newslineexpres

Joe Rogan Podcasts You Must Listen
Home Crime *???? ਪਟਿਆਲਾ ‘ਚ ਗੁੰਡਾਗਰਦੀ ; ਪੱਤਰਕਾਰਾਂ ਨੂੰ ਘੇਰ ਕੇ ਕੀਤਾ ਹਮਲਾ ; ਚਾਰ ਪੱਤਰਕਾਰ ਜਖਮੀ

*???? ਪਟਿਆਲਾ ‘ਚ ਗੁੰਡਾਗਰਦੀ ; ਪੱਤਰਕਾਰਾਂ ਨੂੰ ਘੇਰ ਕੇ ਕੀਤਾ ਹਮਲਾ ; ਚਾਰ ਪੱਤਰਕਾਰ ਜਖਮੀ

by Newslineexpres@1
BIG NEWS WITH BORDER
*???? ਪਟਿਆਲਾ ‘ਚ ਗੁੰਡਾਗਰਦੀ ; ਪੱਤਰਕਾਰਾਂ ਨੂੰ ਘੇਰ ਕੇ ਕੀਤਾ ਹਮਲਾ ; ਚਾਰ ਪੱਤਰਕਾਰ ਜਖਮੀ
ਪਟਿਆਲਾ, 31 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –  ਪੰਜਾਬ ਅੰਦਰ ਲਗਾਤਾਰ ਵਧਦੀ ਜਾ ਰਹੀ ਬੇਖੌਫ ਗੁੰਡਾਗਰਦੀ ਕਾਰਨ ਜ਼ਿਆਦਾਤਰ ਲੋਕਾਂ ਵਿਚ ਡਰ ਦੇਖਣ ਨੂੰ ਮਿਲ ਰਿਹਾ ਹੈ। ਪਟਿਆਲਾ ਸ਼ਹਿਰ ਵਿਚ ਅੱਜ ਉਸ ਵੇਲੇ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਲਗਭਗ 50 ਤੋਂ ਵੱਧ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਘੇਰ ਕੇ ਉਹਨਾਂ ‘ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਕੈਮਰੇ ਅਤੇ ਮਾਈਕ ਵਗੈਰਾ ਸਮਾਨ ਵੀ ਖੋਹ ਲਿਆ।
 ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸ਼ਾਮ ਨੂੰ ਜਦੋਂ ਕੁਝ ਪੱਤਰਕਾਰ ਪਟਿਆਲਾ ਵਿਖੇ ਭਾਦਸੋਂ ਚੌਂਕ ਨੇੜੇ ਖੜੇ ਸਨ ਤਾਂ ਭਾਰੀ ਗਿਣਤੀ ਅਣਜਾਣ ਵਿਅਕਤੀਆਂ ਨੇ ਅਚਾਨਕ ਜ਼ਿਲ੍ਹਾ ਪਟਿਆਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਪਰਵੀਨ ਕੋਮਲ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਬਚਾਉਣ ਲਈ ਹੋਰ ਪੱਤਰਕਾਰਾਂ ਨੇ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਉਤੇ ਵੀ ਹਮਲਾ ਕਰ ਦਿੱਤਾ ਅਤੇ ਕਾਫ਼ੀ ਕੁੱਟਮਾਰ ਕੀਤੀ। ਕਿਸੇ ਆਉਂਦੀ ਗੱਡੀ ਦਾ ਸਾਇਰਨ ਸੁਣ ਕੇ ਪੁਲਿਸ ਆਉਣ ਦੇ ਭੁਲੇਖੇ ‘ਚ ਹਮਲਾਵਰ ਉਨ੍ਹਾਂ ਨੂੰ ਛੱਡ ਕੇ ਭੱਜ ਗਏ।
  ਇਸ ਹਮਲੇ ਵਿਚ ਪਰਵੀਨ ਕੋਮਲ ਸਮੇਤ 4 ਪੱਤਰਕਾਰਾਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਹੈ। ਇਨ੍ਹਾਂ ਪੱਤਰਕਾਰਾਂ ਵਿੱਚ ਹਰਿੰਦਰ ਰਿੰਕੀ, ਅਨਿਲ ਅਤੇ ਕਰਨ ਨਾਮ ਦੇ ਇੱਕ ਹੋਰ ਮੀਡੀਆ ਕਰਮੀ ਦਾ ਨਾਂਅ ਦੱਸਿਆ ਗਿਆ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਤੋਂ ਅਲਾਵਾ ਕੇਬਲ ਦਾ ਕੰਮ ਕਰਦੇ ਇੱਕ ਹੋਰ ਵਿਅਕਤੀ ਨੂੰ ਵੀ ਹਮਲਾਵਰਾਂ ਵੱਲੋਂ ਕੁੱਟਿਆ ਗਿਆ ਹੈ ਅਤੇ ਉਹ ਵੀ ਇਲਾਜ ਲਈ ਹਸਪਤਾਲ ਪਹੁੰਚਿਆ ਹੈ।
  ਖਬਰ ਲਿਖੇ ਜਾਣ ਤੱਕ ਪੁਲਿਸ ਨੇ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਨਾ ਹੋਣਾ ਦੱਸਿਆ ਅਤੇ ਹਸਪਤਾਲ ਵਿਚ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਸੀ ਜਿਸ ਕਾਰਨ ਪੂਰੇ ਮਾਮਲੇ ਦੀ ਪੁਸ਼ਟ ਜਾਣਕਾਰੀ ਨਹੀਂ ਮਿਲ ਸਕੀ।
  ਅਪੁਸ਼ਟ ਖਬਰਾਂ ਮੁਤਾਬਕ ਸਮਝਿਆ ਜਾ ਰਿਹਾ ਹੈ ਕਿ ਪੱਤਰਕਾਰਾਂ ਉਤੇ ਇਹ ਹਮਲਾ ਕੇਬਲ ਮਾਫੀਆ ਦੇ ਗੁੰਡਾ ਅਨਸਰਾਂ ਵੱਲੋਂ ਕੀਤਾ ਗਿਆ ਹੈ।
   ਪਟਿਆਲਾ ਦੇ ਪੱਤਰਕਾਰ ਭਾਈਚਾਰੇ ਨੇ ਅੱਜ ਹੋਈ ਇਸ ਗੁੰਡਾਗਰਦੀ ਦੀ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ ਪੱਤਰਕਾਰਾਂ ਉਤੇ ਹਮਲਾ ਕਰਨ ਵਾਲੇ ਗੁੰਡਾ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
  Newsline Express

Related Articles

Leave a Comment