newslineexpres

Home Information ????ਸ਼ੋਸ਼ਲ ਮੀਡੀਆ ਉਤੇ ਭੜਕਾਊ ਪੋਸਟਾਂ ਪਾਉਣ ਵਾਲੇ ਸਰਬਜੀਤ ਔਖਲਾ ਦੀ ਜ਼ਮਾਨਤ ਅਰਜ਼ੀ ਮੁੜ ਹੋਈ ਰੱਦ

????ਸ਼ੋਸ਼ਲ ਮੀਡੀਆ ਉਤੇ ਭੜਕਾਊ ਪੋਸਟਾਂ ਪਾਉਣ ਵਾਲੇ ਸਰਬਜੀਤ ਔਖਲਾ ਦੀ ਜ਼ਮਾਨਤ ਅਰਜ਼ੀ ਮੁੜ ਹੋਈ ਰੱਦ

by Newslineexpres@1

????ਸ਼ੋਸ਼ਲ ਮੀਡੀਆ ਉਤੇ ਭੜਕਾਊ ਪੋਸਟਾਂ ਪਾਉਣ ਵਾਲੇ ਸਰਬਜੀਤ ਔਖਲਾ ਦੀ ਜ਼ਮਾਨਤ ਅਰਜ਼ੀ ਮੁੜ ਹੋਈ ਰੱਦ

???? ਪਟਿਆਲਾ ਜੇਲ੍ਹ ‘ਚ ਬੰਦ ਹੈ ਦੋਸ਼ੀ ਸਰਬਜੀਤ ਸਿੰਘ ਔਖਲਾ

ਪਟਿਆਲਾ, 10 ਸਤੰਬਰ – ਅਸ਼ੋਕ ਵਰਮਾ/ ਨਿਊਜ਼ਲਾਈਨ ਐਕਸਪ੍ਰੈਸ- ਸੋਸ਼ਲ ਮੀਡੀਆ ਉੱਤੇ ਹਿੰਦੂ ਸਮਾਜ ਪ੍ਰਤੀ ਧਾਰਮਿਕ ਭੜਕਾਊ ਪੋਸਟਾਂ ਪਾਉਣ ਵਾਲੇ ਦੋਸ਼ੀ ਸਰਬਜੀਤ ਸਿੰਘ ਔਖਲਾ ਨੂੰ ਅਜੇ ਵੀ ਪਟਿਆਲਾ ਦੀ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਪਟਿਆਲਾ ਤੋਂ ਅੱਜ ਵੀ ਉਸਨੂੰ ਜ਼ਮਾਨਤ ਨਹੀਂ ਮਿਲੀ। ਇਸ ਲਈ ਹੁਣ ਉਸਨੂੰ ਮਾਣਯੋਗ ਉੱਚ ਅਦਾਲਤ ਵਿਖੇ ਜਾਣਾ ਪਵੇਗਾ ਅਤੇ ਸੂਤਰ ਦੱਸਦੇ ਹਨ ਕਿ ਉਥੇ ਜਾ ਕੇ ਵੀ ਦੋਸ਼ੀ ਪਾਪੀ ਸਰਬਜੀਤ ਸਿੰਘ ਔਖਲਾ ਦੇ ਪਾਪ ਮੁੱਕਣ ਵਾਲੇ ਨਹੀਂ, ਜਿਸ ਕਾਰਨ ਕੁਝ ਨਹੀਂ ਪਤਾ ਕਿ ਉਹ ਕਦੋਂ ਜੇਲ੍ਹ ਤੋਂ ਆਵੇਗਾ।

ਅੱਜ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਅਵਤਾਰ ਸਿੰਘ ਬਾਰਦਾ ਦੀ ਮਾਣਯੋਗ ਅਦਾਲਤ ਵੱਲੋਂ ਪਟਿਆਲਾ ਜੇਲ੍ਹ ਵਿਚ ਬੰਦ ਸਰਬਜੀਤ ਸਿੰਘ ਔਖਲਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

ਥਾਣਾ ਕੋਤਵਾਲੀ ਪਟਿਆਲਾ ਵਿਖੇ ਹਿੰਦੂ ਭਾਈਚਾਰੇ ਪ੍ਰਤੀ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟਾਂ ਪਾਉਣ ਦੇ ਸੰਗੀਨ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਵੀ ਸਰਬਜੀਤ ਸਿੰਘ ਔਖ਼ਲਾ ਵਿਰੁੱਧ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਪਰਚਾ ਦਰਜ਼ ਕੀਤਾ ਗਿਆ ਸੀ, ਪ੍ਰੰਤ ਇੰਨੇ ਸਮੇਂ ਤੋਂ ਬਾਅਦ ਵੀ ਪਟਿਆਲਾ ਪੁਲਿਸ ਨੇ ਇਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਹੈ ਜਿਸ ਕਾਰਨ ਉਕਤ ਮਾਮਲੇ ਦੇ ਸ਼ਿਕਾਇਤਕਰਤਾ ਪੱਤਰਕਾਰ ਅਸ਼ੋਕ ਵਰਮਾ ਨੇ ਹਿੰਦੂ ਸਨਾਤਨੀ ਯੋਧਿਆਂ ਦੇ ਸਹਿਯੋਗ ਨਾਲ ਦੋਸ਼ੀ ਵਿਰੁੱਧ ਅਵਾਜ਼ ਬੁਲੰਦ ਕੀਤੀ ਜਿਸਦੇ ਸਦਕਾ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਉਤੇ ਥਾਣਾ ਕੋਤਵਾਲੀ ਪਟਿਆਲਾ ਵਿਖੇ ਇੱਕ ਹੋਰ ਮੁਕੱਦਮਾ ਦਰਜ਼ ਹੋਇਆ। ਇਸ ਦੌਰਾਨ ਪਟਿਆਲਾ ਸੀ.ਆਈ.ਏ. ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।

ਦੋਸ਼ੀ ਨੂੰ ਗਿਰਫ਼ਤਾਰ ਕਰਨ ਉਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਪਟਿਆਲਾ ਦੇ ਸਨਾਤਨੀ ਯੋਧਿਆਂ ਦੀ ਅਗਵਾਈ ਵਿੱਚ ਹਿੰਦੂ ਸਮਾਜ ਨੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ, ਐਸਪੀ ਸਿਟੀ ਮੁਹੰਮਦ ਸਰਫ਼ਰਾਜ਼ ਆਲਮ, ਡੀ.ਐੱਸ.ਪੀ. ਮਨਦੀਪ ਕੌਰ ਦੀ ਅਗਵਾਈ ‘ਚ ਸੀ.ਆਈ.ਏ. ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਦੋਸ਼ੀ ਮੁਲਜ਼ਮ ਸਰਬਜੀਤ ਸਿੰਘ ਔਖਲਾ ਨੇ ਇਕ ਕਿਤਾਬ ਲਿਖੀ ਸੀ ਜਿਸ ਵਿਚ ਉਸਨੇ ਹਿੰਦੂ ਧਰਮ ਪ੍ਰਤੀ ਟਿੱਪਣੀਆਂ ਕਰਦਿਆਂ ਕਈ ਅਪਸ਼ਬਦ ਲਿਖੇ ਸਨ।

ਅੱਜ ਦੇ ਕੇਸ ਵਿੱਚ ਦੋਸ਼ੀ ਔਖਲਾ ਦੀ ਜ਼ਮਾਨਤ ਅਰਜ਼ੀ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤੀ ਹੈ। ਪ੍ਰੰਤੁ ਖਬਰ ਲਿਖਣ ਤੱਕ ਅਦਾਲਤ ਦੇ ਹੁਕਮ ਉਪਲੱਬਧ ਨਾ ਹੋਣ ਕਾਰਨ ਹੋਰ ਜਾਣਕਾਰੀ ਨਹੀਂ ਮਿਲ ਸਕੀ ਸੀ।

Related Articles

Leave a Comment