newslineexpres

Home Fashion ???? ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਵਲੋਂ ਸੰਨਿਆਸ ਦਾ ਐਲਾਨ

???? ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਵਲੋਂ ਸੰਨਿਆਸ ਦਾ ਐਲਾਨ

by Newslineexpres@1

???? ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਵਲੋਂ ਸੰਨਿਆਸ ਦਾ ਐਲਾਨ

ਨਵੀਂ ਦਿੱਲੀ – ਨਿਊਜ਼ਲਾਈਨ ਐਕਸਪ੍ਰੈਸ – ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 38 ਸਾਲਾ ਨਡਾਲ ਨੇ ਭਾਵੁਕ ਵੀਡੀਓ ਜਾਰੀ ਕਰਕੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਡੇਵਿਸ ਕੱਪ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ, ਜੋ ਉਨ੍ਹਾਂ ਦੇ ਦੇਸ਼ ਸਪੇਨ ‘ਚ ਖੇਡਿਆ ਜਾਵੇਗਾ। ਨਡਾਲ ਨੇ ਲਿਖਿਆ ਕਿ ਮੈਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਿਹਾ ਹਾਂ। ਪਿਛਲੇ ਕੁਝ ਸਾਲ ਬਹੁਤ ਔਖੇ ਰਹੇ ਹਨ। ਖਾਸ ਕਰਕੇ ਪਿਛਲੇ ਦੋ ਸਾਲ ਚੁਣੌਤੀਪੂਰਨ ਰਹੇ ਹਨ। ਇਹ ਇੱਕ ਬਹੁਤ ਮੁਸ਼ਕਲ ਫੈਸਲਾ ਹੈ, ਪਰ ਜ਼ਿੰਦਗੀ ਵਿੱਚ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੁੰਦੀ ਹੈ। ਨਡਾਲ ਦੇ ਕਰੀਅਰ ਵਿੱਚ 92 ਏਟੀਪੀ ਸਿੰਗਲ ਖ਼ਿਤਾਬ, 36 ਮਾਸਟਰਜ਼ ਖ਼ਿਤਾਬ ਅਤੇ ਇੱਕ ਓਲੰਪਿਕ ਸੋਨ ਤਗ਼ਮਾ ਸ਼ਾਮਲ ਹੈ।

Related Articles

Leave a Comment