newslineexpres

Home Latest News ਮਾਲ ਰੋੜ ‘ਤੇ ਨਵੀਂ ਬਣੀ ਰਾਜਿੰਦਰਾ ਝੀਲ ਵਿੱਚ ਫੈਲੀ ਗੰਦਗੀ, ਸੈਂਕੜੇ ਮੱਛੀਆਂ ਮਰੀਆਂ

ਮਾਲ ਰੋੜ ‘ਤੇ ਨਵੀਂ ਬਣੀ ਰਾਜਿੰਦਰਾ ਝੀਲ ਵਿੱਚ ਫੈਲੀ ਗੰਦਗੀ, ਸੈਂਕੜੇ ਮੱਛੀਆਂ ਮਰੀਆਂ

by Newslineexpres@1

-ਮੱਛੀਆਂ ਮਰਨ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ – ਸੰਦੀਪ ਬੰਧੂ

ਪਟਿਆਲਾ, 17 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨਗਰ ਨਿਗਮ ਪਟਿਆਲਾ ਦੀ ਨਾਲਾਇਕੀ ਕਾਰਨ ਪਟਿਆਲਾ ਦੀ ਰਾਜਿੰਦਰਾ ਝੀਲ ਵਿੱਚ ਸਫਾਈ ਨਾ ਹੋਣ ਕਰਕੇ ਕਰਕੇ ਸੈਂਕੜਿਆਂ ਦੀ ਤਦਾਦ ਵਿੱਚ ਮੱਛੀਆਂ ਮਰ ਗਈ ਹਨ। ਅੱਜ ਆਮ ਲੋਕਾਂ ਵਲੋਂ ਜਾਣਕਾਰੀ ਦੇਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਝੀਲ ਦਾ ਦੌਰਾ ਕੀਤਾ, ਅਤੇ ਦੇਖਿਆ ਕਿ ਝੀਲ ਸੈਂਕੜੇ ਦੀਆਂ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਸਨ।  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੀਡੀਆ ਇੰਚਾਰਜ ਸੰਦੀਪ ਬੰਧੂ ਨੇ ਦੱਸਿਆ ਕਿ ਆਮ ਲੋਕਾਂ ਵਲੋਂ ਜਾਣਕਾਰੀ ਦੇਣ ਤੇ ਕਿ ਰਾਜਿੰਦਰਾ ਝੀਲ ਵਿੱਚ ਮੱਛੀਆਂ ਮਰੀਆਂ ਹੋਈਆਂ ਪਾਣੀ ਵਿੱਚ ਤੈਰ ਰਹੀਆਂ ਹਨ। ਉਹ ਤੁਰੰਤ ਆਪਣੇ ਸਾਥੀ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਗੋਲ ਰਾਜਪੂਤ ਨੂੰ ਨਾਲ ਲੈਕੇ ਰਾਜਿੰਦਰਾ ਝੀਲ ਵਿਖੇ ਪਹੁੰਚੇ, ਉਥੇ ਜਾਕੇ ਅਸੀਂ ਅੱਖੀਂ ਦੇਖਿਆ ਕਿ ਝੀਲ ਵਿੱਚ ਕਾਫੀ ਵੱਡੀ ਸੰਖਿਆ ਵਿੱਚ ਮਰੀਆਂ ਹੋਈਆਂ ਮੱਛੀਆਂ ਪਾਣੀ ਵਿੱਚ ਤੈਰ ਰਹੀਆਂ ਸਨ। ਝੀਲ ਦੇ ਕਿਨਾਰਿਆਂ ਤੇ ਭਰੀਆਂ ਮੱਛੀਆਂ ਪਈਆਂ ਸਨ, ਜਿੰਨੇ ਵਿੱਚ ਅਵਾਰਾ ਕੁੱਤੇ ਮੂੰਹ ਮਾਰ ਰਹੇ ਸਨ, ਜਿੰਨਾਂ ਨੂੰ ਅਸੀਂ ਉੱਥੋਂ ਭਜਾਇਆ। ਝੀਲ ਦੇ ਕਿਨਾਰੇ ਇੰਨੀ ਜਿਆਦਾ ਗੰਦੀ ਬਦਬੂ ਹੋਈ ਪਈ ਹੈ ਕਿ ਉਥੇ ਖੜਨਾ ਵੀ ਮੁਸ਼ਕਿਲ ਹੋ ਰਹਿਆ ਸੀ।  ਝੀਲ ਦਾ ਪਾਣੀ ਬਿਲਕੁਲ ਗੰਦਾ ਹੋ ਚੁੱਕਿਆ ਹੈ। ਝੀਲ ਵਿੱਚ ਬੂਟੀ ਉੱਗੀ ਹੋਈ ਹੈ। ਝੀਲ ਵਿੱਚ ਹੋਰ ਵੀ ਗੰਦਗੀ ਫੈਲ ਚੁੱਕੀ ਹੈ। ਪ੍ਰਸ਼ਾਸ਼ਨ ਵਲੋਂ ਝੀਲ ਦੀ ਬਿਲਕੁਲ ਵੀ ਸਫਾਈ ਨਹੀਂ ਕੀਤੀ ਜਾ ਰਹੀ ਹੈ।

 

ਸੰਦੀਪ ਬੰਧੂ ਨੇ ਕਿਹਾ ਮਰੀਆਂ ਹੋਈ ਮੱਛੀਆਂ ਦੇ ਕਾਰਨ ਇਲਾਕੇ ਵਿੱਚ ਭਾਰੀ ਬਦੂਬ ਫੈਲ ਚੁੱਕੀ ਹੈ। ਝੀਲ ਦੇ ਬਿਲਕੁਲ ਨਾਲ ਉੱਤਰ ਭਾਰਤ ਦਾ ਇਤਿਹਾਸਕ ਅਤੇ ਪ੍ਰਸਿੱਧ ਸ੍ਰੀ ਮਾਤਾ ਕਾਲੀ ਦੇਵੀ ਜੀ ਦਾ ਮੰਦਿਰ ਹੈ। ਇਥੇ ਸ਼ਰਧਾਲੂਆਂ ਦੀ ਹਰ ਸਮੇ ਭਾਰੀ ਭੀੜ ਰਹਿੰਦੀ ਹੈ। ਇਸ ਬਦੂਬ ਦੇ ਕਾਰਨ ਉਹਨਾਂ ਦਾ ਮੰਦਿਰ ਆਉਣ ਵੀ ਮੁਸ਼ਕਿਲ ਹੋ ਰਿਹਾ ਹੈ। ਸੰਦੀਪ ਬੰਧੂ ਨੇ ਦੱਸਿਆ ਕਿ ਇਸ ਝੀਲ ਦਾ ਕੈਪਟਨ ਸਰਕਾਰ ਵਲੋਂ 5.4 ਕਰੋੜ ਰੁਪਏ ਖਰਚ ਕਰਕੇ ਦੁਬਾਰਾ  ਨਵ-ਨਿਰਮਾਣ ਕੀਤਾ ਗਿਆ ਹੈ, ਪਰ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਬਿਨਾਂ ਇਸ ਝੀਲ ਦੇ ਕੰਮ ਨੂੰ ਪੂਰਾ ਕੀਤਿਆਂ ਫੌਕੀ ਸੌਹਰਤ ਲੈਣ ਲਈ ਜਲਦਬਾਜ਼ੀ ਵਿੱਚ ਇਸ ਦਾ ਉਦਘਾਟਨ ਨਗਰ ਨਿਗਮ ਪਟਿਆਲਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਰਵਾ ਦਿੱਤਾ ਗਿਆ ਸੀ। ਅੱਜ ਵੀ ਇਸ ਝੀਲ ਦਾ ਕਾਫੀ ਕੰਮ ਕਰਵਾਉਣ ਵਾਲਾ ਪਿਆ ਹੈ। ਝੀਲ ਦੇ ਚਾਰੋ ਪਾਸੇ ਸੈਰ ਕਰਨ ਲਈ ਪੱਕਾ ਰਸਤਾ ਨਹੀਂ ਬਣਾਇਆ ਗਿਆ ਹੈ। ਨਾ ਹੀ ਅੱਜ ਤਕ ਇਸ ਝੀਲ ਵਿੱਚ ਕਿਸ਼ਤੀਆਂ ਚਲਾਈਆਂ ਗਈਆਂ ਹਨ। ਨਾ ਹੀ ਇਸ ਝੀਲ ਦੇ ਕਿਨਾਰੇ ਤੇ ਕਈ ਕੈਨਟੀਨ ਬਣਾਈ ਗਈ ਹੈ। ਪਰ ਆਮ ਲੋਕਾਂ ਦੇ ਖੂਨ ਪਸੀਨੇ ਦੇ ਟੈਕਸ ਦਾ ਪੈਸਾ ਖੁੱਲੇ ਦਿਲ ਨਾਲ ਉਜਾੜਿਆ ਗਿਆ ਹੈ।

 


ਸੰਦੀਪ ਬੰਧੂ ਨੇ ਦੱਸਿਆ ਕਿ ਇਸ ਝੀਲ ਦੇ ਨਿਰਮਾਣ ਸਮੇਂ ਵੀ ਉਹਨਾਂ ਵਲੋਂ ਇਸ ਵਿੱਚ ਘਪਲੇ ਹੋਣ ਸੰਬੰਧੀ ਮਾਮਲਾ ਉਠਾਇਆ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਸ ਝੀਲ ਵਿੱਚੋਂ ਦਰੱਖਤ ਕੱਟੇ ਗਏ ਸਨ ਅਤੇ ਮਿੱਟੀ ਕੱਢਕੇ ਵੇਚੀ ਗਈ ਸੀ। ਪਰ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਹਨਾਂ ਮਰੀਆਂ ਹੋਈਆਂ ਮੱਛੀਆਂ ਕਰਕੇ ਬਿਮਾਰੀ ਵੀ ਫੈਲ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਪ੍ਰਸ਼ਾਸ਼ਨ ਨਾਲ ਵੀ ਗਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਰਾਬਤਾ ਕਾਇਮ।ਨਹੀਂ ਹੋ ਸਕਿਆ। ਸੰਦੀਪ ਬੰਧੂ ਨੇ ਕਿਹਾ ਕਿ ਉਹ ਆਪਣੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਪ੍ਰਸ਼ਾਸ਼ਨ ਨੂੰ ਮੰਗ ਕਰਦੇ ਹਨ ਕਿ ਇਸ ਝੀਲ ਵਿੱਚੋਂ ਮਰੀਆਂ ਹੋਈਆਂ ਮੱਛੀਆਂ ਕੱਢਕੇ ਇਸਦੀ ਸਫਾਈ ਜਲਦ ਤੋਂ ਜਲਦ ਕਰਵਾਈ ਜਾਵੇ, ਅਤੇ ਇਸ ਵਿੱਚ ਗੰਦਗੀ ਅਤੇ ਗੰਦਾ ਪਾਣੀ ਕੱਢਕੇ ਤੁਰੰਤ ਸਾਫ ਪਾਣੀ ਛੱਡਿਆ ਜਾਵੇ। ਅਤੇ ਨਾਲ ਹੀ ਇਹਨਾਂ ਮੱਛੀਆਂ ਮਰਨ ਦੇ ਕਾਰਨ ਦੀ ਜਾਂਚ ਵੀ ਕੀਤੀ ਜਾਵੇ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਅਤੇ ਦੂਜਾ ਇਸ ਝੀਲ ਦਾ ਬਾਕੀ ਰਹਿੰਦਾ ਕੰਮ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਨੂੰ ਨਾਲ ਲੈਕੇ ਸਰਕਾਰ ਖਿਲਾਫ ਸ਼ੰਘਰਸ਼ ਕੀਤਾ ਜਾਵੇਗਾ।

Related Articles

Leave a Comment