???? ਕਾਰਗਿਲ ਵਿਜੇ ਦਿਵਸ਼ ਨੂੰ ਸਮਰਪਿਤ ਭਾਸ਼ਣ ਅਤੇ ਗਾਇਨ ਮੁਕਾਬਲੇ ਆਯੋਜਿਤ
ਪਟਿਆਲਾ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਨਸ਼ਾ ਛੁਡਾਊ ਕੇਂਦਰ ਪਟਿਆਲਾ ਵਿਖੇ ਕਾਰਗਿਲ ਵਿਜੇ ਦਿਵਸ ਮੌਕੇ ਭਾਸ਼ਣ ਅਤੇ ਗਾਇਨ ਮੁਕਾਬਲੇ ਕਰਵਾਏ ਗਏ। ਇਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਕਾਰਗਿਲ ਦੇ ਯੁੱਧ ਨੂੰ ਆਪਣੇ ਭਾਸ਼ਣ ਰਾਹੀਂ ਬਿਆਨ ਕੀਤਾ।

ਜੂਨੀਅਰ ਗਰੁੱਪ ਵਿੱਚ ਅਰਬਿੰਦੋ ਸਕੂਲ ਦੇ ਸਚਿੱਤ ਕੋਹਲੀ, ਵੀਰ ਹਕੀਕਤ ਰਾਏ ਸਕੂਲ ਦੇ ਤਰਨਜੀਤ ਸਿੰਘ ਅਤੇ ਆਰੀਆ ਕੰਨਿਆ ਸਕੂਲ ਦੀ ਤਮੰਨਾ ਨੇ ਦੇਸ਼ ਭਗਤੀ ਦੇ ਗੀਤ ਗਾਇਨ ਮੁਕਾਬਲੇ ਵਿਚ ਲੜੀਵਾਰ ਪਹਿਲਾ, ਦੂਸਰਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ਵਿੱਚ ਆਰੀਆ ਸਕੂਲ ਦੀ ਸ੍ਰਿਸ਼ਟੀ, ਵੀਰ ਹਕੀਕਤ ਰਾਏ ਸਕੂਲ ਦੀ ਈਸ਼ਾ, ਅਰਬਿੰਦੋ ਸਕੂਲ ਦੇ ਜਗਨੂਰ ਸਿੰਘ ਜੇਤੂ ਰਹੇ।
ਭਾਸ਼ਣ ਮੁਕਾਬਲੇ ਵਿੱਚ ਜੂਨੀਅਰ ਗਰੁੱਪ ‘ਚ ਵੀਰ ਹਕੀਕਤ ਰਾਏ ਸਕੂਲ ਦੇ ਖੁਸ਼, ਸੋਨੀ ਪਬਲਿਕ ਸਕੂਲ ਦੀ ਖੁਸ਼ੀ ਅਤੇ ਪਰੀ ਜੇਤੂ ਰਹੇ। ਸੀਨੀਅਰ ਗਰੁੱਪ ਵਿੱਚ ਅਰਬਿੰਦੋ ਸਕੂਲ ਦੀ ਸਮਰਿੱਧੀ ਅਤੇ ਪਵਨਦੀਪ ਸਿੰਘ, ਵੀਰ ਹਕੀਕਤ ਰਾਏ ਸਕੂਲ ਦੀ ਨੰਦਨੀ ਜੇਤੂ ਰਹੇ। ਸੋਨੀ ਪਬਲਿਕ ਸਕੂਲ ਦੇ ਬੱਚਿਆਂ ਨੇ ਦਿਲ ਦੇ ਦੌਰੇ ਅਤੇ ਕਾਰਡੀਅਕ ਰੈਸਟ ਸਮੇਂ ਘਰ ਵਿੱਚ ਕੀਤੀ ਜਾਣ ਵਾਲੀ ਫ਼ਸਟ ਏਡ, ਸੀ ਪੀ ਆਰ ਬਾਰੇ ਪ੍ਰਦਰਸ਼ਨ ਕੀਤੇ। ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।
