Skip to main content

newslineexpres

Joe Rogan Podcasts You Must Listen
Home Uncategorized ???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਕੈਡਟਾਂ ਨੂੰ ਦਿੱਤਾ ‘ਇੱਕ ਰੁੱਖ ਸੌ ਸੁੱਖ’ ਦਾ ਸੁਨੇਹਾ

???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਕੈਡਟਾਂ ਨੂੰ ਦਿੱਤਾ ‘ਇੱਕ ਰੁੱਖ ਸੌ ਸੁੱਖ’ ਦਾ ਸੁਨੇਹਾ

by Newslineexpres@1

???? ਚੰਡੀਗੜ੍ਹ ਯੂਨੀਵਰਸਿਟੀ, ਮੌਹਾਲੀ ਵਿਖੇ ਐਨਸੀਸੀ ਏਅਰ ਵਿੰਗ ਦੇ ਕੈਂਪ ਦੌਰਾਨ ਕੈਡਿਟਾਂ ਵੱਲੋਂ ਬੂਟੇ ਲਗਾਏ ਗਏ

???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਕੈਡਟਾਂ ਨੂੰ ਦਿੱਤਾ ‘ਇੱਕ ਰੁੱਖ ਸੌ ਸੁੱਖ’ ਦਾ ਸੁਨੇਹਾ

  ਮੋਹਾਲੀ, 21 ਦਸੰਬਰ – ਰਾਕੇਸ਼ ਕੌਸ਼ਲ – ਨਿਊਜ਼ਲਾਈਨ ਐਕਸਪ੍ਰੈਸ –  ਚੰਡੀਗੜ੍ਹ ਯੂਨੀਵਰਸਿਟੀ, ਮੌਹਾਲੀ ਵਿਖੇ ਏਅਰ ਵਿੰਗ ਦੇ ਕੈਂਪ ਵਿਖੇ ਕੈਡਿਟਾਂ ਵੱਲੋਂ ਫਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਸਵੀਪ ਨੋਡਲ ਅਫਸਰ ਸਤਵੀਰ ਸਿੰਘ ਗਿੱਲ ਵੱਲੋਂ ਕੈਡਿਟਾਂ ਨੂੰ ਆਪਣੇ-ਆਪਣੇ ਜਨਮ ਦਿਨ ’ਤੇ ਹਰ ਸਾਲ ਇੱਕ-ਇੱਕ ਪੌਦਾ ਲਗਾਉਣ ਲਈ ਕਿਹਾ ਤਾਂ ਜੋ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਆਉਣ ਵਾਲੀਆਂ ਕੁਦਰਤੀ ਆਫਤਾ ਤੋਂ ਬਚਾਅ ਰੱਖਿਆ ਜਾ ਸਕੇ। ਇਸ ਕੈਂਪ ਵਿੱਚ ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਕੈਡਟਾਂ ਨੂੰ ‘ਇੱਕ ਰੁੱਖ ਸੌ ਸੁੱਖ’ ਦਾ ਸੁਨੇਹਾ ਦੇ ਕੇ ਧਰਤੀ ਤੇ ਰੁੱਖਾਂ ਦੀ ਅਹਿਮ ਲੋੜ ਹੋਣ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੌਦੇ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਕੈਡਿਟਾਂ ਨੂੰ ਹਰ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਦਿੱਤਾ।  ਚੰਡੀਗੜ੍ਹ ਯੂਨੀਵਰਸਿਟੀ ਦੇ ਏ.ਐਨ.ਓ. ਗੁਰਪ੍ਰੀਤ ਸਿੰਘ ਅਤੇ ਸ੍ਰੀਮਤੀ ਜਸਪ੍ਰੀਤ ਕੌਰ ਨੇ ਇਸ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਬਹੁਤ ਸਹਿਯੋਗ ਦਿੱਤਾ ਅਤੇ ਕੈਡਿਟਾਂ ਨੂੰ ‘ਰੁੱਖ ਲਗਾਓ ਧਰਤੀ ਬਚਾਓ‘ ਦਾ ਸੁਨੇਹਾ ਦਿੱਤਾ। Newsline Express

Related Articles

Leave a Comment