???? ਨਕਲੀ ਡਿਟੋਲ ਅਤੇ ਹਾਰਪਿਕ ਵੇਚਣ ਵਾਲੇ ਦੁਕਾਨਦਾਰ ‘ਤੇ ਛਾਪਾ ; ਸਾਮਾਨ ਬਰਾਮਦ
ਪਟਿਆਲਾ, 12 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਨਕਲੀ ਡਿਟੋਲ ਅਤੇ ਹਾਰਪਿਕ ਵੇਚਣ ਦੇ ਮਾਮਲੇ ‘ਚ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਕਾਪੀ ਰਾਈਟ ਐਕਟ ਦੀ ਧਾਰਾ 63 ਅਤੇ 65 ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ‘ਚ ਵਿਸ਼ਾਲ ਪੁਰੀ ਪੁੱਤਰ ਸੁਦਰਸ਼ਣ ਪੁਰੀ ਵਾਸੀ ਮਕਾਨ ਨੰਬਰ 877/1 ਤਵੱਕਲੀ ਮੌੜ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਇੰਪੈਕਟਿਊ ਬੈਂਡ ਸੋਲਿਊਸ਼ਨ ਐੱਲ. ਐੱਲ. ਪੀ. ਵਿਚ ਬਤੌਰ ਫੀਲਡ ਅਫਸਰ ਲੱਗਿਆ ਹੋਇਆ ਹੈ। ਉਨ੍ਹਾਂ ਦੀ ਰੈਕਿਟ ਬੈਨਕਿਸਰ ਇੰਡੀਆ ਪ੍ਰਾਈਵੇਟ ਲਿਮਟਿਡ ਅਥੋਰਾਈਜ਼ ਕੰਪਨੀ ਹੈ। ਸਰਵੇ ਦੌਰਾਨੇ ਪਤਾ ਲੱਗਾ ਕਿ ਗੁਪਤਾ ਜੈਨ ਸਟੋਰ ਦਾ ਮਾਲਕ ਭਰਤ ਗੁਪਤਾ, ਜੋ ਕਿ ਆਪਣੀ ਦੁਕਾਨ ‘ਤੇ ਉਨ੍ਹਾਂ ਦੀ ਕੰਪਨੀ ਦਾ ਜਾਅਲੀ ਡੈਟੋਲ ਸਾਬਣ ਅਤੇ ਹਾਰਪਿਕ ਵੇਚ ਰਿਹਾ ਹੈ, ਜਿਸ ਕਾਰਨ ਸਰਕਾਰ ਤੇ ਕੰਪਨੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਭਰਤ ਗੁਪਤਾ ਦੀ ਦੁਕਾਨ ‘ਤੇ ਰੇਡ ਕਰ ਕੇ 31 ਬੋਤਲਾਂ ਨਕਲੀ ਹਾਰਪਿਕ ਅਤੇ 180 ਟਿੱਕੀਆਂ ਸਾਬਣ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਭਰਤ ਗੁਪਤਾ ਪੁੱਤਰ ਵਿਜੇ ਕੁਮਾਰ ਵਾਸੀ ਆਜ਼ਾਦ ਨਗਰ ਸਰਹਿੰਦ ਰੋਡ ਪਟਿਆਲਾ ਖਿਲਾਫ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
