???? ਮਾਡਲ ਸਕੂਲ ਵਿਖੇ ਹੀਰੋਸ਼ਿਮਾ ਦਿਵਸ ਮਨਾਇਆ
ਪਟਿਆਲਾ, 6 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 80ਵਾਂ ਹੀਰੋਸ਼ਿਮਾ ਦਿਵਸ ਮਨਾਇਆ ਗਿਆ। ਏ.ਐਨ.ਓ. ਸਤਵੀਰ ਸਿੰਘ ਗਿੱਲ ਨੇ 6 ਅਗਸਤ 1945 ਦੀਆਂ ਘਟਨਾਵਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਪਹਿਲੀ ਵਾਰ ਪ੍ਰਮਾਣੂ ਬੰਬ ਦਾ ਉਪਯੋਗ ਹੋਇਆ, ਜਿਸ ਨਾਲ ਹੀਰੋਸ਼ਿਮਾ ਸ਼ਹਿਰ ਦੀ 39 ਫੀਸਦੀ ਵਸੋਂ ਦਾ ਨੁਕਸਾਨ ਹੋਇਆ। ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਪ੍ਰਮਾਣੂ ਬੰਬਾਂ ਦੀ ਬਣਤਰ, ਕਿਰਿਆਵਾਂ, ਊਰਜਾ ਸ਼ਕਤੀ ਤੇ ਹੋਣ ਵਾਲੇ ਨੁਕਸਾਨ ਬਾਰੇ ਆਪਣੇ ਵਿਚਾਰ ਰੱਖੇ। ਸਤਵੀਰ ਸਿੰਘ ਗਿੱਲ ਵੱਲੋਂ ਬੇਨਤੀ ਕੀਤੀ ਗਈ ਕਿ ਪ੍ਰਮਾਣੂ ਬੰਬਾਂ ਦਾ ਦੁਨੀਆਂ ਤੋਂ ਖਾਤਮਾਂ ਹੋਣਾ ਚਾਹੀਦਾ ਹੈ ਤੇ ਇਸ ਲਈ ਉਨਤ ਦੇਸ਼ਾਂ ਨੂੰ ਪਹਿਲ ਕਰਨੀ ਚਾਹੀਦੀ ਹੈ।
