newslineexpres

Home Chandigarh ???? ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ *ਚ ; ਕਈ ਰਸਤੇ ਹੋਣਗੇ ਬੰਦ

???? ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ *ਚ ; ਕਈ ਰਸਤੇ ਹੋਣਗੇ ਬੰਦ

by Newslineexpres@1

???? ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ *ਚ*

???? ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
???? ਕਈ ਰੂਟਾਂ *ਚ ਹੋਵੇਗਾ ਬਦਲਾਅ
???? ਪੋਲੋ ਗਰਾਉਂਡ ਦੇ 2 ਕਿਲੋਮੀਟਰ ਦੇ ਘੇਰੇ *ਚ ਆਉਂਦੇ ਵਿਦਿਅਕ ਅਦਾਰੇ ਵੀ ਹੋਣਗੇ ਬੰਦ

ਪਟਿਆਲਾ, 21 ਮਈ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ।  ਸੁਰੱਖਿਆ ਕਾਰਨਾਂ ਕਰਕੇ 23 ਮਈ ਨੂੰ ਪਟਿਆਲਾ ਨੂੰ ਨੋ ਫਲਾਇੰਗ ਜ਼ੋਨ ਵਿੱਚ ਵੀ ਰੱਖਿਆ ਜਾਵੇਗਾ ਅਤੇ ਆਵਾਜਾਈ ਦੇ ਰੂਟ ਵੀ ਡਾਇਵਰਟ ਕੀਤੇ ਜਾਣਗੇ। ਜੇਕਰ ਕੋਈ ਡਰੋਨ ਉਡਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਇਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਉਲੰਘਣਾ ਮੰਨੇਗੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ।  ਇਸ ਦੇ ਨਾਲ ਹੀ ਪਟਿਆਲਾ ਦੇ ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ।  ਪੁਲਿਸ ਨੇ ਹਰ ਹੋਟਲ, ਸਰਾਏ, ਰੈਸਟੋਰੈਂਟ ਅਤੇ ਲਾਜ ਆਦਿ ਵਿੱਚ ਠਹਿਰੇ ਲੋਕਾਂ ਦੇ ਪੂਰੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਪਟਿਆਲਾ ਫੇਰੀ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ‘ਤੇ ਆਵਾਜਾਈ ਨੂੰ ਹੋਰ ਰਸਤਿਆਂ ਰਾਹੀਂ ਮੋੜਨ ਦੀ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।  23 ਮਈ ਨੂੰ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਲਈ ਨਿਰਧਾਰਿਤ ਸਥਾਨ ਤੋਂ 2 ਕਿਲੋਮੀਟਰ ਦੇ ਦਾਇਰੇ ਵਿਚਲੇ ਸਾਰੇ ਵਿਦਿਅਕ ਅਦਾਰੇ ਸੁਰੱਖਿਆ ਕਾਰਨਾਂ ਕਰਕੇ ਬੰਦ ਰਹਿਣਗੇ।

*???? ਇਹ ਚੌਂਕ ਹੋਣਗੇ ਸੀਲ ਅਤੇ ਬਦਲੇ ਜਾਣਗੇ ਰੂਟ*

???? ਸੰਗਰੂਰ ਰੋਡ, ਰਾਜਪੁਰਾ ਰੋਡ, ਭਾਦਸੋਂ ਰੋਡ, ਦੇਵਗੜ੍ਹ ਰੋਡ, ਸਰਹਿੰਦ ਰੋਡ, ਡਕਾਲਾ ਰੋਡ, ਸਨੌਰ ਰੋਡ ਤੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਮੁੱਖ ਐਂਟਰੀ ਪੁਆਇੰਟਾਂ ਨੂੰ ਪੁਲਿਸ ਨਾਕੇ ਲਗਾ ਕੇ ਰੱਖਿਆ ਜਾਵੇਗਾ ਬੰਦ

???? ਰਾਜਪੁਰਾ ਰੋਡ ‘ਤੇ ਨਵਾਂ ਬੱਸ ਸਟੈਂਡ ਨੇੜੇ ਅਰਬਨ ਸਟੇਟ ਚੌਕ, ਸੰਗਰੂਰ ਰੋਡ ‘ਤੇ ਰਾਜਿੰਦਰ ਹਸਪਤਾਲ ਤੱਕ, ਭਾਦਸੋਂ ਰੋਡ ‘ਤੇ ਥਾਪਰ ਕਾਲਜ ਚੌਕ ਤੱਕ, ਨਾਭਾ ਰੋਡ ਤੋਂ ਪਟਿਆਲਾ ਵੱਲ ਆਉਂਦੇ ਸਮੇਂ ਥਾਪਰ ਕਾਲਜ ਤੱਕ, ਡਕਾਲਾ ਰੋਡ ਤੋਂ ਆਉਂਦੇ ਸਮੇਂ ਡਕਾਲਾ ਚੁੰਗੀ ਤੱਕ। ਸਨੌਰ ਰੋਡ ਤੋਂ ਆਉਂਦੇ ਸਮੇਂ ਛੋਟੀ ਨਦੀ ਪੁਲ ਤੱਕ ਅਤੇ ਦੇਵਗੜ੍ਹ ਰੋਡ ਤੋਂ ਛੋਟੀ ਨਦੀ ਪੁਲ ਤੱਕ ਆਵਾਜਾਈ ਚੱਲਣ ਦਿੱਤੀ ਜਾਵੇਗੀ।

???? ਸਰਹਿੰਦ ਰੋਡ ਤੋਂ ਰੈਲੀ ਵਾਲੀ ਥਾਂ ਤੱਕ ਵਨ-ਵੇਅ ਟਰੈਫਿਕ ਚਲਾਇਆ ਜਾਵੇਗਾ।

????ਲੋਅਰ ਮਾਲ ਰੋਡ ਜਾਂ ਅੱਪਰ ਲੋਅਰ ਮਾਲ ਰੋਡ ਤੱਕ ਸ਼ਹਿਰ ਦੀਆਂ ਅੰਦਰੂਨੀ ਸੜਕਾਂ ‘ਤੇ ਆਵਾਜਾਈ ਬੰਦ ਰਹੇਗੀ।

????ਇਸ ਸੜਕ ‘ਤੇ ਟਿੱਕਰੀ ਵਾਲਾ ਚੌਕ ਤੋਂ ਮੋਤੀ ਬਾਗ ਗੁਰਦੁਆਰਾ ਚੌਕ ਤੱਕ ਸੜਕ ‘ਤੇ ਸੱਜੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਨੂੰ ਵੀ ਨਹੀਂ ਆਉਣ ਦਿੱਤਾ ਜਾਵੇਗਾ।

????ਰੈਲੀ ਦੌਰਾਨ YPS ਚੌਕ ਤੋਂ IPS ਮਾਰਕੀਟ ਤੱਕ ਵਾਲੀ ਸੜਕ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ।

???? ਫਵਾਰਾ ਚੌਕ ਤੋਂ NIS ਚੌਂਕ ਤੱਕ ਅਤੇ NIS ਚੌਂਕ ਤੋਂ ਵਾਈ.ਪੀ.ਐੱਸ ਚੌਂਕ ਤੋਂ ਫਵਾਰਾ ਚੌਂਕ ਤੱਕ ਦੀ ਸੜਕ ਸੀਲ ਰਹੇਗੀ। ਇਸ ਮਾਰਗ ਨਾਲ ਜੁੜੀਆਂ ਸਾਰੀਆਂ ਲਿੰਕ ਸੜਕਾਂ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।

Newsline Express

Related Articles

Leave a Comment