newslineexpres

Joe Rogan Podcasts You Must Listen
Home Jobs ਆਜ਼ਾਦੀ ਦਿਵਸ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਹੇਠ ਮਨਾਉਣ ਲਈ ਸਕੂਲਾਂ ਨੂੰ ਨਿਰਦੇਸ਼

ਆਜ਼ਾਦੀ ਦਿਵਸ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਹੇਠ ਮਨਾਉਣ ਲਈ ਸਕੂਲਾਂ ਨੂੰ ਨਿਰਦੇਸ਼

by Newslineexpres@1
ਚੰਡੀਗੜ, 22 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 75ਵਾਂ ਆਜ਼ਾਦੀ ਦਿਵਸ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਨਾਂ ਦੇ ਹੇਠ ਮਨਾਉਣ ਲਈ ਸਮੂਹ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕਰਨ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੁਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ 9 ਅਗਸਤ ਤੋਂ 15 ਅਗਸਤੇ ਤੱਕ ਸਕੂਲਾਂ ਵਿੱਚ ਆਨ ਲਾਈਨ ਲੇਖ, ਪੇਂਟਿੰਗ, ਗੀਤ, ਕਵਿਤਾ, ਪੋਸਟਰ ਬਨਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਮੁਕਾਬਲੇ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਬਾਰੇ ਆਯੋਜਿਤ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਸਮਾਨਿਤ ਕਰਨ ਲਈ ਵੀ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ। ਗੌਰਤਲਬ ਹੈ ਕਿ ਭਾਰਤ ਸਰਕਾਰ ਦੇ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਹੇਠ ਪਿਛਲੇ 75 ਹਫਤਿਆਂ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਇਸ ਤਰਾਂ ਦੇ ਕਈ ਮੁਕਾਬਲੇ ਕਰਵਾਏ ਹਨ।

Related Articles

Leave a Comment