newslineexpres

Home Latest News ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

by Newslineexpres@1

ਐੱਸ. ਏ. ਐੱਸ. ਨਗਰ, 30 ਜੁਲਾਈ – ਨਿਊਜ਼ਲਾਈਨ ਐਕਸਪ੍ਰੈੇਸ ਬਿਉਰੋ – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। 12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਵਿੱਚ ਰੈਗੂਲਰ ਵਿਦਿਆਰਥੀਆਂ ਦਾ 96.48 ਫ਼ੀਸਦੀ ਨਤੀਜਾ ਰਿਹਾ। ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ। ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਸ਼੍ਰੇਣੀ ਦੀ ਓਪਨ ਸਕੂਲ ਪ੍ਰੀਖਿਆ 92.75 ਨਤੀਜਾ ਫ਼ੀਸਦੀ ਰਿਹਾ। 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਕਾਮਰਸ ਗਰੁੱਪ ਦਾ ਪਾਸ ਫ਼ੀਸਦੀ 94.87, ਹਿਊਮੈਨਟੀਜ ਗਰੁੱਪ ਦਾ 97.10 ਫ਼ੀਸਦੀ, ਸਾਇੰਸ ਗਰੁੱਪ ਦਾ 94 ਫ਼ੀਸਦੀ , ਵੋਕੇਸ਼ਨਲ ਗਰੁੱਪ ਦਾ 98.51 ਫ਼ੀਸਦੀ ਰਿਹਾ। ਪਾਸ ਫ਼ੀਸਦੀ ਵਿਚ ਰੂਪ ਨਗਰ ਜ਼ਿਲ੍ਹਾ 99.57 ਫ਼ੀਸਦੀ ਨਾਲ ਪਹਿਲੇ ਸਥਾਨ ‘ਤੇ ਰਿਹਾ। 22,175 ਪ੍ਰੀਖਿਆਰਥੀ 90 ਫ਼ੀਸਦੀ ਤੋਂ ਉੱਪਰ ਅੰਕ ਲੈਣ ਵਿਚ ਸਫਲ ਰਹੇ।

Related Articles

Leave a Comment