ਹਰਿਦੁਆਰ, 23 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਹਰਿਦੁਆਰ ਵਿਚ ਗੰਗਾ ਦੇ ਘਾਟਾਂ ’ਤੇ ਇਸ਼ਨਾਨ ਦੌਰਾਨ ਕੁੜੀਆਂ ਤੇ ਔਰਤਾਂ ਦੀਆਂ ਫੋਟੋਜ਼, ਵੀਡੀਓ ਬਣਾਉਣ ਤੇ ਸ਼ਾਰਟ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਓ ’ਤੇ ਪਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਿੰਦੂ ਜਨ ਜਾਗਰਿਤੀ ਸੰਮਤੀ ਦੀ ਤਰਫੋਂ ਰਾਸ਼ਟਰੀ ਇਸਤਰੀ ਕਮਿਸ਼ਨ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮਗਰੋਂ ਪੁਲਿਸ ਨੇ ਗੰਗਾ ਘਾਟਾਂ ’ਤੇ ਚਿਤਾਵਨੀ ਬੋਰਡ ਲਗਵਾਏ ਹਨ। ਇਸ ਵਿਚ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਔਰਤਾਂ ਦੀਆਂ ਤਸਵੀਰਾਂ, ਵੀਡੀਓਜ਼ ਤੇ ਸ਼ਾਰਟ ਵੀਡੀਓ ਬਣਾਉਣੇ ਕਾਨੂੰਨਨ ਅਪਰਾਧ ਹਨ। ਸ਼ਿਕਾਇਤ ਮਿਲਣ ’ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਹਾਲਾਂਕਿ ਇਹ ਵਿਵਸਥਾ ਪਹਿਲਾਂ ਤੋਂ ਸੀ ਪਰ ਪਾਲਣਾ ਨਹੀਂ ਕਰਵਾਈ ਜਾ ਰਹੀ ਸੀ।