newslineexpres

Home Latest News ਚੋਣ ਕਮਿਸ਼ਨ ਵਲੋਂ ਤਰਨਤਾਰਨ ਦੇ ਡੀ ਸੀ ਦੇ ਤਬਾਦਲੇ ਦੇ ਹੁਕਮ, 3 ਦਿਨ ਪਹਿਲਾਂ ਹੀ ਸੰਭਾਲਿਆ ਸੀ ਅਹੁਦਾ

ਚੋਣ ਕਮਿਸ਼ਨ ਵਲੋਂ ਤਰਨਤਾਰਨ ਦੇ ਡੀ ਸੀ ਦੇ ਤਬਾਦਲੇ ਦੇ ਹੁਕਮ, 3 ਦਿਨ ਪਹਿਲਾਂ ਹੀ ਸੰਭਾਲਿਆ ਸੀ ਅਹੁਦਾ

by Newslineexpres@1

ਤਰਨਤਾਰਨ, 28 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬਾ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਸਰਕਾਰ ਨੂੰ ਲਿਖਤੀ ਹਦਾਇਤਾਂ ਭੇਜ ਦਿੱਤੀਆਂ ਹਨ। ਗੁਲਪ੍ਰੀਤ ਸਿੰਘ ਔਲਖ 2015 ਬੈਚ ਦੇ ਆਈਏਐਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਜੋਂ ਕੰਮ ਕਰ ਰਹੇ ਸਨ।
ਦੱਸ ਦੇਈਏ ਕਿ ਗੁਲਪ੍ਰੀਤ ਸਿੰਘ ਔਲਖ ਨੇ 3 ਦਿਨ ਪਹਿਲਾਂ ਹੀ ਤਰਨਤਾਰਨ ਦੇ ਡੀਸੀ ਵਜੋਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਆਈਏਐਸ ਅਧਿਕਾਰੀ ‘ਤੇ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਪੰਚਾਇਤ ਵਿੱਚ ਰਾਖਵੇਂਕਰਨ ਦੇ ਬਦਲਾਅ ਨੂੰ ਮਨਜ਼ੂਰੀ ਦੇਣ ਦਾ ਦੋਸ਼ ਹੈ। ਇਸ ਕਾਰਨ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਔਲਖ ਨੇ ਸੰਦੀਪ ਕੁਮਾਰ ਦੀ ਥਾਂ ਲਈ ਸੀ।

Related Articles

Leave a Comment