newslineexpres

Home Information ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ‘ਚ ਯੋਗਾ ਕਰਨਾ ਪਿਆ ਮਹਿੰਗਾ; SGPC ਵਲੋਂ ਸਖਤ ਕਾਰਵਾਈ ਦੇ ਆਦੇਸ਼

ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ‘ਚ ਯੋਗਾ ਕਰਨਾ ਪਿਆ ਮਹਿੰਗਾ; SGPC ਵਲੋਂ ਸਖਤ ਕਾਰਵਾਈ ਦੇ ਆਦੇਸ਼

by Newslineexpres@1

ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ‘ਚ ਯੋਗਾ ਕਰਨਾ ਪਿਆ ਮਹਿੰਗਾ; SGPC ਵਲੋਂ ਸਖਤ ਕਾਰਵਾਈ ਦੇ ਆਦੇਸ਼

ਅੰਮ੍ਰਿਤਸਰ, 22 ਜੂਨ : ਨਿਊਜ਼ਲਾਈਨ ਐਕਸਪ੍ਰੈਸ – ਬੀਤੇ ਦਿਨੀਂ (21ਜੂਨ) ਨੂੰ ਪੂਰੇ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸ਼ੋਸ਼ਲ ਮੀਡੀਆ ਉਤੇ ਇੱਕ ਫੋਟੋ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਨਫਲੂਐਂਸਰ ਅਰਚਨਾ ਮਕਵਾਨਾ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਕੋਲ ਆਸਣ ਕਰਦੀ ਨਜ਼ਰ ਆ ਰਹੀ ਹੈ।  ਹਾਲਾਂਕਿ ਹੁਣ ਇਸ ਮੁੱਦੇ ਉਤੇ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਮੁਆਫ਼ੀ ਵੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਪੋਸਟ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਟੈਗ ਕੀਤਾ ਹੈ।

ਅਰਚਨਾ ਮਕਵਾਨਾ ਨੇ ਇੰਸਟਾਗ੍ਰਾਮ ‘ਤੇ ਲਿਖਿਆ, ”ਮੈਂ ਹਾਲ ਹੀ ‘ਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਤੋਂ ਬਿਨਾਂ ਕੁਝ ਪੋਸਟ ਕੀਤਾ ਹੈ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਗੁਰੂਦੁਆਰਾ ਸਾਹਿਬ ਦੀ ਪਰਿਕਰਮਾ ਕਰਦੇ ਸਮੇਂ ਯੋਗਾ ਕਰਨ ਨਾਲ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਕਿਉਂਕਿ ਮੈਂ ਇੱਥੇ ਸਿਰਫ ਮੱਥਾ ਟੇਕ ਰਹੀ ਸੀ ਅਤੇ ਮੇਰਾ ਕਿਸੇ ਨੂੰ ਦੁੱਖ ਦੇਣ ਦਾ ਕੋਈ ਇਰਾਦਾ ਨਹੀਂ ਸੀ। ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਦਿਲੋਂ ਮੁਆਫੀ ਮੰਗਦੀ ਹਾਂ ਅਤੇ ਭਵਿੱਖ ਵਿੱਚ ਮੈਂ ਇਸਦਾ ਧਿਆਨ ਰੱਖਾਂਗੀ। ਕਿਰਪਾ ਕਰਕੇ ਮੇਰੀ ਮੁਆਫੀ ਸਵੀਕਾਰ ਕਰੋ।”

ਦੂਜੇ ਪਾਸੇ ਕੁੜੀ ਵੱਲੋਂ ਯੋਗਾ ਕਰਨ ‘ਤੇ ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਐਸਜੀਪੀਸੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਜਾ ਰਿਹਾ ਸੀ,  ਦੂਸਰੇ ਪਾਸੇ ਇੱਕ ਲੜਕੀ ਵੱਲੋਂ ਸਵੇਰੇ 7 ਵਜੇ ਤੋਂ ਪਹਿਲਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਕੇ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਯੋਗਾ ਕਰਦੀ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤੀ ਗਈ।

ਉਹਨਾਂ ਕਿਹਾ ਕਿ ਕਿਸੇ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰੰਤੂ ਕੁਝ ਲੋਕ ਜਾਣ ਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਿਕ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ ਉਹਨਾਂ ਨੇ ਕਿਹਾ ਕਿ ਇਸ ਲੜਕੀ ਵੱਲੋਂ ਕੀਤੀ ਹਰਕਤ ਬਰਦਾਸ਼ ਕਰਨ ਯੋਗ ਨਹੀਂ ਹੈ ਇਸ ਲਈ ਇਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਿਊਟੀ ‘ਤੇ ਤਾਇਨਾਤ ਸੇਵਾਦਾਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਦਰਬਾਰ ਸਾਹਿਬ ਦੀਆਂ ਪਰਿਕ੍ਰਮਾ ਵਿੱਚ ਡਿਊਟੀ ਕਰ ਰਹੇ ਸੇਵਾਦਾਰ ਉਸ ਸਮੇਂ ਕਿੱਥੇ ਸੀ, ਇਸ ਦੇ ਲਈ ਵੀ ਐਸਜੀਪੀਸੀ ਵੱਲੋਂ ਇੱਕ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਅਤੇ ਉਹ ਕਮੇਟੀ ਇਸ ਸਾਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ।

 

Related Articles

Leave a Comment