???? ਸਾਜ਼ ਔਰ ਆਵਾਜ਼ ਕਲੱਬ (ਰਜਿ.) ਪਟਿਆਲਾ ਫਿਰ ਬਿਖੇਰੇਗਾ ਆਵਾਜ਼ ਦਾ ਜਾਦੂ
???? ਦੁਨੀਆ ਦੇ ਮਹਾਨ ਗਾਇਕ ਮੁਕੇਸ਼ ਅਤੇ ਮੁਹੰਮਦ ਰਫੀ ਦੀ ਯਾਦ ਵਿੱਚ ਕੱਲ੍ਹ 28 ਜੁਲਾਈ ਨੂੰ ਹੋਵੇਗਾ ਸੰਗੀਤਮਈ ਪ੍ਰੋਗਰਾਮ
ਪਟਿਆਲਾ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪ੍ਰਸਿੱਧ ਸਾਜ਼ ਔਰ ਆਵਾਜ਼ ਕਲੱਬ (ਰਜਿ.) ਪਟਿਆਲਾ ਵੱਲੋਂ ਇੱਕ ਵਾਰ ਫਿਰ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 28 ਜੁਲਾਈ (ਐਤਵਾਰ) ਨੂੰ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿੱਚ ਕਰਵਾਇਆ ਜਾਣ ਵਾਲੇ ਇਸ ਸ਼ਾਨਦਾਰ ਪ੍ਰੋਗਰਾਮ ਦੌਰਾਨ ਦੁਨੀਆ ਦੇ ਦੋ ਮਹਾਨ ਗਾਇਕ ਸਵਰਗਵਾਸੀ ਮੁਹੰਮਦ ਰਫ਼ੀ ਸਾਹਿਬ ਅਤੇ ਸਵਰਗਵਾਸੀ ਮੁਕੇਸ਼ ਸਾਹਿਬ ਵੱਲੋਂ ਗਾਏ ਗੀਤਾਂ ਰਾਹੀਂ ਯਾਦ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਮੀਤ ਪ੍ਰਧਾਨ ਕੇ.ਐਸ ਸੇਖੋਂ ਅਤੇ ਜਨਰਲ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ 22 ਜੁਲਾਈ ਨੂੰ ਮਰਹੂਮ ਗਾਇਕ ਮੁਕੇਸ਼ ਸਾਹਿਬ ਦਾ ਜਨਮ ਦਿਨ ਹੈ ਅਤੇ 31 ਜੁਲਾਈ ਨੂੰ ਮਰਹੂਮ ਮੁਹੰਮਦ ਰਫ਼ੀ ਸਾਹਿਬ ਦੀ ਬਰਸੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ ਜਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਵਧੀਆ ਗਾਇਕਾਂ ਨੂੰ ਸੁਣਨ ਦਾ ਮੌਕਾ ਮਿਲੇਗਾ। ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੇ ਕਲਾਕਾਰਾਂ ਦੇ ਨਾਂਅ ਫਾਈਨਲ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਜ਼ ਅਤੇ ਆਵਾਜ਼ ਕਲੱਬ ਦੀ ਟੀਮ ਆਪਣੇ ਪਰਿਵਾਰ ਸਮੇਤ ਤੁਹਾਨੂੰ ਇਸ ਪ੍ਰੋਗਰਾਮ ਲਈ ਸੱਦਾ ਦਿੰਦੀ ਹੈ।
Newsline Express
