???? ਈ.ਵੀ.ਐਮ. ਹਟਾਓ ਸੰਯੁਕਤ ਮੋਰਚੇ ਦੇ ਮੈਂਬਰ ਅੱਜ ਪਹੁੰਚਣਗੇ ਪਟਿਆਲਾ
???? ਲੋਕਤੰਤਰ ਵਿੱਚ ਲੋਕਾਂ ਦੀ ਆਵਾਜ ਸਰਵਉੱਤਮ : ਐਡਵੋਕੇਟ ਪ੍ਰਭਜੀਤਪਾਲ ਸਿੰਘ
ਪਟਿਆਲਾ, 24 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਈ.ਵੀ.ਐਮ. ਹਟਾਓ ਸੰਯੁਕਤ ਮੋਰਚਾ ਤੋਂ ਪਟਿਆਲਾ ਦੇ ਮੈਂਬਰ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਤੋਂ ਮੋਰਚੇ ਦੇ ਆਗੂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਭਾਨੂ ਪ੍ਰਤਾਪ ਸਿੰਘ ਸਾਥੀ ਵਕੀਲਾਂ ਸਮੇਤ ਅੱਜ, 25 ਜਨਵਰੀ, ਦਿਨ ਵੀਰਵਾਰ ਨੂੰ ਦੁਪਿਹਰ 12 ਵਜੇ ਸਰਹੰਦ ਰੋਡ ਪਟਿਆਲਾ ਉਤੇ ਸਥਿਤ ਅਮਰ ਬੈਂਕੁਅਟ ਵਿੱਚ ਲੋਕਾਂ ਅਤੇ ਮੀਡੀਆ ਦੇ ਰੂਬਰੂ ਹੋਣ ਅਤੇ ਮੋਰਚੇ ਦੀ ਗੱਲ ਰੱਖਣ ਆ ਰਹੇ ਹਨ।ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਈ.ਵੀ.ਐਮ.(ਇਲੈਕਟ੍ਰਿਕ ਵੋਟਿੰਗ ਮਸ਼ੀਨ) ਰਾਹੀਂ ਚੋਣਾਂ ਕਰਵਾਉਣ ਦੇ ਖਿਲਾਫ਼ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੋਟਾਂ ਬੈਲਟ ਪੇਪਰ ਰਾਹੀਂ ਕਰਵਾਉਣ ਨੂੰ ਲੈ ਕੇ ਸਰਕਾਰ ਅਤੇ ਇਲੈਕਸ਼ਨ ਕਮਿਸ਼ਨ ਖਿਲਾਫ਼ ਦਿੱਲੀ ਵਿੱਚ ਮੋਰਚਾ ਖੋਲ੍ਹ ਰੱਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਚੋਣ ਬੈਲੇਟ ਪੇਪਰ ਨਾਲ ਕਾਰਵਾਈ ਜਾਵੇ ਕਿਉਂਕਿ ਸੰਸਾਰ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਆਸਟ੍ਰੇਲੀਆ ਵਰਗੇ ਸਾਰੇ ਦੇਸ਼ਾਂ ਵਿੱਚ ਵੋਟਿੰਗ ਬੈਲਟ ਪੇਪਰ ਨਾਲ ਹੁੰਦੀ ਹੈ ਅਤੇ ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਈ.ਵੀ.ਐਮ. ਨਾਲ ਵੋਟਾਂ ਵਿੱਚ ਹੇਰਾ ਫੇਰੀ ਕੀਤੀ ਜਾ ਸਕਦੀ ਹੈ, ਇਸ ਕਾਰਨ ਉਹਨਾਂ ਦੇਸ਼ਾਂ ਵਿੱਚ ਈ.ਵੀ.ਐਮ. ਰਾਹੀਂ ਵੋਟਿੰਗ ਬੈਨ ਹੈ। ਸੱਤਾ ਧਿਰ ਤੋਂ ਇਲਾਵਾ ਸਭ ਰਾਜਸੀ ਪਾਰਟੀਆਂ ਵੀ ਇਸ ਦੇ ਵਿਰੋਧ ਵਿੱਚ ਅਤੇ ਬੈਲੇਟ ਪੇਪਰ ਨਾਲ ਵੋਟਿੰਗ ਕਰਵਾਉਣ ਦੇ ਹੱਕ ਵਿੱਚ ਹਨ। ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਸਰਕਾਰ ਨੂੰ ਈ.ਵੀ.ਐਮ. ਹਟਾਓ ਸੰਯੁਕਤ ਮੋਰਚਾ ਬਣਾ ਕੇ ਦਿੱਲੀ ਵਿੱਚ ਧਰਨਾ ਲੱਗਾਇਆ ਗਿਆ ਹੈ ਅਤੇ ਪੂਰੇ ਭਾਰਤ ਵਿੱਚ ਲੋਕਾਂ ਨੂੰ ਇਸ ਮੋਰਚੇ ਨਾਲ ਜੁੜਣ ਦੀ ਅਪੀਲ ਕੀਤੀ ਜਾ ਰਹੀ ਹੈ। Newsline Express