newslineexpres

Home Education ???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਐਨਸੀਸੀ ਕੈਡਿਟਸ ਨੂੰ ਦਿੱਤਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼

???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਐਨਸੀਸੀ ਕੈਡਿਟਸ ਨੂੰ ਦਿੱਤਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼

by Newslineexpres@1

???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਐਨਸੀਸੀ ਕੈਡਿਟਸ ਨੂੰ ਦਿੱਤਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼

ਪਟਿਆਲਾ, 30 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਵਿਖੇ ਨੰਬਰ 3 ਪੰਜਾਬ ਏਅਰ ਸਕੂਐਡਰਨ ਐਨਸੀਸੀ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਵਿਦਿਆਰਥੀਆਂ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦਿੱਤਾ।

ਇਸ ਮੌਕੇ ਐਨਸੀਸੀ ਕੈਡਿਟਾਂ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ ਵਿਸ਼ੇ ’ਤੇ ਜਾਗਰੂਕਤਾ ਮੁਹਿੰਮ ਚਲਾਈ। ਸਕੂਲ ਦੇ ਕੈਡਿਟਾਂ ਜੈਸਮੀਨ, ਹਰਗੁਨ ਅਤੇ ਸੁਖਮਨ ਕੌਰ ਨੇ ਵਿਦਿਆਰਥਣਾਂ ਨੂੰ ਸਰਕਾਰ ਵੱਲੋਂ ਲੜਕੀਆਂ ਦੇ ਭਲੇ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਇਹ ਵੀ ਜਾਣਿਆ ਕਿ ਲੜਕੀਆਂ ਅੱਜਕੱਲ੍ਹ ਹਥਿਆਰਬੰਦ ਸੈਨਾਵਾਂ ਵਿੱਚ ਪੂਰੇ ਜੋਸ਼ ਨਾਲ ਸੇਵਾ ਕਰ ਰਹੀਆਂ ਹਨ ਜਦਕਿ ਪਹਿਲੀ ਮਹਿਲਾ ਰਾਫੇਲ ਪਾਇਲਟ ਸ਼ਿਵਾਂਗੀ ਸਿੰਘ ਵਰਗੀਆਂ ਕੁੜੀਆਂ ਲੜਾਕੂ ਜਹਾਜ਼ ਉਡਾ ਰਹੀਆਂ ਹਨ।

ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਐਨਸੀਸੀ ਕੈਡਿਟਾਂ ਨੂੰ ਦੇਸ਼ ਦੀ ਸੇਵਾ ਕਰਨ ਲਈ, ਭਾਰਤੀ ਫੌਜ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਏ-ਸਰਟੀਫਿਕੇਟ ਪਾਸ ਕੈਡਿਟਾਂ ਨੂੰ ਸਰਟੀਫਿਕੇਟ ਵੰਡੇ। ਉਨ੍ਹਾਂ ਵੱਲੋਂ ਸਕੂਲ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ।

ਇਸ ਮੌਕੇ ਏ.ਐਨ.ਓ ਸਤਵੀਰ ਸਿੰਘ ਗਿੱਲ ਨੇ ਗਰੁੱਪ ਕੈਪਟਨ ਅਜੈ ਭਾਰਦਵਾਜ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।

Related Articles

Leave a Comment