Skip to main content

newslineexpres

Breaking News
Joe Rogan Podcasts You Must Listen
Home Information ਪਟਿਆਲਾ ਦੇ ਵਕੀਲਾਂ ਵੱਲੋਂ ਅੱਜ ਫੇਰ ਹੜਤਾਲ

ਪਟਿਆਲਾ ਦੇ ਵਕੀਲਾਂ ਵੱਲੋਂ ਅੱਜ ਫੇਰ ਹੜਤਾਲ

by Newslineexpres@1

???? ਪਟਿਆਲਾ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਫੇਰ ਹੜਤਾਲ*
*???? 2 ਵਕੀਲਾਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਵਲੋਂ ਸਹੀ ਕਰਵਾਈ ਨਾ ਕਰਨ ਦੇ ਰੋਸ ਵਜੋਂ ਕੀਤੀ ਹੜਤਾਲ*
ਪਟਿਆਲਾ, 1 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਦੋ ਵਕੀਲਾਂ ਦੀ ਕੁੱਟਮਾਰ ਦੇ ਮਾਮਲੇ ‘ਚ ਪਟਿਆਲਾ ਪੁਲਿਸ ਵੱਲੋਂ ਇਨਸਾਫ ਨਾ ਕੀਤੇ ਜਾਣ ਦੇ ਰੋਸ ਵੱਜੋਂ ਪਟਿਆਲਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਮੁੜ ਹੜਤਾਲ ਕਰ ਦਿੱਤੀ ਗਈ ਹੈ।
2 ਵਕੀਲਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉਤੇ ਕਿਹਾ ਕਿ ਬੇਸ਼ਕ ਸਾਡੀ ਹੜਤਾਲ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੇਕਿਨ ਇਸਦੀ ਜ਼ਿੰਮੇਵਾਰ ਸੰਬੰਧਤ ਪੁਲਿਸ ਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨਸਾਫ਼ ਦੁਆਉਣ ਵਾਲੇ ਵਕੀਲਾਂ ਨੂੰ ਹੀ ਜੇਕਰ ਪੁਲਿਸ ਇਨਸਾਫ਼ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਨਾਲ ਪੁਲਿਸ ਕੀ ਕਰ ਰਹੀ ਹੋਵੇਗੀ।
ਜ਼ਿਕਰਯੋਗ ਹੈ ਕਿ ਉਪਰੋਕਤ ਮਾਮਲੇ ਵਿਚ ਵਕੀਲਾਂ ਵੱਲੋਂ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ ਜੋਕਿ ਪੁਲਿਸ ਪ੍ਰਸਾਸ਼ਨ ਦੇ ਭਰੋਸੇ ਤੋਂ ਬਾਅਦ ਵਕੀਲ ਭਾਈਚਾਰੇ ਨੇ ਪੁਲਿਸ ਨੂੰ ਕਾਰਵਾਈ ਲਈ ਸਮਾਂ ਦਿੱਤਾ ਸੀ।
*Newsline Express*

Related Articles

Leave a Comment