newslineexpres

Home Information ???? ਵੀਰ ਹਕੀਕਤ ਰਾਏ ਸਕੂਲ ਦੀ ANO ਸਚਨਾ ਸ਼ਰਮਾ DBG ਵੱਲੋਂ ਸਨਮਾਨਿਤ

???? ਵੀਰ ਹਕੀਕਤ ਰਾਏ ਸਕੂਲ ਦੀ ANO ਸਚਨਾ ਸ਼ਰਮਾ DBG ਵੱਲੋਂ ਸਨਮਾਨਿਤ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਦੀ ਏਐਨਓ ਸਚਨਾ ਸ਼ਰਮਾ ਡੀਬੀਜੀ ਵੱਲੋਂ ਸਨਮਾਨਿਤ

ਪਟਿਆਲਾ, 6 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਦੁਨੀਆਂ ਵਿੱਚ ਐਨ ਸੀ ਸੀ ਕੈਡਿਟਸ ਨੂੰ ਆਫ਼ਤਾਂ ਅਤੇ ਜੰਗਾਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਮਹੱਤਵਪੂਰਨ ਲਾਈਫ ਲਾਈਨ ਮੰਨਿਆ ਜਾਂਦਾ ਹੈ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਭਾਰਤ ਦੀ ਆਜ਼ਾਦੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨੂੰ ਸਮਰਪਿਤ ਦਿਵਸ ਮੌਕੇ ਐਨਸੀਸੀ 3 ਪੰਜਾਬ ਏਅਰ ਸਕੁਐਡਰਨ ਦੇ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ 1945 ਵਿੱਚ ਆਜ਼ਾਦ ਹਿੰਦ ਫੌਜ ਨੂੰ ਭਾਰਤ ਦੀ ਆਜ਼ਾਦੀ ਲਈ ਜਾਣ ਤੋਂ ਰੋਕਣ ਲਈ ਅਮਰੀਕਾ ਵਲੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਸੁੱਟੇ ਐਟਮ ਬੰਬਾਂ ਕਾਰਨ ਮਰਨ ਵਾਲੇ 3 ਲੱਖ ਤੋਂ ਵੱਧ ਜਾਪਾਨੀਆਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੀ ਏਐਨਓ ਸਚਨਾ ਸ਼ਰਮਾ ਨੂੰ ਡੀਬੀਜੀ ਵੱਲੋਂ ਬੈਸਟ ਐਨਸੀਸੀ ਅਫ਼ਸਰ ਦਾ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Related Articles

Leave a Comment