???? ਪਟਿਆਲਾ ਪੁਲਿਸ ਵੱਲੋ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲਾ 5 ਮੈਂਬਰੀ ਭਗੌੜਾ ਗੈਂਗ ਕਾਬੂ
ਪਟਿਆਲਾ, 15 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਡਾ. ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ ਸ:ਥ: ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਦੀ ਟੀਮ ਨੇ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ, ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਵਾਲੇ 05 ਮੈਂਬਰੀ ਗੈਂਗ ਨੂੰ ਲੁੱਟ/ਖੋਹ ਦੀ ਤਿਆਰੀ ਕਰਦੇ ਹੋਏ ਰੰਗੇ ਹੱਥੀ, ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਿਹਨਾਂ ਖਿਲਾਫ ਪਹਿਲਾ ਵੀ ਕਾਫੀ ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ, ਜਿਨ੍ਹਾਂ ਵਿੱਚ ਇਹ ਭਗੋੜੇ ਵੀ ਹਨ, ਜਿਨਾਂ ਦੇ ਨਾਮ ਰੋਬਿਨ ਉਰਫ ਰੈਬੇ ਪੁੱਤਰ ਲਛਮਣ ਵਾਸੀ ਹਕੀਮਾ ਸਟਰੀਟ ਨਾਭਾ ਥਾਣਾ ਕੋਤਵਾਲੀ ਨਾਭਾ , ਦੀਪਕ ਕੁਮਾਰ ਉਰਫ ਦੀਪੂ ਪੁੱਤਰ ਚੰਦਰਭਾਨ ਵਾਸੀ ਬਾਜੀਗਰ ਬਸਤੀ ਨਾਭਾ, ਥਾਣਾ ਕੋਤਵਾਲੀ ਨਾਭਾ , ਮਨਪ੍ਰੀਤ ਸਿੰਘ ਉਰਫ ਮੱਲੀ ਪੁੱਤਰ ਸਤਵਿੰਦਰ ਸਿੰਘ ਵਾਸੀ ਗਲੀ ਨੰਬਰ 2 ਸੁਖਰਾਮ ਕਲੋਨੀ ਪਟਿਆਲਾ , ਰਣਜੀਤ ਕੁਮਾਰ ਉਰਫ ਨਾਟਾ ਪੁੱਤਰ ਰਾਮ ਚੇਤ ਵਾਸੀ ਛੱਜੂ ਸਿੰਘ ਖਟੜਾ ਕਲੋਨੀ ਨਾਭਾ, ਥਾਣਾ ਕੋਤਵਾਲੀ ਨਾਭਾ, ਮਨੋਜ ਕੁਮਾਰ ਉਰਫ ਮੋਨੂੰ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰ. 582.ਹੀਰਾ ਮਹਿਲ ਨਾਭਾ, ਥਾਣਾ ਕੋਤਵਾਲੀ ਨਾਭਾ ਇਨ੍ਹਾਂ ਦਾ ਗੈਂਗ ਲੀਡਰ ਰਣਜੀਤ ਕੁਮਾਰ ਉਰਫ ਨਾਟਾ ਹੈ, ਜਿਸ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ 03 ਕਤਲ ਦੇ ਮੁਕੱਦਮੇ ਦਰਜ ਹਨ। ਜੋ ਇਨ੍ਹਾਂ ਦੀਆਂ ਆਪਸੀ ਮੁਲਾਕਾਤਾਂ ਪਟਿਆਲਾ ਅਤੇ ਨਾਭਾ ਜੇਲਾਂ ਵਿੱਚ ਹੋਈਆਂ ਸਨ ਜੋ ਜੇਲਾਂ ਤੋ ਬਾਹਰ ਆ ਕੇ ਇੰਨਾ ਨੇ ਗੈਂਗ ਬਣਾ ਕੇ ਮਾਰੂ ਹਥਿਆਰਾਂ ਦਾ ਇੰਤਜਾਮ ਕਰਕੇ ਲੁੱਟ/ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੀ ਯੋਜਨਾ ਬਣਾਈ ਸੀ। ਜਿੰਨ੍ਹਾ ਪਾਸੋ ਪਹਿਲਾਂ ਕੀਤੀਆ ਗਈਆ ਵਾਰਦਾਤਾਂ ਤੋ ਕਰੀਬ 23 ਤੋਲੇ ਸੋਨਾ/ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਜੋ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਨਾਲ ਪਟਿਆਲਾ ਸ਼ਹਿਰ ਵਿੱਚ ਇਨ੍ਹਾਂ ਵੱਲੋ ਕੀਤੀਆਂ ਗਈਆਂ ਵਾਰਦਾਤਾਂ ਵੀ ਟਰੇਸ ਹੋਈਆਂ ਹਨ।
ਸ:ਥ: ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਉਨ ਪਟਿਆਲਾ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ 24 ਨੰਬਰ ਫਾਟਕ ਪਟਿਆਲਾ ਪਾਸ ਮੋਜੂਦ ਸੀ ਤਾਂ ਮੁਖਬਰੀ ਮਿਲਣ ਪਰ ਕਿ ਰੋਬਿਨ ਕੁਮਾਰ ਉਰਫ ਰੈਬੋ, ਦੀਪਕ ਕੁਮਾਰ ਉਰਫ ਦੀਪੂ ਵਗੈਰਾ ਜਿਨ੍ਹਾਂ ਪਾਸ ਮਾਰੂ ਅਸਲਾ/ਹਥਿਆਰ ਹਨ, ਜੋ ਡਾਕਾ ਮਾਰਨ ਦੇ ਮੰਤਵ ਨਾਲ ਮੜੀਆਂ ਬਡੂੰਗਰ ਪਟਿਆਲਾ ਬਿਜਲੀ ਬੋਰਡ ਦੇ ਕੁਆਟਰਾਂ ਪਾਸ ਖਾਲੀ ਕਮਰੇ ਵਿੱਚ ਬੈਠ ਕੇ ਡਾਕਾ ਮਾਰਨ ਸਬੰਧੀ ਵਿਉਤਬੰਦੀ ਕਰ ਰਹੇ ਹਨ। ਜਿਸ ਤੇ ਮੁਸਤੈਦੀ ਨਾਲ ਤਰੁੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਮੋਕਾ ਤੋ ਗ੍ਰਿਫਤਾਰ ਕਰਕੇ ਇਹਨਾਂ ਪਾਸੇ 02 ਪਿਸਤੋਲ 32 ਬੋਰ ਸਮੇਤ 08 ਜਿੰਦਾ ਕਾਰਤੂਸ, 01 ਚਾਕੂ ਕਮਾਨੀਦਾਰ, 02 ਰਾਡ ਲੋਹਾ ਬਰਾਮਦ ਕੀਤੇ ਗਏ । ਪੁੱਛਗਿੱਛ ਤਹਿਤ ਕਰੀਬ 23 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ ਜੋ ਮਕਾਨ ਨੰਬਰ 38 ਬਚਿੱਤਰ ਨਗਰ ਪਟਿਆਲਾ ਵਿੱਚ ਦਾਖਲ ਹੋ ਕੇ ਘਰ ਵਿੱਚੋ ਸੋਨਾ ਚਾਦੀ, ਨਗਦੀ ਅਤੇ ਹੋਰ ਸਮਾਨ ਦੀ ਚੋਰੀ ਕੀਤੀ ਸੀ। ਇਹਨਾ ਨੇ ਇੱਕ ਐਨ.ਆਈ.ਆਰ ਦੇ ਮਕਾਨ ਵਿੱਚ ਦਾਖਲ ਹੋ ਕੇ ਸੋਨਾ, ਚਾਂਦੀ ਅਤੇ ਨਗਦੀ ਅਤੇ ਹੋਰ ਸਮਾਨ ਚੋਰੀ ਹੋਇਆ ਸੀ, ਜਿੰਨਾ ਦੀ ਗ੍ਰਿਫਤਾਰੀ ਨਾਲ ਇਹ ਮੁਕੱਦਮਾ ਟਰੇਸ ਹੋਇਆ ਹੈ।ਗ੍ਰਿਫਤਾਰਸ਼ੁਦਾ 05 ਦੋਸ਼ੀਆਂ ਨੂੰ ਮਾਨਯੋਗ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਹਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Newsline Express
