇ ਦਿਨੇਸ਼ ਸਿੰਘ ਉਰਫ ਬਾਵਾ ਦੇ ਬਿਆਨਾਤ ’ਤੇ ਅਤੇ ਹੋਲਦਾਰ ਅਮਰਦੀਪ ਸਪਾਲ ਵੱਲੋਂ ਮੌਕਾ ਪਰ ਜਾ ਕਰ ਕੀਤੀ ਪੜਤਾਲ ਅਤੇ ਸੁਸਾਂਤ ਵਿਸ਼ਨੂੰ ਦੀ ਦੁਕਾਨ ਪਰ ਨੌਕਰ ਵਜੋਂ ਕੰਮ ਕਰਦੀ ਸੁੱਲਰ ਨਿਵਾਸੀ ਇੱਕ ਲੜਕੀ ਦੇ ਬਿਆਨ ’ਤੇ ਇਹ ਗੱਲ ਸਾਹਮਣੇ ਆਈ ਕਿ ਅਮਿਤ ਪੁਜਾਰੀ ਅਤੇ ਦਿਨੇਸ਼ ਸਿੰਘ ਉਰਫ ਬਾਵਾ ਨੌਕਰ ਦੇ ਤੌਰ ਪਰ ਸੁਸਾਂਤ ਵਿਸ਼ਨੂੰ ਦੀ ਦੁਕਾਨ ਪਰ ਸੋਨਾ ਟੈਸਟਿੰਗ ਮਸ਼ੀਨਾਂ ਨੂੰ ਓਪਰੇਟ ਕਰਨ ਦਾ ਅਤੇ ਦੁਕਾਨ ਦੇ ਹੋਰ ਨਿੱਕੇ ਮੋਟੇ ਕੰਮ ਹੀ ਕਰਦੇ ਸਨ। ਇਸ ਤੋਂ ਇਲਾਵਾ ਸੁਸ਼ਾਂਤ ਵਿਸ਼ਨੂੰ ਅਤੇ ਉਸਦੇ ਮਾਮੇ ਦਾ ਲੜਕਾ ਗਣੇਸ਼ ਹੀ ਸਾਰੇ ਸੋਨੇ ਦਾ ਹਿਸਾਬ ਕਿਤਾਬ ਅਤੇ ਲੈਣ ਦੇਣ ਰੱਖਦੇ ਸਨ। ਸੁਸ਼ਾਂਤ ਵਿਸ਼ਨੂੰ ਸ਼ਿੰਦੇ ਨੇ ਆਪਣੀ ਦੁਕਾਨ ਕਿਰਾਏ ਪਰ ਲਈ ਹੋਈ ਗਈ ਸੀ। ਸੁਸ਼ਾਂਤ ਵਿਸਨੂੰ ਦੇ ਮੋਬਾਇਲ ਫੋਨ 98768-81112 ਅਤੇ ਗਣੇਸ਼ ਦਾ ਮੋਬਾਇਲ ਨੰਬਰ 91721-38436 ਪਰ ਹੌਲਦਾਰ ਅਮਰਦੀਪ ਸਪਾਲ ਵੱਲੋਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਦੋਨਾਂ ਦੇ ਮੋਬਾਇਲ ਨੰਬਰ ਬੰਦ ਪਾਏ ਗਏ ਹਨ, ਜਿਸ ਤੋਂ ਬਾਅਦ ਹੌਲਦਾਰ ਅਮਰਦੀਪ ਸਪਾਲ ਵੱਲੋਂ ਸੁਸਾਂਤ ਵਿਸ਼ਨੂੰ ਸ਼ਿੰਦੇ ਦੇ ਵਟਸਐਪ ਰਾਹੀਂ ਗੱਲ ਕੀਤੀ ਅਤੇ ਪ੍ਰਵਾਨਿਆਂ ਰਾਹੀਂ ਸ਼ਾਮਲ ਪੜਤਾਲ ਦਰਖਾਸਤ ਹੋਣ ਲਈ ਵਟਸਐਪ ਪਰ ਜਾਣੂ ਕਰਾਇਆ ਗਿਆ, ਪ੍ਰੰਤੂ ਦੋਨਾਂ ਵਿੱਚੋ ਕੋਈ ਵੀ ਸ਼ਾਮਲ ਪੜਤਾਲ ਦਰਖਾਸਤ ਨਹੀਂ ਹੋਇਆ। ਖੁਫਿਆ ਤੌਰ ਪਰ ਪਤਾ ਲੱਗਾ ਹੈ ਕਿ ਸੁਸ਼ਾਂਤ ਵਿਸ਼ਨੂੰ ਅਤੇ ਉਸਦਾ ਭਰਾ ਗਣੇਸ਼ ਆਪਣੇ ਜੱਦੀ ਪਿੰਡ ਮਹਾਰਾਸਟਰਾ ਸਾਇਡ ਫਰਾਰ ਹਨ। ਹੁਣ ਤੱਕ ਦੀ ਤਸਦੀਕ ਪੜਤਾਲ ਤੋਂ ਇਹ ਸਿੱਟਾ ਸਾਹਮਣੇ ਆਇਆ ਹੈ ਕਿ ਵਿਰੋਧੀ ਧਿਰ ਸੁਸ਼ਾਂਤ ਵਿਸ਼ਨੂੰ ਸ਼ਿੰਦੇ ਅਤੇ ਉਸਦਾ ਮਾਮੇ ਦਾ ਲੜਕਾ ਗਣੇਸ ਵੱਲੋ ਦਰਖਾਸਤ ਕਰਤਾ ਧਿਰ ਪਾਸੋ ਵੱਖ ਵੱਖ ਮਿਤੀਆਂ ਨੂੰ ਕੁੱਲ 106 ਗ੍ਰਾਮ 300 ਮਿਲੀਗ੍ਰਾਮ ਸੋਨਾ ਟੈਸਟਿੰਗ ਅਪਰੂਵਲ ਲਈ ਲਿਆ ਗਿਆ ਸੀ, ਪਰੰਤੂ ਵਾਪਸ ਨਹੀਂ ਕੀਤਾ ਗਿਆ ਅਤੇ ਦਰਖਾਸਤ ਕਰਤਾ ਧਿਰ ਦਾ ਸੋਨਾ ਲੈ ਕੇ ਫਰਾਰ ਹੋ ਗਏ ਹਨ। ਅਮਿਤ ਕੁਮਾਰ ਅਤੇ ਦਿਨੇਸ਼ ਸਿੰਘ ਉਰਫ ਬਾਵਾ ਨੌਕਰ ਵੱਜੋਂ ਸੁਸ਼ਾਂਤ ਵਿਸ਼ਨੂੰ ਦੀ ਦੁਕਾਨ ਪਰ ਕੰਮ ਕਰਦੇ ਸਨ, ਜਿਨ੍ਹਾਂ ਦਾ ਦਰਖਾਸਤ ਕਰਤਾ ਧਿਰ ਪਾਸੇ ਸੋਨਾ ਹਾਸਲ ਕਰਨ ਅਤੇ ਸੋਨਾ ਲੈ ਕੇ ਫਰਾਰ ਹੋਣ ਸਬੰਧੀ ਕੋਈ ਵੀ ਰੋਲ ਸਾਹਮਣੇ ਨਹੀ ਆਇਆ ਹੈ।

   ਆਖ਼ਿਰ ਪੜਤਾਲ ਤੋਂ ਬਾਅਦ 2 ਦੋਸ਼ੀਆਂ ਸੁਸ਼ਾਂਤ ਸ਼ਿੰਦੇ ਪੁੱਤਰ ਵਿਸ਼ਨੂੰ ਸ਼ਿੰਦੇ ਅਤੇ ਉਸਦੇ ਮਾਮੇ ਦਾ ਲੜਕਾ ਗਣੇਸ਼ ਪੁੱਤਰ ਨਾ-ਮਲੂਮ ਵਿਰੁੱਧ ਹਮ-ਮਸ਼ਵਰਾ ਹੋ ਕੇ ਦਰਖਾਸਤ ਕਰਤਾ ਪਰਵੀਨ ਕੁਮਾਰ ਅਤੇ ਉਸਦੇ ਭਰਾ ਨਾਲ ਧੋਖਾਧੜੀ ਕਰਕੇ ਧੋਖੇ ਨਾਲ ਸੋਨਾ ਲੈ ਕੇ ਫਰਾਰ ਹੋ ਜਾਣ ਕਾਰਨ ਦਰਖਾਸਤ ਕਰਤਾ ਧਿਰ ਨਾਲ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਕਰਨੀ ਪਾਈ ਗਈ ਹੈ। ਵਿਰੋਧੀ ਧਿਰ ਸੁਸ਼ਾਂਤ ਸ਼ਿੰਦੇ ਦਾਮੂ ਪੁੱਤਰ ਵਿਸ਼ਨੂੰ ਦਾਮੂ ਸ਼ਿੰਦੇ ਵਾਸੀ ਦਰਸ਼ਨੀ ਗੇਟ ਪਟਿਆਲਾ ਅਤੇ ਗਣੇਸ਼ ਪੁੱਤਰ ਨਾ-ਮਾਲੂਮ ਵਾਸੀ ਦਰਸ਼ਨੀ ਗੇਟ ਪਟਿਆਲਾ ਦੇ ਖਿਲਾਫ ਮੁਕੱਦਮਾ ਅਧੀਨ ਧਾਰਾ 316(2), 318 (4), 61(2) ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਕੱਦਮਾ ਦੀ ਤਫਤੀਸ਼ ਦੌਰਾਨ ਸਬੂਤਾਂ ਦੇ ਆਧਾਰ ਉਤੇ ਦੋਸ਼ੀਆਂ ਅਤੇ ਜੁਰਮਾਂ ਦਾ ਵਾਧਾ ਘਾਟਾ ਕੀਤਾ ਜਾ ਸਕਦਾ ਹੈ।   ਦੋਸ਼ੀਆਂ ਦੀ ਗਿਰਫਤਾਰੀ  ਅਜੇ ਤੱਕ ਨਹੀਂ ਹੋਈ ਹੈ।

Newsline Express 

Related Articles

Leave a Comment