ਭਿਖੀਵਿੰਡ, 20 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੁਲਿਸ ਸਟੇਸ਼ਨ ਕੱਚਾ-ਪੱਕਾ ਨੇੜੇ ਇਕ ਕਾਰ ਨਹਿਰ ‘ਚ ਡਿੱਗ ਗਈ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਪਛਾਣ ਰਣਜੋਧ ਸਿੰਘ ਪਟਵਾਰੀ ਪਿੰਡ ਨਾਰਲੀ ਅਤੇ ਹਰਜਿੰਦਰ ਸਿੰਘ ਪਟਵਾਰੀ ਭਿੱਖੀਵਿੰਡ ਵਜੋਂ ਹੋਈ ਹੈ। ਹਾਦਸਾ ਬੀਤੀ ਰਾਤ ਹੋਇਆ। ਇਕੱਤਰ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੀ ਗੱਡੀ ‘ਤੇ ਹਰੀਕੇ ਤੋਂ ਪਿੰਡ ਵਾਪਸ ਆ ਰਹੇ ਸੀ। ਜਦੋਂ ਉਹ ਕੱਚਾਪੱਕਾ ਨਹਿਰ ਨੇੜੇ ਪੁੱਜੇ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਾਣੀ ‘ਚ ਜਾ ਡਿੱਗੀ। ਨੇੜੇ ਰਹਿੰਦੇ ਲੋਕਾਂ ਨੇ ਪਾਣੀ ਨੂੰ ਕੰਟਰੋਲ ਕਰਨ ਲਈ ਲੱਗੇ ਗੇਟ ਤੋਂ ਪਾਣੀ ਬੰਦ ਕਰ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਪਰ ਦੋਵਾਂ ਦੀ ਮੌਤ ਹੋ ਗਈ ਚੁੱਕੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੱਟੀ ਸਿਵਲ ਹਸਪਤਾਲ ਭੇਜ ਦਿੱਤਾ ਹੈ।
previous post
