newslineexpres

Home Chandigarh ????ਨਿਜੀ ਜਾਇਦਾਦ ਦੇ ਮਾਲਕ ਦੀ ਲਿਖਤੀ ਸਹਿਮਤੀ ਤੋਂ ਬਿਨ੍ਹਾਂ ਨਹੀਂ ਕੀਤਾ ਜਾ ਸਕੇਗਾ ਚੋਣ ਪ੍ਰਚਾਰ

????ਨਿਜੀ ਜਾਇਦਾਦ ਦੇ ਮਾਲਕ ਦੀ ਲਿਖਤੀ ਸਹਿਮਤੀ ਤੋਂ ਬਿਨ੍ਹਾਂ ਨਹੀਂ ਕੀਤਾ ਜਾ ਸਕੇਗਾ ਚੋਣ ਪ੍ਰਚਾਰ

by Newslineexpres@1

????ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ਼ਤਿਹਾਰਬਾਜੀ ਸਬੰਧੀ ਜਾਰੀ ਕੀਤੇ ਹੁਕਮ

ਪਟਿਆਲਾ, 9 ਅਪ੍ਰੈਲ: ਨਿਊਜ਼ਲਾਈਨ ਐਕਸਪ੍ਰੈਸ – ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਕੰਚਨ ਨੇ ਪਟਿਆਲਾ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕ੍ਰਿਆ ਨੂੰ ਸ਼ਾਂਤੀ ਪੂਰਵਕ ਨੇਪਰੇ ਚੜ੍ਹਾਉਣ ਲਈ ਚੋਣ ਪ੍ਰਚਾਰ ਦੌਰਾਨ ਲੋਕਾਂ ਦੀ ਨਿਜੀ ਜਾਇਦਾਦ ਵਿੱਚ ਪੇਟਿੰਗਜ਼, ਪੋਸਟਰ, ਫਲੈਕਸਾਂ, ਬੈਨਰ ਆਦਿ ਲਗਾਉਣ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਹੁਕਮ ਜਾਰੀ ਕੀਤੇ ਹਨ।

ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਏ.ਡੀ.ਸੀ. ਮੈਡਮ ਕੰਚਨ ਨੇ 5 ਮਾਰਚ ਨੂੰ ਜਾਰੀ ਕੀਤੇ ਅਤੇ 4 ਜੂਨ ਤੱਕ ਲਾਗੂ ਰਹਿਣ ਵਾਲੇ ਇਨ੍ਹਾਂ ਹੁਕਮਾਂ ਵਿੱਚ ਕਿਹਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਵੱਲੋਂ ਕਿਸੇ ਵੀ ਇਮਾਰਤ/ ਢਾਂਚੇ/ ਇਲੈਕਟ੍ਰਾਨਿਕ ਪਲੇਟਫਾਰਮ ਦੇ ਮਾਲਕ ਦੀ ਲਿਖਤੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਵੀ ਪ੍ਰਿੰਟ ਜਾਂ ਇਲੈਕਟ੍ਰਾਨਿਕ ਇਸ਼ਤਿਹਾਰ ਜਾਂ ਪੇਟਿੰਗਾਂ ਰਾਹੀਂ ਆਪਣਾ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ।

ਹੁਕਮ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੋਈ ਵੀ ਆਮ ਵਿਅਕਤੀ, ਜਿਸ ‘ਚ ਇਮਾਰਤ/ ਢਾਂਚੇ/ ਇਲੈਕਟ੍ਰਾਨਿਕ ਪਲੇਟਫਾਰਮ ਦਾ ਮਾਲਕ ਸ਼ਾਮਲ ਹੈ, ਉਹ ਸਿਆਸੀ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਐਮ.ਸੀ.ਐਮ.ਸੀ. ਸਰਟੀਫਿਕੇਟ ਦੇ ਨਾਲ-ਨਾਲ ਉਮੀਦਵਾਰ ਜਾਂ ਸਿਆਸੀ ਪਾਰਟੀ ਦੀ ਲਿਖਤੀ ਸਹਿਮਤੀ ਤੋਂ ਬਿਨ੍ਹਾਂ ਇਸ਼ਤਿਹਾਰ/ਪੇਟਿੰਗਜ਼, ਆਦਿ ਨਾਲ ਕਿਸੇ ਉਮੀਦਵਾਰ ਜਾਂ ਸਿਆਸੀ ਪਾਰਟੀ ਦਾ ਚੋਣ ਪ੍ਰਚਾਰ ਨਹੀਂ ਕਰੇਗਾ। ਇਸ ਤੋਂ ਇਲਾਵਾ ਉਮੀਦਵਾਰ/ਸਿਆਸੀ ਪਾਰਟੀਆਂ ਡਿਸਪਲੇਅ/ਪੇਟਿੰਗਜ਼/ਪੇਸਟਿੰਗ ਕਰਨ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਲੋਕ ਸਭਾ ਹਲਕਾ ਪਟਿਆਲਾ-13 ਦੇ ਰਿਟਰਨਿੰਗ ਅਧਿਕਾਰੀ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਲ ਮਾਲਕ ਦੀ ਸਹਿਮਤੀ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਣਗੇ।

ਜਾਰੀ ਕੀਤੇ ਇਸ ਹੁਕਮ ਵਿੱਚ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਆਮ ਵਿਅਕਤੀ, ਜਿਸ ਵਿੱਚ ਇਮਾਰਤ/ਢਾਂਚੇ/ਇਲੈਕਟ੍ਰਾਨਿਕ ਪਲੇਟਫਾਰਮ ਦਾ ਮਾਲਕ ਸ਼ਾਮਲ ਹੈ, ਉਹ ਡੀ.ਈ.ਓ./ਆਰ.ਓ ਜਾਂ ਆਦਰਸ਼ ਚੋਣ ਜਾਬਤੇ ਨੂੰ ਲਾਗੂ ਕਰਨ ਲਈ ਤਾਇਨਾਤ ਕੀਤੇ ਕਿਸੇ ਅਧਿਕਾਰੀ ਦੁਆਰਾ ਸਿਆਸੀ ਪਾਰਟੀ/ਉਮੀਦਵਾਰ ਦੀ ਸਹਿਮਤੀ ਦੀ ਕਾਪੀ ਤੇ ਐਮ.ਸੀ.ਐਮ.ਸੀ. ਸਰਟੀਫਿਕੇਟ ਦੀ ਕਾਪੀ, ਜਿਵੇਂ ਤੇ ਜਦੋਂ ਮੰਗੇ ਜਾਣ, ਜਮ੍ਹਾਂ ਕਰਵਾਉਣ ਲਈ ਪਾਬੰਦ ਹੋਵੇਗਾ।

Related Articles

Leave a Comment