???? ਚੰਡੀਗੜ੍ਹ ਮੇਅਰ ਦੀ ਚੋਣ ਮਾਮਲੇ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਨਾਲ ਸੱਚ ਦੀ ਹੋਈ ਜਿੱਤ ਨਾਲ ਨਵੇਂ ਯੁੱਗ ਦੀ ਹੋਈ ਸ਼ੁਰੂਆਤ : ਚੇਅਰਮੈਨ
???? ਸਾਮ, ਦਾਮ, ਦੰਡ, ਭੇਦ ਦੇ ਫਾਰਮੂਲੇ ਵਿੱਚ ਫੇਲ੍ਹ ਹੋਈ ਬੀਜੇਪੀ : ਰਣਜੋਧ ਸਿੰਘ ਹਡਾਣਾ
ਪਟਿਆਲਾ, 20 ਫਰਵਰੀ / ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਰਣਜੋਧ ਸਿੰਘ ਹਡਾਣਾ ਨੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ। ਇਹ ਸਿਰਫ ਚੰਡੀਗੜ੍ਹ ਦੀ ਜਿੱਤ ਨਹੀਂ ਬਲਕਿ ਪੂਰੇ ਦੇਸ਼ ਦੀ ਜਿੱਤ ਹੈ।
ਹਡਾਣਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਅਰ ਚੋਣ ਮਾਮਲੇ ਵਿੱਚ ਬੀ ਜੇ ਪੀ ਨੇ ਆਪ ਅਤੇ ਕਾਂਗਰਸ ਵੱਲੋਂ ਜਿੱਤੀ ਬਾਜੀ ਨੂੰ ਹਰਾਉਣ ਲਈ ਸਾਮ, ਦਾਮ, ਦੰਡ, ਭੇਦ ਦਾ ਫਾਰਮੂਲਾ ਲਗਾ ਕੇ ਕੁਝ ਕੌਂਸਲਰਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਦਿੱਤੇ, ਪਰ ਫੇਰ ਵੀ ਜਦੋਂ ਆਪਣੇ ਫਾਰਮੂਲੇ ਵਿੱਚ ਬੀਜੇਪੀ ਫੇਲ ਹੋਈ ਤਾਂ ਉਸਨੇ ਸਰਕਾਰੀ ਤੰਤਰ ਨਾਲ ਛੇੜਛਾੜ ਦੀ ਪਰਵਾਹ ਵੀ ਨਹੀਂ ਕੀਤੀ ਤੇ ਆਪਣੇ ਲਗਾਏ ਇੱਕ ਪ੍ਰੋਜੈਡਿੰਗ ਅਫਸਰ ਰਾਹੀਂ ਕੁਝ ਕੌਂਸਲਰਾਂ ਦੀ ਵੋਟ ਰੱਦ ਕਰਵਾ ਦਿੱਤੀ ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।
ਅੱਜ ਸੁਪਰੀਮ ਕੋਰਟ ਨੇ ਆਪ ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿਚ ਮੇਅਰ ਲਈ ਜੇਤੂ ਐਲਾਨੇ ਜਾਣ ਦਾ ਫੈਸਲਾ ਲਿਆ ਹੈ, ਇਸਦੇ ਨਾਲ ਹੀ ਕੋਰਟ ਨੇ ਪ੍ਰੋਜਾਈਡਿੰਗ ਆਫ਼ਿਸਰ ਅਨਿਲ ਮਸੀਹ ਨੂੰ ਵੀ ਸਾਰੇ ਘਟਨਾ ਕਰਮ ਦਾ ਦੋਸ਼ੀ ਪਾਇਆ ਹੈ, ਉਸਦੇ ਖਿਲਾਫ ਵੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਕਿ ਬੀਜੇਪੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੈ।
Newsline Express