newslineexpres

Home Information ????ਈਰਾਨ ਦੇ ਰਾਸ਼ਟਰਪਤੀ ਦੇ ਦਿਹਾਂਤ ’ਤੇ ਭਾਰਤ ਵਿਚ ਕੱਲ੍ਹ 21 ਮਈ ਨੂੰ ਰਹੇਗਾ ਇਕ ਦਿਨਾਂ ਸਰਕਾਰੀ ਸੋਗ

????ਈਰਾਨ ਦੇ ਰਾਸ਼ਟਰਪਤੀ ਦੇ ਦਿਹਾਂਤ ’ਤੇ ਭਾਰਤ ਵਿਚ ਕੱਲ੍ਹ 21 ਮਈ ਨੂੰ ਰਹੇਗਾ ਇਕ ਦਿਨਾਂ ਸਰਕਾਰੀ ਸੋਗ

by Newslineexpres@1

ਨਵੀਂ ਦਿੱਲੀ, 20 ਮਈ – ਨਿਊਜ਼ਲਾਈਨ ਐਕਸਪ੍ਰੈਸ – ਭਾਰਤੀ ਗ੍ਰਹਿ ਮੰਤਰਾਲੇ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਤੇ ਵਿਦੇਸ਼ ਮੰਤਰੀ ਦੀ ਇਕ ਹੈਲੀਕਾਪਟਰ ਹਾਦਸੇ ਵਿਚ ਦਿਹਾਂਤ ਹੋ ਗਿਆ। ਵਿਛੜੀਆਂ ਸ਼ਖ਼ਸੀਅਤਾਂ ਦੇ ਸਨਮਾਨ ਵਜੋਂ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 21 ਮਈ ਨੂੰ ਪੂਰੇ ਭਾਰਤ ਵਿਚ ਇਕ ਦਿਨ ਦਾ ਸਰਕਾਰੀ ਸੋਗ ਹੋਵੇਗਾ। ਸੋਗ ਵਾਲੇ ਦਿਨ, ਭਾਰਤ ਭਰ ਵਿਚ ਉਨ੍ਹਾਂ ਸਾਰੀਆਂ ਇਮਾਰਤਾਂ ’ਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ, ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ ’ਤੇ ਲਹਿਰਾਇਆ ਜਾਂਦਾ ਹੈ ਅਤੇ ਇਸ ਦਿਨ ਕੋਈ ਅਧਿਕਾਰਤ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ।

Related Articles

Leave a Comment