???? ਵੀਨਸ ਕਲੌਨੀ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ
???? ਰਜਨੀਸ਼ ਸਕਸੈਨਾ ਪ੍ਰਧਾਨ ਤੇ ਹਰਪ੍ਰੀਤ ਪੁਰੀ ਬਣੇ ਚੇਅਰਮੈਨ
???? ਵੀਨਸ ਕਲੌਨੀ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਾਰਵਾਈਆਂ ਜਾਣਗੀਆਂ : ਰਜਨੀਸ਼ ਸਕਸੈਨਾ
ਪਟਿਆਲਾ, 29 ਦਸੰਬਰ – ਰਮਨ, ਰਜਨੀਸ਼, ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਦੇ ਇਤਿਹਾਸਕ ਗੁਰਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੋਂ 100 ਮੀਟਰ ਦੀ ਦੂਰੀ ‘ਤੇ ਮੇਨ ਰੋਡ ਉਤੇ ਸਥਿਤ ਵੀਨਸ ਕਲੌਨੀ ਵਿਖੇ ਕਾਲੋਨੀ ਵਾਸੀਆਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੀਨਸ ਕਲੌਨੀ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿੱਚ ਸ੍ਰੀ ਰਜਨੀਸ਼ ਸਕਸੈਨਾ ਨੂੰ ਸਰਬਸੰਮਤੀ ਨਾਲ ਵੈਲਫ਼ੇਅਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਸ੍ਰੀ ਰਜਨੀਸ਼ ਸਕਸੈਨਾ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੇ ਪੱਤਰਕਾਰ ਅਤੇ ਪਟਿਆਲਾ ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਕਲੱਬ ਦੇ ਮੈਂਬਰ ਵੀ ਹਨ। ਉਹਨਾਂ ਨੇ ਮੌਕੇ ‘ਤੇ ਹੀ ਸਪਸ਼ਟ ਕੀਤਾ ਕਿ ਵੀਨਸ ਕਲੌਨੀ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਾਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਤਿਹਾਸਕ ਮਾਰਗ ‘ਤੇ ਹੋਣ ਕਾਰਨ ਇਸ ਕਲੌਨੀ ਤੇ ਮਾਰਕੀਟ ਦੇ ਮੇਨ ਗੇਟ ਤੋਂ ਲੈ ਕੇ ਗੁਰਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੱਕ ਦੇ ਮਾਰਗ ਦੀ ਸੁੰਦਰਤਾ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਅਤੇ ਨਗਰ ਨਿਗਮ ਕਮਿਸ਼ਨਰ ਕੋਲ ਵੀ ਪਹੁੰਚ ਕੀਤੀ ਜਾਵੇਗੀ।
ਇਸੇ ਮੌਕੇ ਚੁਣੇ ਗਏ ਅਹੁਦੇਦਾਰਾਂ ਅਨੁਸਾਰ ਰਜਨੀਸ਼ ਸਕਸੈਨਾ ਪ੍ਰਧਾਨ, ਅਵਤਾਰ ਸਿੰਘ ਮਾਂਗਟ ਮੀਤ ਪ੍ਰਧਾਨ, ਲਖਵਿੰਦਰ ਸਿੰਘ, (ਸਟੇਟ ਅਵਾਰਡੀ) ਜਨਰਲ ਸਕੱਤਰ, ਮਨੀਸ਼ ਮਿੱਡਾ ਕੈਸ਼ੀਅਰ, ਐਡਵੋਕੇਟ ਸੁਖਵਿੰਦਰ ਕੌਰ ਲੀਗਲ ਐਡਵਾਈਜ਼ਰ ਚੁਣੇ ਗਏ ਜਦਕਿ ਹਰਪ੍ਰੀਤ ਸਿੰਘ ਸਹਿਗਲ, ਡਾ.ਮਨਪ੍ਰੀਤ ਸਿੰਘ ਕਥੂਰੀਆ, ਡਾ. ਸਨੀ ਬਜਾਜ਼, ਡਾ.ਕੁਬੇਰ ਘਈ, ਪਰਮਜੀਤ ਸਿੰਘ ਸੰਧੂ, ਹਰਪ੍ਰੀਤ ਕੌਰ, ਗੁਰਮੀਤ ਕੌਰ ਅਤੇ ਵਿਜੈ ਲਕਸ਼ਮੀ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।
ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਬਖਸ਼ੀ (ਰਿਟਾਇਰਡ ਚੀਫ ਇੰਜੀਨੀਅਰ), ਰਾਮ ਕ੍ਰਿਸ਼ਨ ਪੁਰੀ (ਰਿਟਾਇਰਡ ਪ੍ਰਿੰਸੀਪਲ), ਭੁਪਿੰਦਰ ਸਿੰਘ ਕੰਗ (ਰਿਟਾਇਰਡ ਆਡਿਟ ਡਾਇਰੈਕਟਰ), ਰਣਧੀਰ ਸੂਦ, ਅਤੁਲ ਸੂਦ, ਡਾਕਟਰ ਕੁਮਾਰ ਵਿਸ਼ੇਸ਼, ਸ਼੍ਰੀਮਤੀ ਨਿਰਮਲ ਵਰਮਾ, ਪਿਆਰ ਕੌਰ, ਸ਼ਿਮਲਾ ਕਾਂਸਲ (ਰਿਟਾਇਰਡ ਪ੍ਰਿੰਸੀਪਲ), ਰਾਜਿੰਦਰ ਸਿੰਘ, ਅਤੇ ਜਸਪਾਲ ਸਿੰਘ ਸਹਿਗਲ ਨੂੰ ਸਰਪ੍ਰਸਤ ਚੁਣਿਆ ਗਿਆ ਅਤੇ ਨਾਲ ਹੀ ਸਭ ਦੀ ਸਹਿਮਤੀ ਨਾਲ ਹਰਪ੍ਰੀਤ ਪੁਰੀ ਨੂੰ ਚੇਅਰਮੈਨ ਚੁਣਿਆ ਗਿਆ।
ਇਸ ਮੌਕੇ ਚੇਅਰਮੈਨ ਹਰਪ੍ਰੀਤ ਪੁਰੀ ਅਤੇ ਜਰਨਲ ਸਕੱਤਰ ਮਾਸਟਰ ਲਖਵਿੰਦਰ ਸਿੰਘ ਸਟੇਟ ਅਵਾਰਡੀ ਨੇ ਕਲੌਨੀ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਕਲੌਨੀ ਦੇ ਅੰਦਰੂਨੀ ਅਤੇ ਬਾਹਰੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇਗਾ ਅਤੇ ਕਲੌਨੀ ਦਾ ਮੇਨ ਗੇਟ ਲਗਵਾ ਕੇ ਕਲੌਨੀ ਨਿਵਾਸੀਆਂ ਨੂੰ ਨਸ਼ੇੜੀਆਂ ਅਤੇ ਚੋਰਾਂ ਤੋਂ ਸੁਰੱਖਿਅਤ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਅਵਤਾਰ ਸਿੰਘ ਮਾਂਗਟ ਨੇ ਇਕੱਤਰ ਹੋਏ ਕਲੌਨੀ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਰਜਨੀਸ਼ ਸਕਸੈਨਾ ਨੇ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। Newsline Express