ਚੰਡੀਗੜ੍ਹ, 14 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਲੈਰੀਕਲ ਕੇਡਰ ਦੀ ਜੱਥੇਬੰਦੀ ਨੇ ਵਿਭਾਗ ਵਿੱਚ ਕੰਮ ਕਰਦੇ ਕਲੈਰੀਕਲ ਅਮਲੇ ਦੇ ਮਸਲੇ ਹੱਲ ਕਰਵਾਉਣ ਲਈ ਸ੍ਰੀ ਅਮਿਤ ਤਲਵਾੜ, ਆਈ ਏ ਐਸ ਵਿਸ਼ੇਸ਼ ਸਕੱਤਰ -ਕਮ- ਵਿਭਾਗੀ ਮੁੱਖੀ ਜਲ ਸਪਲਾਈ ਵਿਭਾਗ ਪੰਜਾਬ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਭਾਗ ਦੇ ਮੁੱਖ ਇੰਜੀਨੀਅਰ (ਸੈਟਰਲ) ਅਤੇ ਕਾਰਜਕਾਰੀ ਇੰਜੀਨੀਅਰ (ਨਾਨ ਗਜਟਿੱਡ) ਮੁੱਖ ਦਫ਼ਤਰ ਪਟਿਆਲ਼ਾ ਹਾਜ਼ਰ ਰਹੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੁਆਇੰਟ ਵਾਈਜ ਵਿਸਥਾਰ ਵਿੱਚ ਡਿਸਕਸ ਹੋਇਆ। ਵਿਭਾਗੀ ਮੁੱਖੀ ਵੱਲੋ ਭਰੋਸਾ ਦਵਾਇਆ ਕਿ ਪੈਡਿੰਗ ਮਸਲੇ ਰੂਲਾਂ ਮੁਤਾਬਿਕ ਜਲਦ ਹੱਲ ਕੀਤੇ ਜਾਣਗੇ। ਮੀਟਿੰਗ ਵਿੱਚ ਹੋਈ ਡਿਸਕਸ਼ਨ ਸਬੰਧੀ ਵੀ ਪ੍ਰੋਸੀਡਿੰਗ ਜਲਦ ਜਾਰੀ ਕਰਨ ਹਿੱਤ ਆਦੇਸ਼ ਦਿੱਤੇ ਗਏ।
ਮੀਟਿੰਗ ਸਬੰਧੀ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਨਵਵਰਿੰਦਰ ਸਿੰਘ ਨਵੀ ਨੇ ਦੱਸਿਆ ਕਿ ਮੀਟਿੰਗ ਬਹੁਤ ਸੁਖਾਵੇ ਮਹੌਲ ਵਿੱਚ ਹੋਈ ਜਿਸ ਵਿੱਚ ਮੁਲਾਜ਼ਮਾਂ ਦੇ ਪੈਡਿੰਗ ਮਸਲੇ ਜਿਵੇਂ ਕਿ ਸੀਨੀਅਰ ਸਹਾਇਕ ਤੋਂ ਸੁਪਰਡੰਟ ਗ੍ਰੇਡ -1 ਦੀਆਂ ਤਰੱਕੀਆਂ ਕਰਵਾਉਣਾ, ਕਮਾਈ ਛੁੱਟੀਆਂ ਪਾਸ ਕਰਨ ਦਾ ਅਧਿਕਾਰ ਜਿਲਾ ਪੱਧਰ ਦੇ ਅਧਿਕਾਰੀਆਂ ਅਧੀਨ ਕਰਵਾਉਣ ਆਦਿ ਮੰਗਾਂ ਨੂੰ ਮਨਾਉਣ ਹਿੱਤ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਜਨਰਲ ਸਕੱਤਰ ਸਤਨਾਮ ਲੁਬਾਣਾ, ਪ੍ਰੈਸ ਸਕੱਤਰ ਲਖਵੀਰ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ, ਦਵਿੰਦਰ ਸਿੰਘ, ਸੰਦੀਪ ਕਪਿਲ, ਹਿਮਾਂਸ਼ੂ ਸ਼ਰਮਾ ਅਤੇ ਦੇਸ ਰਾਜ ਹਾਜ਼ਰ ਰਹੇ।